ਫ਼ਤਹਿਗੜ੍ਹ ਸਾਹਿਬ, 6 ਸਤੰਬਰ (ਰਵਿੰਦਰ ਮੌਦਗਿਲ, ਮਨਪ੍ਰੀਤ ਸਿੰਘ)-ਪੀ.ਓ. ਸੈੱਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਚੈੱਕ ਬਾਉਂਸ ਦੇ ਮਾਮਲੇ 'ਚ ਭਗੌੜਾ ਔਰਤ ਨੂੰੰ ਗਿ੍ਫ਼ਤਾਰ ਕੀਤਾ ਹੈ | ਉਪਰੋਕਤ ਜਾਣਕਾਰੀ ਦੀ ਪੁਸ਼ਟੀ ਸੈੱਲ ਦੇ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਨੇ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਰਣਜੀਤ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਬਾਲਪੁਰ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਨੇ ਆਸ਼ਾ ਰਾਣੀ ਤੋਂ ਡੇਢ ਲੱਖ ਰੁਪਏ ਲੈਣੇ ਸਨ, ਪਰ ਉਸ ਵਲੋਂ ਦਿੱਤਾ ਚੈੱਕ ਬੈਂਕ ਨੇ ਡਿਸਆਨਰ ਕਰ ਦਿੱਤਾ ਸੀ | ਜਿਸ ਉਪਰੰਤ ਉਸ ਨੇ ਅਦਾਲਤ ਕੋਲ ਚੈੱਕ ਬਾਉਂਸ ਨੂੰ ਲੈ ਕੇ ਆਸ਼ਾ ਰਾਣੀ ਪਤਨੀ ਰਵਿੰਦਰ ਕੁਮਾਰ ਵਾਸੀ ਰਾਘੋਮਾਜਰਾ ਪਟਿਆਲਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ | ਮਾਨਯੋਗ ਅਦਾਲਤ ਵਲੋਂ ਪੇਸ਼ ਨਾ ਹੋਣ ਕਾਰਨ ਉਕਤ ਔਰਤ ਨੂੰ 2 ਜਨਵਰੀ 2025 ਨੂੰ ਭਗੌੜਾ ਐਲਾਨਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਸੱਜਣ ਸਿੰਘ ਤੇ ਮਹਿਲਾ ਸਿਪਾਹੀ ਜਸਵੀਰ ਕੌਰ ਦੀ ਟੀਮ ਵਲੋਂ ਉਕਤ ਔਰਤ ਨੂੰ ਗਿ੍ਫ਼ਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜ਼ਮਾਨਤ ਮਿਲ ਗਈ |