ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਸਮਰਪਿਤ ਭਾਜਪਾ ਨੇ ਲਗਾਇਆ ਖ਼ੂਨਦਾਨ ਕੈਂਪ
ਅਜੀਤ ਡੈਸਕ
25-09-2025
ਇਸ ਮੌਕੇ ਸ. ਭੱਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਸਮਰਪਿਤ ਚੱਲ ਰਹੇ ਸੇਵਾ ਪੰਦਰ੍ਹਵਾੜੇ ਤਹਿਤ ਅਨੇਕਾਂ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ, ਇਸ ਤੋਂ ਪਹਿਲਾਂ ਭਾਜਪਾ ਵਲੋਂ ਸਿਵਲ ਹਸਪਤਾਲ ਦੀ ਸਫ਼ਾਈ ਅਤੇ ਏਕਤਾ ਦੀ ਦੌੜ ਤਹਿਤ ਮੈਰਾਥਨ ਦੌੜ ਕਰਵਾਈ ਗਈ ਸੀ | ਉਨ੍ਹਾਂ ਕਿਹਾ ਕਿ ਜਲਦ ਹੀ ਇਸੇ ਲੜੀ ਤਹਿਤ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਛਾਂਦਾਰ ਬੂਟੇ ਵੀ ਵੰਡੇ ਜਾਣਗੇ | ਇਸ ਮੌਕੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਬਲੱਡ ਬੈਂਕ ਦੀ ਡਾ. ਪ੍ਰਵੀਨ ਦੀ ਟੀਮ ਵਲੋਂ ਖ਼ੂਨ ਦੇ ਯੂਨਿਟ ਇਕੱਤਰ ਕੀਤੇ ਗਏ | ਜਦੋਂਕਿ ਭਾਜਪਾ ਵਲੋਂ ਖ਼ੂਨਦਾਨੀਆਂ ਨੂੰ ਰਿਫਰੈਸ਼ਮੈਂਟ ਅਤੇ ਸਰਟੀਫਿਕੇਟ ਦੇ ਕੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ 'ਤੇ ਦਵਿੰਦਰ ਕੁਮਾਰ ਭੱਟ, ਵਿਜੇ ਪਾਠਕ, ਗੁਰਬਖ਼ਸ਼ ਸਿੰਘ ਬਖ਼ਸ਼ੀ, ਪਰਵਿੰਦਰ ਸਿੰਘ ਦਿਓਲ, ਕੁਲਦੀਪ ਸਿੰਘ ਸਿੱਧੂਪੁਰ, ਕੁਲਦੀਪ ਸਹੋਤਾ, ਧਰਮਿੰਦਰ ਬਾਂਡਾਂ, ਗੁਰਮੁਖ ਸਿੰਘ ਸਰਹਿੰਦ, ਬਲਵੀਰ ਸਿੰਘ ਧਾਰਨੀ, ਸੰਜੀਵ ਨੰਦਨ, ਵਿਨੈ ਗੁਪਤਾ, ਹਰੀਸ਼ ਅਗਰਵਾਲ, ਪਰਮਜੀਤ ਕੌਰ, ਗੁਰਵਿੰਦਰ ਸਿੰਘ ਸੋਹੀ, ਹਰਪਾਲ ਸਿੰਘ ਪਾਲਾ, ਰਾਜੀਵ ਬਜਾਜ, ਅੰਕਿਤ ਬਸੀ ਪਠਾਣਾਂ, ਸ਼ਾਮ ਸੁੰਦਰ ਭਾਰਦਵਾਜ, ਧਰਮਪਾਲ ਸਹੋਤਾ, ਹੇਮਰਾਜ ਧੀਮਾਨ, ਬਲਬੀਰ ਸਿੰਘ, ਪੰਡਿਤ ਸੁਭਾਸ਼ ਚੰਦ, ਹਰਪਾਲ ਬੇਦੀ, ਦਵਿੰਦਰ ਵੈਦਵਾਨ, ਰਣਧੀਰ ਬਲ੍ਹਾੜੀ, ਜਸਪਾਲ ਅਨੈਤਪੁਰਾ, ਕਿਰਤ ਬੇਦੀ, ਗੁਰਮੇਲ ਬੁੱਚੜੇ ਅਤੇ ਅਮਨਦੀਪ ਸਿੰਘ ਵੀ ਹਾਜ਼ਰ ਸਨ |