29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮੰਗਾਂ ਨੂੰ ਲੈ ਕੇ ਸੰਗਰੂਰ ਵਿਖੇ ਕੱਲ੍ਹ ਸੂਬਾ ਪੱਧਰੀ ਰੋਸ ਪ੍ਰਦਰਸ਼ਨ-ਪੰਜੋਲਾ

Ad Position 21
No active advertisement
ਅਜੀਤ ਡੈਸਕ 25-09-2025
ਜਖਵਾਲੀ, 24 ਸਤੰਬਰ (ਨਿਰਭੈ ਸਿੰਘ)-ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਦੀ ਇਕ ਮੀਟਿੰਗ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਵਿਚ ਚਨਾਰਥਲ ਕਲਾਂ ਵਿਖੇ ਹੋਈ | ਇਸ ਮੌਕੇ ਆਸ਼ਾ ਵਰਕਰਾਂ ਵਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ | ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਸੂਬੇ ਦੀਆਂ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਵਲੋਂ ਆਪਣੀ ਡਿਊਟੀ ਬਾਖ਼ੂਬੀ ਤਰੀਕੇ ਦੇ ਨਾਲ ਨਿਭਾਈ ਜਾ ਰਹੀ ਹੈ | ਪ੍ਰੰਤੂ ਸੂਬਾ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲਮਕ ਅਵਸਥਾ 'ਚ ਰੱਖਿਆ ਹੋਇਆ ਹੈ | ਜਿਸ ਕਾਰਨ ਆਸ਼ਾ ਵਰਕਰ ਅਤੇ ਫੈਸੀਲੀਟੇਟਰ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਰੋਨਾ ਕਾਲ ਵਿਚ ਆਸ਼ਾ ਵਰਕਰਾਂ ਵਲੋਂ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਆਪਣੀ ਡਿਊਟੀ ਨਿਭਾਈ ਗਈ ਸੀ, ਹੁਣ ਆਪੇ੍ਰਸ਼ਨ ਸੰਧੂਰ ਦੌਰਾਨ ਵੀ ਆਸ਼ਾ ਵਰਕਰਾਂ ਆਪਣੀ ਡਿਊਟੀ ਕਰਦੀਆਂ ਰਹੀਆਂ | ਇਸੇ ਤਰ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵੀ ਆਸ਼ਾ ਵਰਕਰਾਂ ਨੇ ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਿਆ ਹੈ, ਪ੍ਰੰਤੂ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਸ਼ਾ ਵਰਕਰ ਯੂਨੀਅਨ ਪੰਜਾਬ ਵਲੋਂ 26 ਸਤੰਬਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਵਿਸ਼ਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ | ਇਸ ਮੌਕੇ ਹਰਪ੍ਰੀਤ ਕੌਰ ਕੋਟਲਾ ਬਜਵਾੜਾ ਸਰਕਲ ਪ੍ਰਧਾਨ, ਰਮਨਦੀਪ ਕੌਰ ਮਹਾਂਦੀਆ, ਨਿਰਮਲ ਕੌਰ ਬਡਾਲੀ ਆਲਾ ਸਿੰਘ ਬਲਾਕ ਪ੍ਰਧਾਨ, ਸੁਪਰਵਾਈਜ਼ਰ ਹਰਜਿੰਦਰ ਕੌਰ ਫੈਸੀਲੀਟੇਟਰ, ਕਰਮਜੀਤ ਕੌਰ, ਮਨਜੀਤ ਕੌਰ ਡੰਘੇੜੀਆਂ, ਗੁਰਬੀਰ ਕੌਰ ਕੋਟਲਾ ਬਲਾਕ ਪ੍ਰਧਾਨ, ਹਰਦੀਪ ਕੌਰ ਰੰਧਾਵਾ, ਗੁਰਮੀਤ ਕੌਰ ਬਡਾਲੀ, ਸੁਖਵਿੰਦਰ ਕੌਰ ਕਾਲੇਮਾਜਰਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ 'ਚ ਐਨ.ਐਸ.ਐਸ. ਯੂਨਿਟ ਨੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਗ੍ਰੀਨ ਫ਼ੀਲਡਜ਼ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ
Ad Position 24