ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਹੰਸਾਲੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

Ad Position 21
No active advertisement
ਅਜੀਤ ਡੈਸਕ 23-09-2025
ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਮਨਪ੍ਰੀਤ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੰਤ ਨਿਰਮਲ ਆਸ਼ਰਮ ਖੇੜਾ ਹੰਸਾਲੀ ਵਿਖੇ ਸੰਤ ਬਾਬਾ ਜਵਾਲਾ ਸਿੰਘ ਦੀ ਨਿੱਘੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਖੀਰ-ਪੂੜਿਆਂ ਦਾ ਲੰਗਰ ਵੀ ਲਗਾਇਆ ਗਿਆ | ਜਿਸ ਦੌਰਾਨ ਪੰਥ ਦੇ ਰਾਗੀ, ਢਾਡੀ, ਕਵੀਸ਼ਰੀ ਅਤੇ ਕਥਾਵਾਚਕ ਸਿੰਘਾਂ ਵਲੋਂ ਬਹੁਤ ਹੀ ਸਤਿਕਾਰ ਸਹਿਤ ਗੁਰੂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਗਿਆ | ਗੱਲਬਾਤ ਦੌਰਾਨ ਮੌਜੂਦਾ ਮੁਖੀ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਦੱਸਿਆ ਕਿ ਪਾਤਸ਼ਾਹੀ ਛੇਵੀਂ ਕਿਲ੍ਹਾ ਗਵਾਲੀਅਰ ਨੂੰ ਸਮਰਪਿਤ ਤੇ ਸੰਤ ਬਾਬਾ ਜਵਾਲਾ ਸਿੰਘ ਦੀ ਯਾਦ ਵਿਚ ਸਮੂਹ ਸੇਵਾਦਾਰ, ਟਰੱਸਟ ਮੈਂਬਰ, ਪਿੰਡ ਖੇੜਾ ਹੰਸਾਲੀ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਤੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਪਵਿੱਤਰ ਤਪ ਅਸਥਾਨਾਂ 'ਤੇ ਖੀਰ-ਪੂੜਿਆਂ ਦਾ ਜੱਗ ਚਲਾਇਆ ਗਿਆ | ਉਨ੍ਹਾਂ ਦੱਸਿਆ ਕਿ ਵੱਡੇ ਸੰਤ ਮਹਾਰਾਜ ਜੀ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਜੀ ਦੇ ਉਪਦੇਸ਼ ਸਨ ਕਿ ਸੰਤ ਬਾਬਾ ਜਵਾਲਾ ਸਿੰਘ ਮਹਾਰਾਜ ਦੀ ਯਾਦ ਮੱਸਿਆ ਨੂੰ ਅੱਸੂ ਵਦੀ ਵਾਲੇ ਦਿਨ ਮਨਾਇਆ ਜਾਵੇ ਤੇ ਸੰਗਤਾਂ ਨੂੰ ਅਜਿਹੇ ਪਕਵਾਨ ਦਾ ਲੰਗਰ ਛਕਾਇਆ ਜਾਵੇ ਜੋ ਕਿ ਪ੍ਰਦੂਸ਼ਣ ਰਹਿਤ ਤਰੀਕੇ ਨਾਲ ਤਿਆਰ ਕੀਤਾ ਜਾ ਸਕੇ | ਉਨ੍ਹਾਂ ਦੇ ਬਚਨਾਂ ਸਦਕਾ ਅੱਜ ਜੋ ਸੰਗਤਾਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ, ਉਹ ਨਵੀਂ ਤਕਨੀਕ ਜਿਸ ਵਿਚ ਲੱਕੜ ਜਾਂ ਕੋਇਲੇ ਦੀ ਜ਼ਰੂਰਤ ਨਹੀਂ ਪੈਂਦੀ ਜੋ ਕਿ 100 ਪ੍ਰਤੀਸ਼ਤ ਪ੍ਰਦੂਸ਼ਣ ਰਹਿਤ ਹੈ | ਇਸ ਮੌਕੇ ਮੈਨੇਜਰ ਸਾਧੂ ਰਾਮ ਭੱਟ ਮਾਜਰਾ, ਮੋਹਣ ਸਿੰਘ, ਰਜਿੰਦਰ ਸਿੰਘ ਗਰੇਵਾਲ ਲੁਧਿਆਣਾ, ਅਵਤਾਰ ਸਿੰਘ, ਮਨਜੀਤ ਸਿੰਘ ਸਰਹਿੰਦ, ਡਾ. ਮੋਹਨ ਲਾਲ ਸਲੇਮਪੁਰ, ਪਿਆਰਾ ਸਿੰਘ, ਅਵਤਾਰ ਸਿੰਘ ਖੇੜਾ, ਮਨਜੀਤ ਸਿੰਘ ਇਸਰਹੇਲ, ਗੁਰਦਿਆਲ ਚੰਦ ਬਡਾਲੀ ਮਾਈ ਕੀ, ਮਨਜੀਤ ਸ਼ਰਮਾ ਸਰਹਿੰਦ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੂਦ ਸਭਾ ਸਰਹਿੰਦ ਨਵੰਬਰ ਮਹੀਨੇ 'ਚ ਕਰਵਾਏਗੀ ਸਮੂਹਿਕ ਵਿਆਹ- ਸੰਦੀਪ ਸੂਦ, ਮੋਹਿਤ ਸੂਦ ਅਗਲੀ ਖ਼ਬਰ ਸਰਕਾਰ ਸ਼ਹੀਦੀ ਸਭਾ ਤੋਂ ਪਹਿਲਾਂ ਪਟਿਆਲਾ-ਸਰਹਿੰਦ ਚਹੁੰ-ਮਾਰਗੀ ਸੜਕ ਦਾ ਕੰਮ ਜਲਦ ਪੂਰਾ ਕਰੇ-ਪ੍ਰੋ. ਬਡੂੰਗਰ
Ad Position 24
No active advertisement