29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜੀ.ਐਸ.ਟੀ. ਦੀਆਂ ਸੋਧੀਆਂ ਦਰਾਂ ਨਾਲ ਹਰ ਵਰਗ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਮਿਲੇਗੀ-ਡਾ. ਹਰਬੰਸ ਲਾਲ

Ad Position 21
No active advertisement
ਅਜੀਤ ਡੈਸਕ 25-09-2025
ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਬਲਜਿੰਦਰ ਸਿੰਘ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਕੇਂਦਰ ਸਰਕਾਰ ਵਲੋਂ ਜੀ.ਐਸ.ਟੀ ਟੈਕਸ ਦਰਾਂ ਵਿਚ ਵੱਡੇ ਪੱਧਰ 'ਤੇ ਕਟੌਤੀ ਕੀਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ | ਉਨ੍ਹਾਂ ਕਿਹਾ ਕਿ ਜੀ.ਐਸ.ਟੀ.ਦੀਆਂ ਸੋਧੀਆਂ ਦਰਾਂ 'ਚ ਨਾਲ ਹਰ ਵਰਗ ਦੇ ਲੋਕਾਂ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਮਿਲੇਗੀ ਅਤੇ ਲੋਕ ਦੀਵਾਲੀ ਦੀਆਂ ਖ਼ੁਸ਼ੀਆਂ ਚਾਵਾਂ ਨਾਲ ਮਨਾ ਸਕਣਗੇ | ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਦੀਆਂ ਸੋਧੀਆਂ ਦਰਾਂ ਨਾਲ ਜਿੱਥੇ ਆਵਾਜਾਈ ਵਾਲੇ ਸਾਧਨ ਸਸਤੇ ਹੋ ਜਾਣਗੇ, ਉੱਥੇ ਹੀ ਰੋਜ਼ਾਨਾ ਘਰੇਲੂ ਰਸੋਈ ਵਿਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਸਸਤੀਆਂ ਹੋਣ ਨਾਲ ਹਰ ਵਰਗ ਦਾ ਨਾਗਰਿਕ ਆਪਣੇ ਸੁਪਨੇ ਪੂਰੇ ਕਰ ਸਕੇਗਾ | ਇਸ ਮੌਕੇ 'ਤੇ ਮਨਮੋਹਨ ਸਿੰਘ ਸਿੰਬਲ, ਗੁਰਦੇਵ ਸਿੰਘ ਡੇਰਾ ਮੀਰ ਮੀਰਾ, ਸੁਰਜੀਤ ਕੁਮਾਰ ਰਾਜਪੂਤ, ਡਾ. ਸੋਮਨਾਥ ਸਰਹਿੰਦ, ਬਿਕਰਮ ਵਿੱਕੀ, ਗੁਰਦੀਪ ਸਿੰਘ ਵਿਸ਼ਵਕਰਮਾ ਕਾਲੋਨੀ, ਸਰਦਾਰਾ ਸਿੰਘ ਰਾਮਦਾਸ ਨਗਰ, ਸੰਦੀਪ ਸਿੰਘ ਲਵਲੀ, ਮਨੀਸ਼ ਵਰਮਾ, ਲਾਭ ਸਿੰਘ ਬ੍ਰਾਹਮਣ ਮਾਜਰਾ, ਧਨੀ ਰਾਮ, ਤਿਰਲੋਕੀ ਰਾਮ, ਭਗਵੰਤ ਸਿੰਘ, ਮਹਿੰਦਰ ਸਿੰਘ ਮਿੰਦੀ, ਬਲਵਿੰਦਰ ਸਿੰਘ ਗੋਗੀ, ਗੁਰਦੀਪ ਸਿੰਘ ਭਾਗਨਪੁਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਉੱਗੋਕੇ ਦੇ ਜੰਮਪਲ ਸੰਜੀਵ ਸ਼ਰਮਾ ਨੇ ਫ਼ਿਰੋਜ਼ਪੁਰ ਡਿਪਟੀ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਨੇ 'ਫਿਊਜ਼ਨ ਫਿਸਟਾ' ਪ੍ਰੋਗਰਾਮ ਕਰਵਾਇਆ
Ad Position 24