ਜਖਵਾਲੀ, 24 ਸਤੰਬਰ (ਨਿਰਭੈ ਸਿੰਘ)-ਸਮੂਹ ਗ੍ਰਾਮ ਪੰਚਾਇਤ ਅਤੇ ਰਾਮਲੀਲ੍ਹਾ ਕਮੇਟੀ ਪਿੰਡ ਚਨਾਰਥਲ ਕਲਾਂ ਦੇ ਪ੍ਰਧਾਨ ਅਤੇ ਸਰਪੰਚ ਰਾਜਦੀਪ ਸਿੰਘ ਰਾਜੂ ਨੇ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸ੍ਰੀ ਰਾਮਲੀਲ੍ਹਾ ਦੀ ਸਟੇਜ ਦੀ ਸ਼ੁਰੂਆਤ ਰੀਬਨ ਕੱਟ ਕੇ ਕਰਵਾਈ | ਪ੍ਰਧਾਨ ਰਾਜਦੀਪ ਸਿੰਘ ਰਾਜੂ ਨੇ ਦੱਸਿਆ ਕਿ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 1, 2 ਅਤੇ 3 ਅਕਤੂਬਰ ਨੂੰ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਉਸ ਤੋ ਪਹਿਲਾਂ ਪਿੰਡ ਵਿਚ ਸ੍ਰੀ ਰਾਮਲੀਲ੍ਹਾ ਦਾ ਮੰਚਨ ਕੀਤਾ ਜਾਂਦਾ ਹੈ | ਜਿਸ ਵਿਚ ਨੇੜਲੇ ਪਿੰਡਾਂ ਦੀ ਸੰਗਤ ਵੀ ਹਾਜ਼ਰੀ ਭਰਦੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਸਾਂਝੇ ਕਾਰਜਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੋਆਪੇ੍ਰਟਿਵ ਸੋਸਾਇਟੀ ਦੇ ਪ੍ਰਧਾਨ ਸਵਰਨਜੀਤ ਸਿੰਘ, ਆੜ੍ਹਤੀ ਭੁਪਿੰਦਰ ਸਿੰਘ, ਕੁਲਵੰਤ ਸਿੰਘ ਫਰੀਦੂ, ਪੰਚ ਸਰਬਜੀਤ ਸਿੰਘ, ਬੌਬੀ ਪੰਚ, ਕੁਲਬੀਰ ਸਿੰਘ ਬੀਰੀ, ਹੈਰੀ ਆਸਟੇ੍ਰਲੀਆ, ਡਾ. ਬਲਜਿੰਦਰ ਸਿੰਘ ਸੋਢੀ, ਜੱਗਾ ਸਿੰਘ ਸੀਨੀਅਰ ਮੀਤ ਪ੍ਰਧਾਨ, ਰੂਪ ਚੰਦ ਸ਼ਰਮਾ ਖ਼ਜ਼ਾਨਚੀ, ਸੰਜੀਵ ਕੁਮਾਰ ਜਨਰਲ ਸਕੱਤਰ, ਡਾ. ਹਰਮਿੰਦਰ ਸਿੰਘ ਸਟੇਜ ਸਕੱਤਰ ਆਦਿ ਹਾਜ਼ਰ ਸਨ |