16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਾਤਾ ਗੁਜਰੀ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਹਫ਼ਤੇ ਦੀ ਵਰਕਸ਼ਾਪ ਸ਼ੁਰੂ

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਕਾਲਜ ਦੇ ਇੰਸਟੀਚਿਊਟ ਇਨੋਵੇਸ਼ਨ ਸੈੱਲ ਦੇ ਸਹਿਯੋਗ ਨਾਲ ਬੀ.ਸੀ.ਏ. ਭਾਗ ਦੂਸਰਾ ਦੇ ਵਿਦਿਆਰਥੀਆਂ ਲਈ 'ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ' ਵਿਸ਼ੇ 'ਤੇ ਇਕ ਹਫ਼ਤੇ ਦੀ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿਚ ਅਨੁਦੀਪ ਫਾਊਾਡੇਸ਼ਨ ਤੋਂ ਸੀਨੀਅਰ ਫੈਕਲਟੀ ਮੈਂਬਰ ਮੁਹੰਮਦ ਨਿਸਾਰ ਵਿਦਿਆਰਥੀਆਂ ਨੂੰ ਏ.ਆਈ. ਦੇ ਬੁਨਿਆਦੀ ਸਿਧਾਂਤ, ਜਨਰੇਟਿਵ ਏ. ਆਈ. ਰਿਜ਼ਿਊਮ ਮੇਕਿੰਗ, ਏ.ਸੀ.ਈ. ਪ੍ਰੋਫੈਸ਼ਨਲ ਇੰਟਰਵਿਊ ਦੇ ਬੁਨਿਆਦੀ ਸਿਧਾਂਤਾਂ ਅਤੇ ਏ.ਆਈ. ਟੂਲਜ਼ ਦੀ ਵਰਤੋਂ ਸਮੇਤ ਕਈ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕਰਨਗੇ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਅਜਿਹੇ ਸਿੱਖਿਆ ਭਰਪੂਰ ਪ੍ਰੋਗਰਾਮ ਵਿਦਿਆਰਥੀਆਂ ਨੂੰ ਉਦਯੋਗ ਸੰਬੰਧੀ ਹੁਨਰਾਂ ਨਾਲ ਲੈਸ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਰਸ਼ਮੀ ਅਰੋੜਾ ਨੇ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਸਧਾਰਨ ਏ.ਆਈ. ਮਾਡਲ ਬਣਾਉਣ, ਗੂਗਲ ਟੀਚੇਬਲ ਮਸ਼ੀਨ ਅਤੇ ਚੈਟ ਜੀ.ਪੀ.ਟੀ. ਵਰਗੇ ਪ੍ਰਸਿੱਧ ਵਿਹਾਰਕ ਸਾਧਨਾਂ ਬਾਰੇ ਵਿਸਥਾਰ ਨਾਲ ਜਾਣਨ ਦਾ ਮੌਕਾ ਮਿਲ ਸਕੇਗਾ | ਇਸ ਮੌਕੇ ਕੰਪਿਊਟਰ ਸਾਇੰਸ ਵਿਭਾਗ ਦੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਦੇ ਵਾਲੀਬਾਲ ਖਿਡਾਰੀਆਂ ਦੀ ਸੂਬਾ ਪੱਧਰ ਲਈ ਚੋਣ ਅਗਲੀ ਖ਼ਬਰ ਮਹਾਰਾਜਾ ਅਗਰਸੈਨ ਭਵਨ ਵਿਖੇ 1 ਅਕਤੂਬਰ ਨੂੰ ਹੋਵੇਗਾ 'ਡਾਂਡੀਆ ਨੀ ਰਾਤ' ਪੋ੍ਰਗਰਾਮ
Ad Position 24