ਸ਼ਹਿਣਾ, 24 ਸਤੰਬਰ (ਸੁਰੇਸ਼ ਗੋਗੀ)-ਪਿੰਡ ਉੱਗੋਕੇ ਦੇ ਜੰਮਪਲ ਸ੍ਰੀ ਸੰਜੀਵ ਕੁਮਾਰ ਸ਼ਰਮਾ ਨੇ ਫ਼ਿਰੋਜਪੁਰ ਡਵੀਜ਼ਨ ਵਿਖੇ ਬਤੌਰ ਡਵੀਜ਼ਨਲ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਜੋਂ ਅਹੁਦਾ ਸੰਭਾਲ ਲਿਆ ਹੈ | ਜ਼ਿਕਰਯੋਗ ਹੈ ਕਿ ਸ੍ਰੀ ਜੈ ਗੋਪਾਲ ਸ਼ਰਮਾ ਦੇ ਘਰ ਪਿੰਡ ਉੱਗੋਕੇ ਵਿਖੇ ਜਨਮੇ ਸ੍ਰੀ ਸੰਜੀਵ ਸ਼ਰਮਾ ਦੇ ਤਾਇਆ ਵੇਦ ਪ੍ਰਕਾਸ਼ ਇਲਾਕੇ ਦੇ ਉਸ ਸਮੇਂ ੳੱੁਘੇ ਵੈਦ ਵੀ ਮੰਨੇ ਜਾਂਦੇ ਸਨ | ਭਾਵੇਂ ਕਿ ਸ਼ਰਮਾ ਪਰਿਵਾਰ ਲੰਬੇ ਸਮੇਂ ਤੋਂ ਸ਼ਹਿਰ ਰਹਿ ਰਿਹਾ ਹੈ ਪਰ ਪਿੰਡ ਉੱਗੋਕੇ ਦੀ ਜਨਮ ਭੋਇ ਨਾਲ ਜੁੜੇ ਉਕਤ ਪਰਿਵਾਰ ਨੇ ਸਦਾ ਪਿੰਡ ਦੀ ਭਲਾਈ ਲਈ ਵੀ ਪਹਿਲ ਕਦਮੀ ਕੀਤੀ | ਲੰਬਾ ਸਮਾਂ ਸ਼ਹਿਣਾ ਬਲਾਕ ਵਿਚ ਬਤੌਰ ਪੰਚਾਇਤ ਅਫ਼ਸਰ ਨੌਕਰੀ ਕਰਨ ਉਪਰੰਤ ਵੱਖ-ਵੱਖ ਥਾਵਾਂ 'ਤੇ ਪਦਉਨਤ ਹੋਣ ਉਪਰੰਤ ਬੀ.ਡੀ.ਪੀ.ਓ. ਦੀ ਨਿਯੁਕਤੀ ਹੋਈ ਅਤੇ ਬਲਾਕ ਦਫ਼ਤਰ ਸ਼ਹਿਣਾ ਵਿਖੇ ਮੁੜ ਬੀ.ਡੀ.ਪੀ.ਓ. ਆ ਲੱਗੇ | ਇਸ ਉਪਰੰਤ ਤਰੱਕੀ ਹੋਣ 'ਤੇ ਬਰਨਾਲਾ ਵਿਖੇ ਲੰਬਾ ਸਮਾਂ ਡੀ.ਡੀ.ਪੀ.ਓ. ਵੀ ਰਹੇ | ਅਜੋਕੇ ਸਮੇਂ ਦੌਰਾਨ ਫ਼ਿਰੋਜਪੁਰ ਡਵੀਜ਼ਨ ਦੇ ਡਵੀਜ਼ਨਲ ਡਾਇਰੈਕਟਰ ਲੱਗਣ 'ਤੇ ਪਿੰਡ ਉੱਗੋਕੇ ਹੀ ਨਹੀਂ, ਬਲਕਿ ਸਮੁੱਚੇ ਇਲਾਕੇ ਦਾ ਮਾਣ ਵਧਿਆ ਹੈ |