ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਨਾ ਸਾਡਾ ਮੁਢਲਾ ਫ਼ਰਜ਼-ਨਾਗਰਾ

Ad Position 21
No active advertisement
ਅਜੀਤ ਡੈਸਕ 23-09-2025
ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਪੱਤਰ ਪ੍ਰੇਰਕ)-ਪਿੰਡ ਕੋਟਲਾ ਬਜਵਾੜਾ ਵਿਖੇ ਨੌਜਵਾਨਾਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਸਰਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦਾ ਰਸਮੀ ਉਦਘਾਟਨ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਲੋਂ ਕੀਤਾ ਗਿਆ | ਇਸ ਮੌਕੇ ਨਾਗਰਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਇਸ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਸਾਡਾ ਮੁਢਲਾ ਫਰਜ ਤੇ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਗਏ ਉਪਰਾਲਿਆਂ ਦੌਰਾਨ ਨੌਜਵਾਨਾਂ ਨੂੰ ਖੇਡਾਂ ਦੇ ਸਮਾਨ ਅਤੇ ਕਈ ਵਿਲੱਖਣ ਖੇਡ ਗਰਾਊਾਡ ਵੀ ਬਣਾ ਕੇ ਦਿੱਤੇ ਗਏ | ਉਨ੍ਹਾਂ ਕਿਹਾ ਕਿ 'ਆਪ' ਦੀ ਸਰਕਾਰ ਨੇ ਹੁਣ ਤੱਕ ਖੇਡਾਂ ਲਈ ਕੁਝ ਵੀ ਨਹੀਂ ਕੀਤਾ, ਸਗੋਂ ਜਿਹੜੇ ਖੇਡ ਮੈਦਾਨ ਕਾਂਗਰਸ ਸਰਕਾਰ ਨੇ ਤਿਆਰ ਕੀਤੇ ਸਨ, ਉਨ੍ਹਾਂ ਖੇਡ ਮੈਦਾਨਾਂ ਨੂੰ 'ਆਪ' ਸਰਕਾਰ ਸਾਂਭਣ 'ਚ ਵੀ ਫ਼ੇਲ੍ਹ ਸਾਬਤ ਹੋਈ ਹੈ | ਬਲਾਕ ਪ੍ਰਧਾਨ ਓਾਕਾਰ ਸਿੰਘ ਲਾਲ ਤੇ ਪਰਮਿੰਦਰ ਸਿੰਘ ਨੋਨੀ ਜੱਲ੍ਹਾ ਨੇ ਕਿਹਾ ਕਿ ਪਿੰਡ ਵਲੋਂ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਇਹ ਖੇਡ ਟੂਰਨਾਮੈਂਟ ਕਰਵਾਇਆ ਗਿਆ ਹੈ ਜਿਸ ਵਿਚ ਪੰਜਾਬ ਭਰ ਤੋਂ ਟੀਮਾਂ ਨੇ ਭਾਗ ਲੈ ਰਹੀਆਂ ਹਨ | ਇਸ ਮੌਕੇ 'ਤੇ ਮਹਿੰਦਰ ਸਿੰਘ, ਚੰਨਾ ਪ੍ਰਧਾਨ, ਬਲਵੀਰ ਸਿੰਘ ਸਰਪੰਚ, ਬੱਬੂ ਮਾਨ, ਮਨਮੋਹਨ ਸਿੰਘ ਨੰਬਰਦਾਰ, ਹਰਜੀਤ ਸਿੰਘ ਵਿਰਕ, ਅਮਰਜੀਤ ਸਿੰਘ ਬਾਜਵਾ, ਦੀਪਾ ਪੰਚ, ਧਰਮਪਾਲ ਪੱਪੂ, ਸ਼ਮਸ਼ੇਰ ਸਿੰਘ, ਰਣਜੀਤ ਸਿੰਘ ਸਾਬਕਾ ਸਰਪੰਚ, ਲਾਭ ਸਿੰਘ ਸਾਬਕਾ ਸਰਪੰਚ, ਘੋਲਾ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਮੰਡੋਫਲ, ਗੁਰਦੀਪ ਸਿੰਘ ਭੈਰੋਂਪੁਰ, ਸਿੰਦਰ ਸਿੰਘ ਰੰਧਾਵਾ, ਰਾਜਵੀਰ ਸਿੰਘ, ਬੱਬੂ ਟਿਵਾਣਾ, ਦਰਸ਼ਨ ਫੌਜੀ, ਹਰਪਿੰਦਰ ਚੀਮਾ, ਹਰਜੀਤ ਮਾਨ, ਜਗਤਾਰ ਸਿੰਘ, ਅਜੈਬ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਅਗਰਸੈਨ ਨੇ ਸਮਾਜ ਨੂੰ ਬਰਾਬਰੀ ਤੇ ਏਕਤਾ ਦਾ ਸੰਦੇਸ਼ ਦਿੱਤਾ-ਗੈਰੀ ਬੜਿੰਗ ਅਗਲੀ ਖ਼ਬਰ ਸੰਤ ਬਾਬਾ ਬਿਸ਼ਨ ਸਿੰਘ ਨੂੰ ਸਮਰਪਿਤ ਕੀਰਤਨ ਦਰਬਾਰ ਦਾ ਪੋਸਟਰ ਜਾਰੀ <br/>
Ad Position 24
No active advertisement