ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਮਨਪ੍ਰੀਤ ਸਿੰਘ)-ਸੂਦ ਸਭਾ ਸਰਹਿੰਦ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੂਦ ਸਭਾ ਦੇ ਪ੍ਰਧਾਨ ਹਰਮਿੰਦਰ ਸੂਦ ਦੀ ਪ੍ਰਧਾਨਗੀ ਹੇਠ ਰਿਆਸਤ-ਏ-ਰਾਣਾ ਵਿਖੇ ਹੋਈ | ਇਸ ਮੀਟਿੰਗ 'ਚ ਸੂਦ ਸਭਾ ਦੇ ਸਰਪ੍ਰਸਤ ਸੁਭਾਸ਼ ਸੂਦ, ਵਾਈਸ ਚੇਅਰਮੈਨ ਸੰਦੀਪ ਸੂਦ ਸਿੱਪਾ, ਸੀਨੀਅਰ ਵਾਈਸ ਪ੍ਰਧਾਨ ਮੋਹਿਤ ਸੂਦ, ਜਨਰਲ ਸਕੱਤਰ ਨਿਤਿਨ ਸੁਭਾਸ਼ ਸੂਦ, ਕੈਸ਼ੀਅਰ ਭਾਵੁਕ ਸੂਦ, ਸੀਨੀਅਰ ਮੈਂਬਰ ਅਨਿਲ ਸੂਦ, ਸੰਜੀਵ ਸੂਦ, ਤਾਜੇਸ਼ ਸੂਦ, ਅਸ਼ਵਨੀ ਸੂਦ, ਹਰਜਿੰਦਰ ਸੂਦ ਲਖੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸੂਦ ਸਭਾ ਦੇ ਸਕੱਤਰ ਨਿਤਿਨ ਸੁਭਾਸ਼ ਸੂਦ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸੂਦ ਸਭਾ ਦੇ ਮੈਂਬਰਾਂ ਨੇ ਪਿਛਲੇ ਦਿਨੀਂ, ਸੂਦ ਸਭਾ ਦੇ ਸੀਨੀਅਰ ਮੈਂਬਰ ਵਰਿੰਦਰ ਸੂਦ ਲਵਲੀ ਦੇ ਸਵਰਗ ਸਿਧਾਰ ਜਾਣ 'ਤੇ ਗਹਿਰਾ ਦੁੱਖ ਪ੍ਰਗਟ ਕਰ ਸ਼ੋਕ ਮਤਾ ਪੇਸ਼ ਕੀਤਾ | ਇਸ ਮੌਕੇ ਵਾਈਸ ਚੇਅਰਮੈਨ ਸੰਦੀਪ ਸੂਦ ਸਿੱਪਾ ਨੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਰੱਖਦੇ ਹੋਏ ਗ਼ਰੀਬ ਕੁੜੀਆਂ ਦੇ ਵਿਆਹ ਕਰਵਾਉਣ ਦਾ ਸੁਝਾਅ ਦਿੱਤਾ ਅਤੇ ਲੋੜਵੰਦ ਲੜਕੀਆਂ ਦੇ ਵਿਆਹ ਲਈ ਵਾਈਸ ਚੇਅਰਮੈਨ ਸੰਦੀਪ ਸੂਦ ਦੀ ਅਗਵਾਈ ਵਿਚ ਸੀਨੀਅਰ ਵਾਈਸ ਪ੍ਰਧਾਨ ਮੋਹਿਤ ਸੂਦ, ਅਨਿਲ ਸੂਦ, ਸੰਜੀਵ ਸੂਦ ਅਤੇ ਅਸ਼ਵਨੀ ਸੂਦ ਦੀ ਕਮੇਟੀ ਬਣਾਈ ਗਈ ਜਿਹੜੀ ਕਿ ਸੂਦ ਸਭਾ ਦੀ ਟੀਮ ਨਾਲ ਮਿਲ ਤੇ ਇਸ ਨੇਕ ਕਾਰਜ ਨੂੰ ਸਿਰੇ ਚਾੜ੍ਹਨ ਦਾ ਕੰਮ ਕਰੇਗੀ | ਇਸ ਤੋਂ ਇਲਾਵਾ ਵਿਆਹ ਦੇ ਬਾਕੀ ਕੰਮਾਂ ਲਈ ਸਾਹਿਲ ਸੂਦ, ਵਿਨੈ ਸੂਦ, ਅਨੁਜ ਸੂਦ ਅਤੇ ਲੋਕੇਸ਼ ਸੂਦ ਨੂੰ ਪ੍ਰੋਜੈਕਟ ਇੰਚਾਰਜ ਲਗਾਇਆ ਗਿਆ | ਇਸ ਮੌਕੇ ਸੀਨੀਅਰ ਮੈਂਬਰ ਤਜੇਸ਼ ਸੂਦ ਨੇ ਸੇਵਾ ਦਾ ਪ੍ਰੋਜੈਕਟ ਲੈਂਦੇ ਹੋਏ ਡੇਂਗੂ ਅਤੇ ਮਲੇਰੀਆ ਤੋਂ ਸ਼ਹਿਰ ਨੂੰ ਬਚਾਉਣ ਲਈ ਜਾਗਰੂਕਤਾ ਮੁਹਿੰਮ ਤਹਿਤ ਸਾਂਝੀ ਥਾਵਾਂ 'ਤੇ ਫ਼ਲੈਕਸ ਬੋਰਡ ਲਗਾਉਣ ਲਈ ਕਿਹਾ | ਇਸ ਮੀਟਿੰਗ 'ਚ ਸੰਚਿਤ ਸੂਦ, ਸੰਜੇ ਸੂਦ, ਸਾਹਿਲ ਸੂਦ, ਮੋਹਿਤ ਸੂਦ ਮੋਂਟੂ, ਅਨੁਜ ਸੂਦ, ਰਾਜਨ ਸੂਦ, ਵਿਨੈ ਸੂਦ, ਤੁਸ਼ਾਰ ਸੂਦ, ਸ਼ਿਵਮ ਸੂਦ ਵੀ ਹਾਜ਼ਰ ਸਨ |