ਮੰਡੀ ਗੋਬਿੰਦਗੜ੍ਹ, 6 ਸਤੰਬਰ (ਇਕਬਾਲਦੀਪ ਸੰਧੂ)-ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਵੱਖ-ਵੱਖ ਇਲਾਕਿਆਂ ਦੇ ਘਰਾਂ, ਮੰਦਿਰਾਂ, ਗਲੀਆਂ ਵਿਚ ਗਣਪਤੀ ਬੱਪਾ ਦੀ ਸਥਾਪਨਾ ਕੀਤੀ ਗਈ | ਸ਼ਹਿਰ ਦੇ ਮੁਹੱਲਾ ਗੁਰੂ ਨਾਨਕ ਕਾਲੋਨੀ, ਵਿਕਾਸ ਨਗਰ ਵਿਖੇ ਸਥਾਪਿਤ ਕੀਤੇ ਗਣਪਤੀ ਜੀ ਦੇ ਮਹਾਂਉਤਸਵ ਮੌਕੇ ਦਸ ਦਿਨਾਂ ਦੌਰਾਨ ਭਜਨ, ਕੀਰਤਨ, ਆਰਤੀਆਂ ਆਦਿ ਕੀਤੀਆਂ ਗਈਆਂ ਜਦਕਿ ਹੁਣ ਵਿਸਰਜਨ ਮੌਕੇ ਢੋਲ ਦੀ ਥਾਪ 'ਤੇ ਨੱਚ ਟੱਪ ਕੇ ਭਗਤਾਂ ਨੇ ਬੱਪਾ ਦੀ ਅਗਲੇ ਸਾਲ ਫਿਰ ਆਉਣ ਦੇ ਸੁਨੇਹੇ ਨਾਲ ਵਿਦਾਈ ਕੀਤੀ | ਇਸ ਮੌਕੇ ਰੰਗ ਗੁਲਾਲ, ਮੋਦਕ ਦੇ ਲੱਡੂ ਵੰਡੇ ਗਏ ਜਦਕਿ ਇਕ ਉਤਸਵ ਦੇ ਰੂਪ ਵਿਚ ਭਾਖੜਾ ਨਹਿਰ 'ਤੇ ਵਿਧੀਵਤ ਪੂਜਾ ਅਰਚਨਾ ਮਗਰੋਂ ਅਨੰਤ ਚਤੁਰਥੀ ਨੂੰ ਗਣੇਸ਼ ਮੂਰਤੀਆਂ ਦਾ ਵਿਸਰਜਨ ਕੀਤਾ ਗਿਆ | ਇਸ ਮੌਕੇ ਤਰਸੇਮ ਸਿੰਘ, ਮੀਨੂੰ, ਅੰਮਿ੍ਤ, ਸ਼ੋਭਾ ਨੇਗੀ, ਦੀਪਾ ਰਟੌਲ, ਬੀਨਾ ਬਿਸਟ, ਮਾਨਿਆ ਨੇਗੀ, ਬਲਵਿੰਦਰ ਕੌਰ, ਗਗਨਦੀਪ ਸਿੰਘ, ਹਰਦੀਪ ਕੌਰ, ਕੁਲਦੀਪ ਸਿੰਘ, ਸਕਸ਼ਮ, ਰਵੀ ਆਦਿ ਸ਼ਾਮਿਲ ਸਨ | ਉੱਧਰ ਮਾਤਾ ਨੈਣਾਂ ਦੇਵੀ ਪੈਦਲ ਯਾਤਰਾ ਸੰਮਤੀ ਵਲੋਂ ਦਵਿੰਦਰ ਦੱਤ, ਜਸਪਾਲ ਵਰਮਾ, ਰਵਿੰਦਰ ਵਰਮਾ, ਵਿਜੈ ਕੁਮਾਰ, ਅਸ਼ੋਕ ਜਲੂਰੀਆ, ਪਿ੍ਤਪਾਲ ਸਿੰਘ, ਨਵੀਨ ਦਾਨੀ, ਪ੍ਰਦੀਪ ਕੁਮਾਰ, ਵਿੱਕੀ, ਸਹਿਗਲ ਸਾਹੀ, ਗੋਲਡੀ ਪੁਰੀ ਆਦਿ ਨੇ ਵਿਸਰਜਨ ਕਰਨ ਆਏ ਭਗਤਾਂ ਲਈ ਪੇਸ਼ਟੀਆਂ ਦਾ ਲੰਗਰ ਲਗਾ ਕੇ ਸੇਵਾ ਕੀਤੀ |