ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਜ਼ਿੰਦਗੀ ਪ੍ਰਭੂ ਦਾ ਸਿਮਰਨ ਤੇ ਮਾਨਵਤਾ ਦੀ ਸੇਵਾ ਲਈ ਮਿਲੀ ਹੈ- ਸੰਤ ਧਰਮ ਅਰਾਧਨਾ ਨੰਦ, ਰਾਏ

Ad Position 21
No active advertisement
ਅਜੀਤ ਡੈਸਕ 23-09-2025
ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਮਨਪ੍ਰੀਤ ਸਿੰਘ)-ਮੰਦਿਰ ਸ੍ਰੀ ਨੈਣਾਂ ਦੇਵੀ ਪ੍ਰਬੰਧਕ ਕਮੇਟੀ ਧਰਮ ਨਗਰੀ ਸਰਹਿੰਦ ਸ਼ਹਿਰ ਵਲੋਂ ਵੱਖ-ਵੱਖ ਧਾਰਮਿਕ ਸੰਸਥਾਵਾਂ 'ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਸਪਤਾਹਿਕ ਮਹਾਂ ਯੱਗ ਸਮਾਪਤ ਹੋ ਗਈ, ਜਿਸ ਦੇ ਆਖ਼ਰੀ ਦਿਨ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਲਖਵੀਰ ਸਿੰਘ ਰਾਏ ਨੇ ਆਪਣੇ ਸਾਥੀਆਂ ਸਮੇਤ ਹਾਜ਼ਰੀ ਲਗਵਾਈ, ਜਿਨ੍ਹਾਂ ਦਾ ਕਥਾਵਾਚਕ ਵਿਸ਼ਾਲ ਠਾਕੁਰ ਤੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਅਤੇ ਧਾਰਮਿਕ ਸਮਾਗਮ ਮਿਲ ਜੁੱਲ ਕੇ ਮਨਾਉਣੇ ਚਾਹੀਦੇ ਹਨ, ਕਿਉਂਕਿ ਨੌਜਵਾਨ ਪੀੜ੍ਹੀ ਸਾਡੇ ਧਾਰਮਿਕ ਤੇ ਸੱਭਿਆਚਾਰ ਖੇਤਰ ਤੋਂ ਦੂਰ ਹੁੰਦੀ ਜਾ ਰਹੀ ਹੈ, ਇਸ ਲਈ ਉਹ ਮਾਪਿਆਂ ਨੂੰ ਬੇਨਤੀ ਕਰਦੇ ਹਨ ਕਿ ਸਾਰੇ ਆਪਣੇ ਬੱਚਿਆਂ ਨੂੰ ਅਜਿਹੇ ਸਮਾਗਮਾਂ ਦੇ ਵਿਚ ਜ਼ਰੂਰ ਲੈ ਕੇ ਆਉਣ | ਇਸ ਮੌਕੇ ਨੰਗਲੀ ਆਸ਼ਰਮ ਸਰਹਿੰਦ ਦੇ ਸੰਤ ਧਰਮ ਅਰਾਧਨਾ ਅਨੰਦ ਜੀ ਤੇ ਸੰਤ ਧਰਮ ਸਾਧਨਾ ਨੰਦ ਨੇ ਕਿਹਾ ਕਿ ਇਹ ਜੀਵਨ ਸਾਨੂੰ ਹੱਥੀ ਕਿਰਤ ਕਰਨਾ ਤੇ ਪ੍ਰਭੂ ਦਾ ਨਾਮ ਸਿਮਰਨ ਕਰਨ ਲਈ ਮਿਲਿਆ ਹੈ, ਨਾ ਕਿ ਇਸ ਮੋਹ ਮਾਇਆ ਵਿਚ ਪੈ ਕੇ ਆਪਣੇ ਜੀਵਨ ਨੂੰ ਵਿਅਰਥ ਕਰਨ ਲਈ, ਇਸ ਲਈ ਜਿੱਥੇ ਵੀ ਧਾਰਮਿਕ ਸਮਾਗਮ ਜਾਂ ਮਾਨਵਤਾ ਦੀ ਸੇਵਾ ਲਈ ਉਪਰਾਲੇ ਹੁੰਦੇ ਹਨ, ਉੱਥੇ ਵੱਧ ਚੜ੍ਹ ਕੇ ਯੋਗਦਾਨ ਪਾਓ ਤੇ ਆਪਣੇ ਜੀਵਨ ਨੂੰ ਸਫ਼ਲ ਬਣਾਓ | ਅੰਤ ਵਿਚ ਪ੍ਰਧਾਨ ਵਿਨੋਦ ਠੁਕਰਾਲ, ਪ੍ਰੈੱਸ ਸਕੱਤਰ ਸੁਰੇਸ਼ ਸ਼ਰਮਾ ਤੇ ਪ੍ਰੋਜੈਕਟ ਖ਼ਜ਼ਾਨਚੀ ਪਵਨ ਵਰਮਾ ਨੇ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਸੰਤ ਮਹਾਂਪੁਰਸ਼ਾਂ ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਤੇ ਪਤਵੰਤਿਆਂ ਅਤੇ ਮੁੱਖ ਮਹਿਮਾਨ ਊਸ਼ਾ ਧਵਨ ਤੇ ਲੇਖਰਾਜ ਧਵਨ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਭਗਵਾਨ ਸਰੂਪ ਸ਼ਰਮਾ, ਸੁਰਿੰਦਰ ਸ਼ਰਮਾ, ਰਣਜੀਤ ਪੁਰੀ, ਰਵਿੰਦਰ ਪੁਰੀ, ਪਵਨ ਕੁਮਾਰ ਭੱਟ, ਦਵਿੰਦਰ ਭੱਟ, ਵਿਜੈ ਪਾਠਕ, ਚੇਅਰਮੈਨ ਪਰਮਿੰਦਰ ਜੋਸ਼ੀ, ਰਾਹੁਲ ਕੁਮਾਰ, ਕੇਵਲ ਕਿ੍ਸ਼ਨ ਸ਼ਰਮਾ, ਹਰੀ ਚੰਦ ਗਾਬਾ, ਰਵਿੰਦਰ ਮੋਹਨ ਸ਼ਰਮਾ, ਅਮਨਦੀਪ ਧੀਮਾਨ, ਨਿਰਮਲ ਪੂਰੀ, ਮਨੀਸ਼ ਸ਼ਰਮਾ, ਸੰਦੀਪ ਮੈਂਗੀ, ਮੰਦਿਰ ਮੁੱਖ ਪੁਜਾਰੀ ਪੰਡਿਤ ਮਾਧੋ ਰਾਓ ਭਾਰਦਵਾਜ, ਅਨਿਲ ਸੈਣੀ, ਪਵਨ ਵਿਨਾਇਕ, ਸਮੀਰ ਸ਼ਰਮਾ, ਡਾ. ਪ੍ਰਤੀਬਾ ਸ਼ਰਮਾ, ਵਿਕਰਾਂਤ ਸ਼ਰਮਾ, ਹੇਮਰਾਜ ਧੀਮਾਨ, ਰੋਹਿਤ ਪਾਠਕ, ਵਿਨੈ ਗੁਪਤਾ, ਸੰਦੀਪ ਚਾਵਲਾ, ਲਲਿਤ ਕੁਮਾਰ, ਅਮਿਤ ਗੋਇਲ ਬਸੀ ਪਠਾਣਾਂ, ਹਰਮਿੰਦਰ ਸੂਦ ਬਿੱਟੂ, ਰਾਜੇਸ਼ ਸ਼ਰਮਾ, ਪਿ੍ਤਪਾਲ ਸਿੰਘ ਜੱਸੀ, ਮੱਖਣ ਸਹੋਤਾ, ਤੁਲਸੀ ਰਾਮ ਅਗਰਵਾਲ ਆਦਿ ਤੋਂ ਇਲਾਵਾ ਸ੍ਰੀ ਨੈਣਾਂ ਦੇਵੀ ਮੰਦਿਰ ਮਹਿਲਾ ਕੀਰਤਨ ਮੰਡਲੀ ਤੇ ਵੱਡੀ ਗਿਣਤੀ 'ਚ ਸ਼ਹਿਰ ਦੀਆਂ ਮਹਿਲਾਵਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਯੂਨੀਵਰਸਿਟੀ 'ਚ ਪੀ.ਐਚ.ਡੀ. ਰਿਸਰਚ ਸਕਾਲਰਾਂ ਲਈ ਇੰਡਕਸ਼ਨ ਪ੍ਰੋਗਰਾਮ ਅਗਲੀ ਖ਼ਬਰ ਡਾ: ਬੀ.ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਨੇ ਸਨਮਾਨ ਸਮਾਗਮ ਕਰਵਾਇਆ
Ad Position 24
No active advertisement