ਅੱਡਾ ਸਰਾਂ, 22 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਧੰਨ-ਧੰਨ ਸੰਤ ਬਾਬਾ ਬਿਸ਼ਨ ਸਿੰਘ ਨੂੰ ਸਮਰਪਿਤ 125ਵਾਂ ਸਾਲਾਨਾ ਸਮਾਗਮ ਤੇ ਕੀਰਤਨ ਦਰਬਾਰ 12 ਅਕਤੂਬਰ ਨੂੰ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਸੰਬੰਧੀ ਪ੍ਰਬੰਧਕ ਕਮੇਟੀ ਵਲੋਂ ਪ੍ਰੋਗਰਾਮ ਪੋਸਟਰ ਜਾਰੀ ਕੀਤਾ | ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ ਸਮਾਗਮ ਦੀ ਆਰੰਭਤਾ 28 ਸਤੰਬਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਪਹਿਲੀ ਲੜੀ ਨਾਲ ਹੋ ਜਾਵੇਗੀ | 6 ਲੜੀਆਂ 'ਚ ਲਗਪਗ 120 ਦੇ ਕਰੀਬ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਲੜੀਵਾਰ ਪਾਏ ਜਾਣਗੇ, ਜਿਸ ਦੀ ਸੰਪੂਰਨਤਾ 12 ਅਕਤੂਬਰ ਨੂੰ ਹੋਵੇਗੀ | ਅੰਤਿਮ ਦਿਨ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦੀਵਾਨ ਦੀ ਆਰੰਭਤਾ ਹੋਵੇਗੀ, ਜਿਸ 'ਚ ਸਿੱਖ ਪੰਥ ਦੇ ਮਹਾਨ ਕਵੀਸ਼ਰ ਭਾਈ ਚਾਨਣ ਸਿੰਘ ਬੀ. ਏ. ਸੂਰਵਿੰਡ ਹਜ਼ੂਰੀ ਕਵੀਸ਼ਰੀ ਜਥਾ, ਭਾਈ ਸੁਖਬੀਰ ਸਿੰਘ ਇੰਟਰਨੈਸ਼ਨਲ ਕਵੀਸ਼ਰੀ ਜਥਾ, ਗਿਆਨੀ ਗੁਰਪ੍ਰਤਾਪ ਸਿੰਘ ਪਦਮ ਇੰਟਰਨੈਸ਼ਨਲ ਢਾਡੀ ਜਥਾ, ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਮਹਿਤਾਬ ਸਿੰਘ ਜਲੰਧਰ ਵਾਲੇ ਇੰਟਰਨੈਸ਼ਨਲ ਕੀਰਤਨੀ ਜਥਾ, ਬੀਬੀ ਕਿਰਨਦੀਪ ਕੌਰ ਖ਼ਾਲਸਾ ਇੰਟਰਨੈਸ਼ਨਲ ਢਾਡੀ ਜਥਾ, ਗਿਆਨੀ ਜਤਿੰਦਰ ਪਾਲ ਸਿੰਘ ਜੋਧ ਹਜ਼ੂਰੀ ਢਾਡੀ ਮਿਸਲ ਸ਼ਹੀਦਾਂ ਤਰਨਾ ਦਲ, ਗਿਆਨੀ ਮੇਜਰ ਸਿੰਘ ਇੰਟਰਨੈਸ਼ਨਲ ਢਾਡੀ ਜਥਾ, ਸੰਤ ਬਾਬਾ ਮੱਖਣ ਸਿੰਘ ਦਰੀਆ, ਭਾਈ ਦਾਤਾਰ ਸਿੰਘ ਦਾਤਾ ਢਾਡੀ ਜਥਾ ਕੰਧਾਲਾ ਜੱਟਾਂ, ਭਾਈ ਗੁਰਮੁਖ ਸਿੰਘ ਕੰਧਾਲਾ ਜੱਟਾਂ ਕੀਰਤਨੀ ਜਥਾ, ਭਾਈ ਹਰਚਰਨ ਸਿੰਘ ਕੰਧਾਲਾ ਜੱਟਾਂ ਵਾਲੇ, ਬਾਬਾ ਬਿਸ਼ਨ ਸਿੰਘ ਕੀਰਤਨ ਵਿਦਿਆਲਾ ਕੰਧਾਲਾ ਜੱਟਾਂ ਦੇ ਬੱਚੇ ਤੇ ਹੋਰ ਬਹੁਤ ਸਾਰੇ ਕੀਰਤਨੀ ਜਥੇ ਪਹੁੰਚ ਕੇ ਆਈਆਂ ਹੋਈਆਂ ਸੰਗਤਾਂ ਨੂੰ ਕੀਰਤਨ ਗੁਰਬਾਣੀ ਕਥਾ ਰਾਹੀਂ ਨਿਹਾਲ ਕਰਨਗੇ | ਪ੍ਰਬੰਧਕਾਂ ਨੇ ਦੱਸਿਆ ਇਸੇ ਤਰ੍ਹਾਂ 10 ਅਕਤੂਬਰ ਨੂੰ ਰਾਤਰੀ ਦੇ ਦੀਵਾਨਾਂ 'ਚ ਭਾਈ ਹਰਭਜਨ ਸਿੰਘ ਸੋਤਲੇ ਵਾਲੇ, ਭਾਈ ਗੁਰਜਿੰਦਰ ਸਿੰਘ ਚੰਬਾ ਕਥਾਵਾਚਕ, 11 ਅਕਤੂਬਰ ਨੂੰ ਭਾਈ ਹਰਜੀਤ ਸਿੰਘ ਸੋਹਲਪੁਰ ਵਾਲਿਆਂ ਦਾ ਢਾਡੀ ਜਥਾ ਅਤੇ ਭਾਈ ਮਨਜੀਤ ਸਿੰਘ ਬਾਬਕ ਕੀਰਤਨੀ ਜਥਾ, ਕਥਾ ਵਿਚਾਰਾਂ ਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | 11 ਅਕਤੂਬਰ ਨੂੰ ਸਵੇਰੇ 11 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅੰਮਿ੍ਤ ਸੰਚਾਰ ਵੀ ਕਰਵਾਇਆ ਜਾਵੇਗਾ, ਜਿਨ੍ਹਾਂ ਵੀ ਸੰਗਤਾਂ ਨੇ ਅੰਮਿ੍ਤ ਸੰਚਾਰ ਦੀ ਦਾਤ ਲੈਣੀ ਹੋਵੇ ਉਹ ਆਪਣਾ ਨਾਂਅ 10 ਅਕਤੂਬਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਰਜ ਕਰਵਾ ਸਕਦੇ ਹਨ | ਅੰਮਿ੍ਤ ਸੰਚਾਰ 'ਚ ਅੰਮਿ੍ਤ ਛਕਣ ਵਾਲੇ ਪ੍ਰਾਣੀਆਂ ਨੂੰ ਕਕਾਰ ਭੇਟਾ ਰਹਿਤ ਦਿੱਤੇ ਜਾਣਗੇ | ਇਸ ਮੌਕੇ ਅੰਮਿ੍ਤਪਾਲ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਜੀ ਕਮੇਟੀ, ਕੈਪਟਨ ਸੁਰਿੰਦਰ ਸਿੰਘ ਸੀ. ਏ., ਮਨਜੀਤ ਸਿੰਘ ਖ਼ਜ਼ਾਨਚੀ, ਇੰਦਰਜੀਤ ਸਿੰਘ ਉਪ ਪ੍ਰਧਾਨ, ਤਜਿੰਦਰ ਸਿੰਘ ਉਪ ਖ਼ਜ਼ਾਨਚੀ, ਸੁਰਿੰਦਰ ਸਿੰਘ, ਸੁਖਨਿੰਦਰ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ, ਇੰਦਰਜੀਤ ਸਿੰਘ, ਅਜੀਤ ਸਿੰਘ, ਮੁੱਖ ਗ੍ਰੰਥੀ ਬਾਬਾ ਰਣਜੀਤ ਸਿੰਘ, ਬਾਬਾ ਅਵਤਾਰ ਸਿੰਘ ਜੀ ਗ੍ਰੰਥੀ ਸਿੰਘ, ਹਰਵਿੰਦਰ ਸਿੰਘ ਬਿੱਟਾ, ਗੁਰਮੀਤ ਸਿੰਘ, ਪਰਮਜੀਤ ਸਿੰਘ ਦੁਬਈ, ਕਮਲਜੀਤ ਸਿੰਘ ਕੰਬਾ, ਮਹਿੰਦਰ ਸਿੰਘ ਸ਼ਾਹ, ਵਰਿੰਦਰ ਸਿੰਘ ਪੰਚ, ਮਨਜੀਤ ਸਿੰਘ ਸੈਕਟਰੀ, ਮਨਜੀਤ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ ਗਿੱਤਾ ਪ੍ਰਧਾਨ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਚੜ੍ਹਦੀ ਪੱਤੀ, ਇੰਦਰਜੀਤ ਸਿੰਘ ਇੰਦਾ, ਕੈਪਟਨ ਹਰੀ ਓਮ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ, ਗਿਆਨੀ ਗੁਰਮੁਖ ਸਿੰਘ, ਡਾ. ਚਰਨਜੀਤ ਸਿੰਘ ਪੜਬੱਗਾ, ਸਹਿਜਪਾਲ ਸਿੰਘ ਤੇ ਨਗਰ ਦੀਆਂ ਸੰਗਤਾਂ ਹਾਜ਼ਰ ਸਨ |