ਮੰਡੀ ਗੋਬਿੰਦਗੜ੍ਹ, 24 ਸਤੰਬਰ (ਇਕਬਾਲਦੀਪ ਸੰਧੂ)-ਸ੍ਰੀ ਬਾਬਾ ਲਾਲ ਦਿਆਲ ਸੰਕੀਰਤਨ ਮੰਡਲ ਵਲੋਂ ਮਾਸਿਕ ਦੂਜ ਦੇ ਸ਼ੁਭ ਅਵਸਰ 'ਤੇ ਮੰਦਰ ਵਿਚ ਸੰਗੀਤਮਈ ਕੀਰਤਨ ਕੀਤਾ ਗਿਆ | ਮੰਦਿਰ ਦੇ ਪੁਜਾਰੀ ਪੰਡਿਤ ਬਦਰੀ ਪ੍ਰਸਾਦ ਨੇ ਦੀਪ ਜਗਾ ਕੇ ਕੀਰਤਨ ਦੀ ਸ਼ੁਰੂਆਤ ਕੀਤੀ | ਇਸ ਮੌਕੇ ਅੰਜੂ ਸਤੀਜਾ ਤੇ ਸਤੀਸ਼ ਸਤੀਜਾ ਦੇ ਪਰਿਵਾਰ ਨੇ ਸ੍ਰੀ ਗਣੇਸ਼, ਨਵਗ੍ਰਹਿ ਅਤੇ ਸ੍ਰੀ ਬਾਬਾ ਲਾਲ ਦਿਆਲ ਜੀ ਮਹਾਰਾਜ ਦੀ ਪੂਜਾ ਕੀਤੀ ਜਦਕਿ ਸੰਕੀਰਤਨ ਮੰਡਲ ਦੀ ਚੇਅਰਮੈਨ ਊਸ਼ਾ ਕਵਾਤਰਾ ਦੀ ਦੇਖ-ਰੇਖ ਹੇਠ ਸੰਗੀਤਮਈ ਕੀਰਤਨ ਕਰਵਾਇਆ ਗਿਆ | ਜਿਸ 'ਚ ਊਸ਼ਾ ਕਵਾਤਰਾ, ਨੀਲਮ ਭਾਟੀਆ, ਗੁੜੀਆ, ਵਿਕਾਸ ਅਰੋੜਾ ਬਾਵਾ, ਦਵਿੰਦਰ ਸਚਦੇਵਾ ਨੇ ਸਤਿਗੁਰੂ ਸ੍ਰੀ ਬਾਬਾ ਲਾਲ ਦਿਆਲ ਜੀ ਮਹਾਰਾਜ ਦਾ ਗੁਣਗਾਨ ਕੀਤਾ | ਆਰਤੀ ਅਰਦਾਸ ਉਪਰੰਤ ਸੰਗਤਾਂ ਲਈ ਲੰਗਰ ਵਰਤਾਇਆ ਗਿਆ | ਇਸ ਮੌਕੇ ਮੀਤ ਪ੍ਰਧਾਨ ਸੁਭਾਸ਼ ਭਾਰਤੀ, ਜਨਰਲ ਸਕੱਤਰ ਨਰਿੰਦਰ ਭਾਟੀਆ, ਖ਼ਜ਼ਾਨਚੀ ਵਿਜੇ ਭਾਰਤੀ, ਅਮਿਤ ਅਰੋੜਾ, ਸ਼ਿਵਮ ਬਾਂਸਲ, ਪ੍ਰਦੀਪ ਭਾਰਤੀ, ਵਿਕਾਸ ਅਰੋੜਾ, ਦਵਿੰਦਰ ਸਚਦੇਵਾ, ਅਨਿਲ ਭਾਟੀਆ, ਰਾਜੀਵ ਰਤਨ, ਸੋਨੂੰ ਗੋਬਿੰਦਗੜ੍ਹੀਆ, ਸੰਦੀਪ ਦੱਤਾ, ਵਿਜੇਤਾ, ਵਿਜੇਤਾ, ਨੀਲਮ ਭਾਟੀਆ, ਵੀਨਾ ਅਰੋੜਾ, ਸੰਤੋਸ਼ ਕੁਮਾਰ, ਮੋਨਿਕਾ ਭਾਟੀਆ, ਕਨਿਕਾ, ਮੀਨੂੰ, ਪਿ੍ਆ, ਪੂਨਮ ਮਾਤਾ, ਪੂਨਮ ਭਾਰਤੀ, ਅੰਜਲੀ, ਪ੍ਰੀਤੀ, ਨਿਸ਼ਾ ਅਰੋੜਾ, ਵੀਨਾ ਭਾਟੀਆ, ਕਿਰਨ ਕਵਾਤਰਾ, ਪਿ੍ੰਸ ਕੁਮਾਰ, ਬਰਿੰਦਰ ਕੁਮਾਰ, ਕਪਿਲ ਗੁਪਤਾ ਤੋਂ ਇਲਾਵਾ ਭਗਤਾਂ ਨੇ ਸ਼ਮੂਲੀਅਤ ਕੀਤੀ |