ਟੱਲੇਵਾਲ, 6 ਸਤੰਬਰ (ਸੋਨੀ ਚੀਮਾ)-ਬੀਤੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪਿੰਡ ਪੱਖੋਕੇ ਵਿਖੇ ਜਿੱਥੇ ਕਈ ਘਰਾਂ ਦਾ ਨੁਕਸਾਨ ਹੋ ਗਿਆ ਉੱਥੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਗੁਰਪ੍ਰੀਤ ਸਿੰਘ ਝੰਡਾ ਪੁੱਤਰ ਸੁਖਦਰਸ਼ਨ ਸਿੰਘ ਦੀ ਖੇਤ ਵਿਖੇ ਪਸ਼ੂਆਂ ਲਈ ਸਟੋਰ ਕੀਤੀ ਤੂੜੀ ਵਾਲਾ ਕਮਰਾ ਵੀ ਮੀਂਹ ਦੀ ਭੇਟ ਚੜ੍ਹ ਗਿਆ | ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੰਧਾਂ ਅਤੇ ਛੱਤ ਡਿੱਗਣ ਨਾਲ ਪਸ਼ੂਆਂ ਲਈ ਰੱਖੀ ਗਈ ਤੂੜੀ ਖ਼ਰਾਬ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਉਕਤ ਕਮਰੇ ਵਿਚ ਪਸ਼ੂਆਂ ਲਈ 30 ਦੇ ਕਰੀਬ ਤੂੜੀ ਦੀਆਂ ਟਰਾਲੀਆਂ ਸਟੋਰ ਕੀਤੀਆਂ ਹੋਈਆਂ ਸਨ, ਜੋ ਮੀਂਹ ਅਤੇ ਛੱਤ ਤੋਂ ਇਲਾਵਾ ਕੰਧਾਂ ਡਿੱਗਣ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ |