ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਬਲਜਿੰਦਰ ਸਿੰਘ)-ਯੰਗ ਬਲੱਡ ਡਰਾਮਾਟਿਕ ਕਲੱਬ ਸਰਹਿੰਦ ਸ਼ਹਿਰ ਵਲੋਂ ਪ੍ਰੋਜੈਕਟਰ ਸਕ੍ਰੀਨ 'ਤੇ ਦਿਖਾਈ ਜਾ ਰਹੀ ਭਗਵਾਨ ਰਾਮ ਦੀ ਲੀਲ੍ਹਾ ਦਾ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਤੇ ਵਿਧਾਨ ਸਭਾ ਹਲਕਾ ਖੰਨਾ ਦੇ ਕੋਆਰਡੀਨੇਟਰ ਮਨਜੀਤ ਸ਼ਰਮਾ ਸਰਹਿੰਦ ਨੇ ਕੀਤਾ | ਸ੍ਰੀ ਸ਼ਰਮਾ ਨੇ ਕਿਹਾ ਕਿ ਸਾਰੇ ਧਰਮ ਬਰਾਬਰ ਹਨ ਅਤੇ ਕੋਈ ਵੀ ਧਰਮ ਟਕਰਾਅ ਦੀ ਵਕਾਲਤ ਨਹੀਂ ਕਰਦਾ, ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਪ੍ਰਮਾਤਮਾ ਵਿਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਤੇ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਇਸ ਮੌਕੇ ਕਲੱਬ ਵਲੋਂ ਮਨਜੀਤ ਸ਼ਰਮਾ ਸਰਹਿੰਦ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਕਲੱਬ ਦੇ ਸਰਪ੍ਰਸਤ ਸਤਪਾਲ ਅਰੋੜਾ, ਸਤੀਸ਼ ਅਰੋੜਾ, ਚੇਅਰਮੈਨ ਐਡ. ਅਨਿਲ ਗੁਪਤਾ, ਪ੍ਰਧਾਨ ਮੋਹਿਤ ਸ਼ਰਮਾ, ਮੀਤ ਪ੍ਰਧਾਨ ਮਨੀ ਟੰਡਨ, ਖ਼ਜ਼ਾਨਚੀ ਗੌਰਵ ਡਾਵਰ, ਪ੍ਰੋਜੈਕਟ ਇੰਚਾਰਜ ਸ਼ਰਨਪ੍ਰੀਤ ਕੈਂਪੀ, ਮੈਂਬਰ ਦਰਸ਼ਨ ਸੂਦ, ਕੁਨਾਲ, ਡਾ.ਸੰਜੀਵ ਕਪੂਰ ਤੋਂ ਇਲਾਵਾ ਸਾਬਕਾ ਚੇਅਰਮੈਨ ਰਣਜੀਤ ਸਿੰਘ ਤਰਖਾਣ ਮਾਜਰਾ, ਜਤਿੰਦਰ ਸਿੰਘ ਬੱਬੂ, ਅੰਨੇਜਾ ਸੇਠੀ, ਐਡਵੋਕੇਟ ਗੁਰਜੀਤ ਲੋਗੀ, ਜਤਿੰਦਰ ਸ਼ਰਮਾ, ਰਾਜੀਵ ਸ਼ਰਮਾ ਤੋਂ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ |