27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪੀ. ਆਈ. ਐਮ. ਟੀ. ਵਿਚ ਕਾਨਵੋਕੇਸ਼ਨ ਸਮਾਰੋਹ 2026 ਦਾ ਸ਼ਾਨਦਾਰ ਆਯੋਜਨ

ਮੰਡੀ ਗੋਬਿੰਦਗੜ੍ਹ, 27 ਸਤੰਬਰ (ਇਕਬਾਲਦੀਪ ਸੰਧੂ)- ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ਕਨਵੋਕੇਸ਼ਨ ਸਮਾਰੋਹ-2026 ਦਾ ਆਯੋਜਨ ਮਾਣਮੱਤੇ ਢੰਗ ਨਾਲ ਕੀਤਾ। ਇਸ ਮੋਕੇ ਮੁੱਖ ਮਹਿਮਾਨ ਡਾ.

Ad Position 21
No active advertisement
ਸਨਿਚਰਵਾਰ, 1 ਅਗਸਤ, 2026 28-09-2026
ਮੰਡੀ ਗੋਬਿੰਦਗੜ੍ਹ, 27 ਸਤੰਬਰ (ਇਕਬਾਲਦੀਪ ਸੰਧੂ)- ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ਕਨਵੋਕੇਸ਼ਨ ਸਮਾਰੋਹ-2026 ਦਾ ਆਯੋਜਨ ਮਾਣਮੱਤੇ ਢੰਗ ਨਾਲ ਕੀਤਾ। ਇਸ ਮੋਕੇ ਮੁੱਖ ਮਹਿਮਾਨ ਡਾ. ਆਰ.ਪੀ.ਐਸ. ਬੇਦੀ, ਡੀਨ, ਕਾਲਜ ਵਿਕਾਸ, ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਸਨ। ਜਦਕਿ ਸਮਾਗਮ ਵਿਚ ਰਾਜ ਕੁਮਾਰ ਗੋਇਲ ਪ੍ਰਧਾਨ, ਜੀ.ਈ.ਐਸ.ਡਬਲਯ.ੂਟੀ, ਐਮ.ਜੀ.ਜੀ, ਨਰੇਸ਼ ਅਗਰਵਾਲ ਚੇਅਰਮੈਨ, ਪੀ. ਆਈ. ਐਮ. ਟੀ., ਪਿਆਰਾ ਸਿੰਘ ਕਲਸੀ ਸੀਨੀਅਰ ਮੈਂਬਰ, ਜੀ.ਈ.ਐਸ.ਡਬਲਯ.ੂਟੀ ਐਮ.ਜੀ.ਜੀ, ਅਤੁਲ ਅਗਰਵਾਲ, ਮੈਂਬਰ ਜੀ. ਈ. ਐਸ. ਡਬਲਯੂ. ਟੀ. ਐਮ. ਜੀ .ਜੀ, ਡਾ. ਨੀਨਾ ਸੇਠ ਪਜਨੀ ਪ੍ਰਿੰਸੀਪਲ, ਜੀ.ਪੀ.ਸੀ, ਡਾ. ਨੀਰੂ ਅਰੋੜਾ, ਪ੍ਰਿੰਸੀਪਲ, ਜੀ.ਪੀ.ਐਸ. ਸ਼ਾਮਲ ਹੋਏ। ਇਸ ਮੌਕੇ ਡਾ. ਬੇਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਿੱਖਿਆ ਦੇ ਨਾਲ-ਨਾਲ ਅਨੁਸ਼ਾਸਨ, ਹੁਨਰ ਵਿਕਾਸ, ਸਕਾਰਾਤਮਿਕ ਸੋਚ ਅਤੇ ਨਿਰੰਤਰ ਸਖ਼ਤ ਮਿਹਨਤ ਸਫਲਤਾ ਦੀ ਨੀਂਹ ਹਨ। ਇਸ ਤੋਂ ਬਾਅਦ ਰਾਜ ਕੁਮਾਰ ਗੋਇਲ, ਚੇਅਰਮੈਨ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਕਨਵੋਕੇਸ਼ਨ ਸਮਾਰੋਹ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਦੇ ਜੀਵਨ ਵਿਚ ਸਿੱਖਿਆ ਦਾ ਉਦੇਸ਼ ਸਿਰਫ਼ ਡਿਗਰੀ ਪ੍ਰਾਪਤ ਕਰਨਾ ਹੀ ਨਹੀਂ ਹੈ, ਸਗੋਂ ਗਿਆਨ, ਕਦਰਾਂ-ਕੀਮਤਾਂ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਿਕਸਤ ਕਰਨਾ ਵੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜ ਅਤੇ ਰਾਸ਼ਟਰ ਦੇ ਵਿਕਾਸ ਲਈ ਆਪਣੇ ਗਿਆਨ ਤੇ ਪ੍ਰਤਿਭਾ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਸਮਾਰੋਹ ਦੌਰਾਨ ਵੱਖ-ਵੱਖ ਕੋਰਸਾਂ ਵਿੱਚ ਸਫਲ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਸਾਰੇ ਡਿਗਰੀ ਪ੍ਰਾਪਤ ਕਰਨ ਵਾਲਿਆਂ ਅਤੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੰਸਥਾ ਨਾ ਸਿਰਫ਼ ਮਿਆਰੀ ਸਿੱਖਿਆ ਪ੍ਰਦਾਨ ਕਰਦੀ ਹੈ ਬਲਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਤੇ ਵੀ ਵਿਸ਼ੇਸ਼ ਜ਼ੋਰ ਦਿੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਨੂੰ ਅਪਣਾ ਕੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਡਾ. ਨਿਸ਼ੀ ਬਾਲਾ ਨੇ ਮੁੱਖ ਮਹਿਮਾਨ ਡਾ. ਆਰ.ਪੀ.ਐਸ. ਬੇਦੀ, ਅਤੇ ਸਾਰੇ ਟਰੱਸਟ ਮੈਂਬਰਾਂ ਦਾ ਸਮਾਰੋਹ ਵਿੱਚ ਸ਼ਾਮਲ ਹੋਣ ਅਤੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਕਨਵੋਕੇਸ਼ਨ ਵਿਦਿਆਰਥੀਆਂ ਦੇ ਅਕਾਦਮਿਕ ਕੈਰੀਅਰ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਸ਼ਹਿਰਾਂ ਦੀ ਤਰਜ਼ ’ਤੇ ਪਿੰਡਾਂ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਾਉਣ ਲਈ ਵਚਨਬੱਧ- ਚੇਅਰਮੈਨ ਅਜੈ... ਅਗਲੀ ਖ਼ਬਰ ਮਨਰੂਪ ਸਿੰਘ ਦਾਲੋਮਾਜਰਾ ਬਣੇ ਸਰਕਲ ਨਬੀਪੁਰ ਯੂਥ ਵਿੰਗ ਦੇ ਮੀਤ ਪ੍ਰਧਾਨ
Ad Position 24