24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸ਼ਹਿਣਾ ਪੰਚਾਇਤ ਨੂੰ ਵੱਖ-ਵੱਖ ਸੰਸਥਾਵਾਂ ਨੇ ਇਕ ਲੱਖ ਰੁਪਏ ਦੀ ਰਾਸ਼ੀ ਹੜ੍ਹ ਪ੍ਰਬੰਧਾਂ ਲਈ ਦਿੱਤੀ

Ad Position 21
No active advertisement
ਅਜੀਤ ਡੈਸਕ 07-09-2025
ਸ਼ਹਿਣਾ, 6 ਸਤੰਬਰ (ਸੁਰੇਸ਼ ਗੋਗੀ)-ਪੰਜਾਬ ਵਿਚ ਭਾਵੇਂ ਕਿ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਪ੍ਰਸ਼ਾਸਨਿਕ ਪੱਧਰ 'ਤੇ ਵੀ ਕੰਮ ਹੋ ਰਹੇ ਹਨ ਪਰ ਇਲਾਕੇ ਦੀ ਇਕਮਾਤਰ ਸ਼ਹਿਣਾ ਪੰਚਾਇਤ ਜਿਸ ਨੇ ਸ਼ਹਿਣਾ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਲਗਾਤਾਰ ਕੰਮ ਕੀਤਾ | ਸਰਪੰਚ ਨਾਜਮ ਸਿੰਘ ਦੀ ਅਗਵਾਈ ਵਿਚ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਚਾਰ ਲੱਖ ਦੀਆਂ ਤਰਪਾਲਾਂ ਵੰਡੀਆਂ ਗਈਆਂ, ੳੱੁਥੇ ਪਿਛਲੇ ਕਈ ਦਿਨਾਂ ਤੋਂ ਜੇ.ਸੀ.ਬੀ ਦੀ ਮਦਦ ਨਾਲ ਨਿਕਾਸੀ ਨਾਲੇ ਡੰੂਘੇ ਕੀਤੇ ਜਾ ਰਹੇ ਹਨ, ੳੱੁਥੇ ਕੱਲ੍ਹ ਤੋਂ ਵੱਡੀ ਮਸ਼ੀਨ ਲਾ ਕੇ ਨਹਿਰ ਦੇ ਨਾਲ ਲੱਗਦੀ ਡਰੇਨ ਨੂੰ ਵੀ ਸਾਫ਼ ਕੀਤਾ ਜਾ ਰਿਹਾ ਹੈ | ਪੰਚਾਇਤ ਦੇ ਇਸ ਕਾਰਜ ਤੋਂ ਪ੍ਰਭਾਵਿਤ ਹੁੰਦਿਆਂ ਪੰਚਾਇਤ ਘਰ ਸ਼ਹਿਣਾ ਵਿਖੇ ਬੀਬੜੀਆਂ ਮਾਈਆਂ ਮੰਦਰ ਕਮੇਟੀ ਵਲੋਂ 50 ਹਜ਼ਾਰ ਰੁਪਏ ਅਮਰੀਕ ਸਿੰਘ ਬੀਕਾ ਨੰਬਰਦਾਰ ਦੀ ਅਗਵਾਈ ਵਿਚ ਪੱੁਤਰੀ ਪਾਠਸ਼ਾਲਾ ਪ੍ਰਬੰਧਕੀ ਕਮੇਟੀ ਵਲੋਂ ਗੁਰਪ੍ਰੀਤ ਸਿੰਘ ਮਨੀ ਗਿੱਲ ਦੀ ਅਗਵਾਈ ਵਿਚ 40 ਹਜ਼ਾਰ ਰੁਪਏ ਅਤੇ ਸਮਾਜ ਸੇਵੀ ਡਾ: ਅਨਿਲ ਗਰਗ ਦੇ ਸਪੱੁਤਰ ਵਲੋਂ ਜਰਮਨ ਤੋਂ 10 ਹਜ਼ਾਰ ਰੁਪਏ ਪੰਚਾਇਤ ਨੂੰ ਭੇਜੇ ਗਏ ਹਨ | ਸਮਾਜ ਸੇਵੀ ਆਗੂਆਂ ਨੇ ਪੰਚਾਇਤ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਪਿੰਡ ਦੇ ਹੋਰ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ | ਇਸ ਮੌਕੇ ਅਨਿਲ ਗਰਗ, ਅਮਰੀਕ ਸਿੰਘ ਬੀਕਾ, ਗੁਰਪ੍ਰੀਤ ਸਿੰਘ ਮਨੀ ਗਿੱਲ, ਰਾਜਾ ਬਾਠ, ਜੋਗਿੰਦਰ ਸਿੰਘ ਮੈਨੇਜਰ, ਹਰਿੰਦਰ ਦਾਸ ਤੋਤਾ, ਜੈਆਦਮ ਪ੍ਰਕਾਸ਼ ਸਿੰਘ, ਭੋਲਾ ਸਿੰਘ, ਗੁਰਪ੍ਰੀਤ ਸਿੰਘ ਪੀਤਾ, ਮੀਤਾ ਜਟਾਣਾ, ਗੁਰਮੁਖ ਸਿੰਘ, ਹੈਪੀ ਸਿੰਘ, ਯਾਦਵਿੰਦਰ ਸਿੰਘ ਤੇ ਹੋਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਪੱਖੋਕੇ ਵਿਖੇ ਮੀਂਹ ਨਾਲ ਕਿਸਾਨ ਦੀ ਤੂੜੀ ਵਾਲਾ ਕਮਰਾ ਡਿਗਿਆ ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ 'ਚ ਗਣੇਸ਼ ਜੀ ਦੀਆਂ ਮੂਰਤੀਆਂ ਕੀਤੀਆਂ ਵਿਸਰਜਨ
Ad Position 24