29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਨੇ 'ਫਿਊਜ਼ਨ ਫਿਸਟਾ' ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 25-09-2025
ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਦੀ ਕੈਮੀਕਲ ਐਸੋਸੀਏਸ਼ਨ ਵਲੋਂ 'ਫਿਊਜ਼ਨ ਫਿਸਟਾ' ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 45 ਵਿਦਿਆਰਥਣਾਂ ਨੇ ਉਤਸ਼ਾਹ ਨਾਲ ਮਹਿੰਦੀ ਤੇ ਮਿੱਢੀਆਂ ਗੁੰਦਣ ਮੁਕਾਬਲੇ ਵਿਚ ਹਿੱਸਾ ਲਿਆ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਅਜਿਹੀਆਂ ਹੋਰ ਸਹਿ-ਵਿੱਦਿਅਕ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਨੇ ਦੱਸਿਆ ਕਿ ਅਜਿਹੇ ਕਲਾਤਮਕ ਤੇ ਰਚਨਾਤਮਿਕ ਮੁਕਾਬਲੇ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਵਿਹਾਰਕ ਵਿਕਾਸ ਵਿਚ ਵਾਧਾ ਕਰਦੇ ਹਨ | ਪ੍ਰੋਗਰਾਮ ਦੇ ਅਧਿਆਪਕ-ਇੰਚਾਰਜ ਡਾ. ਮਨਪ੍ਰੀਤ ਕੌਰ ਕਨਵੀਨਰ ਅਤੇ ਡਾ. ਮਨਪ੍ਰੀਤ ਕੌਰ ਗਿੱਲ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪਾਠਕ੍ਰਮ ਦੇ ਨਾਲ-ਨਾਲ ਹੋਰ ਸੁਚਾਰੂ ਗਤੀਵਿਧੀਆਂ ਦੀ ਮਹੱਤਤਾ 'ਤੇ ਵਿਸ਼ੇਸ਼ ਜ਼ੋਰ ਦਿੱਤਾ | ਪ੍ਰੋਗਰਾਮ ਦੌਰਾਨ ਮਹਿੰਦੀ ਮੁਕਾਬਲੇ ਵਿਚ ਬੀ.ਐਸ.ਸੀ. ਬਾਇਓ ਟੈਕਨਾਲੋਜੀ ਭਾਗ ਦੂਸਰਾ ਦੀ ਰਮਨੀਤ ਕੌਰ ਨੇ ਪਹਿਲਾ, ਬੀ.ਐਸ.ਸੀ. ਨਾਨ-ਮੈਡੀਕਲ ਭਾਗ ਤੀਸਰਾ ਦੀ ਹਰਮਨਦੀਪ ਕੌਰ ਨੇ ਦੂਸਰਾ ਅਤੇ ਜਸ਼ਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਮਿੱਢੀਆਂ ਗੁੰਦਣ ਮੁਕਾਬਲੇ ਵਿਚ ਬੀ.ਐਸ.ਸੀ. ਨਾਨ-ਮੈਡੀਕਲ ਭਾਗ ਤੀਸਰਾ ਦੀ ਅਰਸ਼ਦੀਪ ਕੌਰ ਨੇ ਪਹਿਲਾ, ਬੀ.ਐਸ.ਸੀ. ਬਾਇਓ ਟੈਕਨਾਲੋਜੀ ਭਾਗ ਦੂਸਰਾ ਦੀ ਇਮਾਨ ਕੌਰ ਨੇ ਦੂਸਰਾ ਅਤੇ ਬੀ.ਐਸ.ਸੀ. ਆਨਰਜ਼ ਫਿਜ਼ੀਕਲ ਸਾਇੰਸ ਭਾਗ ਤੀਸਰਾ ਦੀ ਇੰਦਰਜੀਤ ਕੌਰ ਤੇ ਬੀ.ਐਸ.ਸੀ. ਆਨਰਜ਼ ਭਾਗ ਪਹਿਲਾ ਦੀ ਲਵਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਮੁਕਾਬਲੇ ਦੌਰਾਨ ਕਾਲਜ ਦੇ ਫਾਈਨ ਆਰਟਸ ਵਿਭਾਗ ਦੇ ਮੁਖੀ ਡਾ. ਅਵਨੀਤ ਕੌਰ ਤੇ ਇਤਿਹਾਸ ਵਿਭਾਗ ਦੇ ਡਾ. ਰਮਨਦੀਪ ਕੌਰ ਨੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ | ਬੀ.ਐਸ.ਸੀ. ਫਿਜ਼ੀਕਲ ਸਾਇੰਸ ਭਾਗ ਦੂਸਰਾ ਦੀਆਂ ਵਿਦਿਆਰਥਣਾਂ ਹਰਵੀਰ ਕੌਰ ਅਤੇ ਸੁਪ੍ਰੀਤ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ | ਇਸ ਮੌਕੇ ਕੈਮਿਸਟਰੀ ਵਿਭਾਗ ਦੇ ਪ੍ਰੋ. ਸਿਮਰਤ ਕੌਰ, ਡਾ. ਕਿਰਨ, ਡਾ. ਕੁਲਦੀਪ ਕੌਰ, ਪ੍ਰੋ. ਸੀਮਾ ਮਹੇਸ਼ਵਰੀ, ਡਾ. ਪ੍ਰੀਤੀ ਕੱਕੜ ਅਤੇ ਪ੍ਰੋ. ਗੁਰਲੀਨ ਕੌਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜੀ.ਐਸ.ਟੀ. ਦੀਆਂ ਸੋਧੀਆਂ ਦਰਾਂ ਨਾਲ ਹਰ ਵਰਗ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਮਿਲੇਗੀ-ਡਾ. ਹਰਬੰਸ ਲਾਲ ਅਗਲੀ ਖ਼ਬਰ ਖਾਣ ਪੀਣ ਵਾਲੀਆ ਚੀਜ਼ਾਂ 'ਚ ਮਿਲਾਵਟ ਰੋਕਣ ਲਈ ਨਾਕੇ ਲਗਾਏ ਜਾਣਗੇ-ਫੂਡ ਸੇਫ਼ਟੀ ਅਫ਼ਸਰ
Ad Position 24