ਬਸੀ ਪਠਾਣਾਂ, 24 ਸਤੰਬਰ (ਐਚ.ਐਸ. ਗੌਤਮ)-ਰਾਧੇ ਸ਼ਾਮ ਜਾਵਾ ਵਾਸੀ ਬਸੀ ਪਠਾਣਾਂ ਨੇ ਲੱਭੇ ਹੋਏ 6 ਹਜ਼ਾਰ ਰੁਪਏ ਉਸ ਦੇ ਅਸਲੀ ਮਾਲਕ ਪਿਆਰਾ ਸਿੰਘ ਵਾਸੀ ਪਿੰਡ ਲੁਹਾਰੀ ਨੂੰ ਵਾਪਸ ਕਰਕੇ ਇਮਾਨਦਾਰੀ ਦਿਖਾਈ | ਰਾਧੇ ਸ਼ਾਮ ਜਾਵਾ ਨੂੰ ਇਹ ਰਕਮ ਪੰਜਾਬ ਨੈਸ਼ਨਲ ਬੈਂਕ ਬਸੀ ਪਠਾਣਾਂ ਦੇ ਮੇਨ ਗੇਟ ਬਾਹਰ ਮਿਲੀ, ਜਿਸ ਨੂੰ ਉਨ੍ਹਾਂ ਤੁਰੰਤ ਬੈਂਕ ਮੈਨੇਜਰ ਬੇਅੰਤਵੀਰ ਕੌਰ ਨੂੰ ਸੌਂਪ ਦਿੱਤਾ | ਕੈਮਰਿਆਂ ਦੀ ਮਦਦ ਨਾਲ ਪੈਸਿਆਂ ਦੇ ਮਾਲਕ ਦੀ ਪਛਾਣ ਹੋਈ ਅਤੇ ਬੈਂਕ ਪ੍ਰਬੰਧਕਾਂ ਨੇ ਰਕਮ ਮਾਲਕ ਨੂੰ ਵਾਪਸ ਕਰ ਦਿੱਤੀ | ਇਸ ਮੌਕੇ ਮੈਨੇਜਰ ਬੇਅੰਤਵੀਰ ਕੌਰ ਤੇ ਅਧਿਕਾਰੀਆਂ ਨੇ ਰਾਧੇ ਸ਼ਾਮ ਜਾਵਾ ਦੀ ਇਮਾਨਦਾਰੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ | ਪਿਆਰਾ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਜਿਹੇ ਉਦਾਹਰਣ ਹੋਰ ਲੋਕਾਂ ਲਈ ਪ੍ਰੇਰਣਾ ਹਨ |