ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਡਾ: ਬੀ.ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਨੇ ਸਨਮਾਨ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 23-09-2025
ਅਮਲੋਹ, 22 ਸਤੰਬਰ (ਕੇਵਲ ਸਿੰਘ)-ਡਾ: ਬੀ.ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਅਮਲੋਹ ਵਲੋਂ ਸੰਗਮ ਪੈਲੇਸ ਵਿਖੇ ਸੁਸਾਇਟੀ ਦੇ ਪ੍ਰਧਾਨ ਬੇਅੰਤ ਸਿੰਘ ਭਾਂਬਰੀ ਦੀ ਅਗਵਾਈ ਵਿਚ 17ਵਾਂ ਸਾਲਾਨਾ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੇਹਰ ਸਿੰਘ ਰਾਈਏਵਾਲ ਨੇ ਸਮਾਗਮ ਵਿਚ ਆਏ ਪਤਵੰਤੇ ਮਹਿਮਾਨਾਂ, ਮਾਪਿਆਂ ਤੇ ਬੱਚਿਆਂ ਦਾ ਸਵਾਗਤ ਕੀਤਾ ਅਤੇ ਸਮਾਗਮ ਦੀ ਪ੍ਰਧਾਨਗੀ ਚਰਨ ਸਿੰਘ ਤੂਰਾਂ ਨੇ ਕੀਤੀ | ਇਸ ਮੌਕੇ ਕਮਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ | ਸਮਾਗਮ ਦਾ ਉਦਘਾਟਨ ਬਲਜੀਤ ਸਿੰਘ ਭਾਂਬਰੀ ਵਲੋਂ ਕੀਤਾ ਗਿਆ ਤੇ ਸਮਾਂ ਰੌਸ਼ਨ ਦੀ ਰਸਮ ਜਤਿੰਦਰ ਸਿੰਘ ਰਾਮਗੜ੍ਹੀਆ ਵਲੋਂ ਅਦਾ ਕੀਤੀ ਗਈ | ਇਸ ਮੌਕੇ ਧਰਮਪਾਲ ਸੌਂਟੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਬਲਜੀਤ ਸਿੰਘ ਸਲਾਣਾ ਸਾਬਕਾ ਪ੍ਰਧਾਨ ਐੱਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਪੰਜਾਬ, ਕਿ੍ਸ਼ਨ ਦੁੱਗਾ ਸੂਬਾ ਪ੍ਰਧਾਨ ਐਸ.ਸੀ.ਬੀ.ਸੀ. ਯੂਨੀਅਨ ਅਤੇ ਪਰਵਿੰਦਰ ਭਾਰਤੀ ਨੇ ਇਸ ਮੌਕੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ, ਇਨ੍ਹਾਂ ਬੁਲਾਰਿਆਂ ਸ਼ਹੀਦ ਊਧਮ ਸਿੰਘ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਤੇ ਆਦਰਸ਼ਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ | ਉਪਰੰਤ ਸੁਸਾਇਟੀ ਵਲੋਂ ਬਲਾਕ ਅਮਲੋਹ ਦੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿਚੋਂ ਮੋਹਰੀ ਰਹਿਣ ਵਾਲੇ ਐੱਸ.ਸੀ. ਤੇ ਬੀ.ਸੀ. ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ, ਸਨਮਾਨ ਚਿੰਨ੍ਹ ਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭੁਪਿੰਦਰ ਸਿੰਘ ਮਾਜਰੀ, ਲਖਵਿੰਦਰ ਪਹੇੜੀ, ਜਸਪਾਲ ਸਿੰਘ, ਜਸਵੀਰ ਪੌੜ, ਜਸਪਾਲ ਮਾਜਰੀ, ਪਰਮਜੀਤ ਸਿੰਘ ਬਿੱਟੂ, ਮਨਜੀਤ ਸਿੰਘ, ਗੁਰਦੀਪ ਰੋਹਣੋ, ਸੁਖਵਿੰਦਰ ਅੰਨੀਆਂ, ਅਮਰੀਕ ਸਿੰਘ, ਗੁਰਚਰਨ ਅਕਾਲਗੜ੍ਹ, ਅਵਤਾਰ ਭਾਂਬਰੀ, ਗੁਰਪ੍ਰੀਤ ਵੜੈਚ, ਨਾਜ਼ਰ ਸਿੰਘ ਪੌੜ, ਰਵਿੰਦਰ ਰਾਏਪੁਰ, ਗੁਰਪ੍ਰੀਤ ਭਾਂਬਰੀ, ਦਵਿੰਦਰ ਗੁਰੂ, ਲਖਵੀਰ ਤੂਰਾਂ, ਦਲਵਿੰਦਰ ਬਰੌਂਗਾ, ਜਗਪਾਲ ਰਾਏਪੁਰ, ਦਵਿੰਦਰ ਰਾਈਏਵਾਲ, ਸਾਬਕਾ ਸਰਪੰਚ ਚਰਨਜੀਤ ਸਿੰਘ ਮਾਜਰੀ, ਸ਼ਿੰਦਰਪਾਲ ਸਿੰਘ, ਹਰਜਿੰਦਰ ਸਿੰਘ ਖੰਨਾ, ਸਾਬਕਾ ਸਰਪੰਚ ਜਰਨੈਲ ਸਿੰਘ ਅਕਾਲਗੜ੍ਹ, ਪ੍ਰੋ. ਮੁਖ਼ਤਿਆਰ ਸਿੰਘ, ਬਲਬੀਰ ਤੂਰਾਂ, ਮੱਘਰ ਸਿੰਘ ਸਲਾਣਾ, ਬੰਤ ਸਿੰਘ, ਰਾਜਿੰਦਰ ਲੱਲੋਂ, ਦਰਸ਼ਨ ਸਲਾਣੀ, ਸਤਿਗੁਰ ਸਿੰਘ, ਕੁਲਵੰਤ ਮਹਿਤੋਂ, ਮੋਹਨ ਸਿੰਘ, ਜਿਲ੍ਹਾ ਪ੍ਰਧਾਨ ਸੁਪਿੰਦਰ ਖਮਾਣੋਂ, ਕਰਮਜੀਤ ਸਿੰਘ ਅਤੇ ਹੰਸ ਰਾਜ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿੰਦਗੀ ਪ੍ਰਭੂ ਦਾ ਸਿਮਰਨ ਤੇ ਮਾਨਵਤਾ ਦੀ ਸੇਵਾ ਲਈ ਮਿਲੀ ਹੈ- ਸੰਤ ਧਰਮ ਅਰਾਧਨਾ ਨੰਦ, ਰਾਏ ਅਗਲੀ ਖ਼ਬਰ ਸੂਦ ਸਭਾ ਸਰਹਿੰਦ ਨਵੰਬਰ ਮਹੀਨੇ 'ਚ ਕਰਵਾਏਗੀ ਸਮੂਹਿਕ ਵਿਆਹ- ਸੰਦੀਪ ਸੂਦ, ਮੋਹਿਤ ਸੂਦ
Ad Position 24
No active advertisement