ਮੰਡੀ ਗੋਬਿੰਦਗੜ੍ਹ, 25 ਸਤੰਬਰ (ਰਾਜੇਸ਼ ਸ਼ਰਮਾ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਪੰਜਾਬ ਦੇ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ 'ਚ ਸਰਕਾਰ ਦੀਆ ਗ਼ਲਤ ਨੀਤੀਆਂ ਦੇ ਖ਼ਿਲਾਫ਼ 29 ਤੇ 30 ਸਤੰਬਰ ਨੂੰ ਕੀਤੀ ਜਾਣ ਵਾਲੀ ਦੋ ਦਿਨਾਂ ਕੰਮ ਛੋੜ ਹੜਤਾਲ ਵਿਚ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀ ਸਫ਼ਾਈ ਮਜ਼ਦੂਰ ਅਤੇ ਕਰਮਚਾਰੀ ਯੂਨੀਅਨ ਵੀ ਸ਼ਾਮਿਲ ਹੋਵੇਗੀ | ਸਫ਼ਾਈ ਮਜ਼ਦੂਰ ਅਤੇ ਕਰਮਚਾਰੀ ਯੂਨੀਅਨ ਵਲੋਂ ਇਸ ਹੜਤਾਲ ਸੰਬੰਧੀ ਇਕ ਪੱਤਰ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਨੂੰ ਦਿੱਤਾ ਗਿਆ, ਇਸ ਮੌਕੇ ਯੂਨੀਅਨ ਦੇ ਆਗੂ ਰਾਜਿੰਦਰ ਗਾਗਟ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿੱਲੀ ਦੀ ਪ੍ਰਾਈਵੇਟ ਕੰਪਨੀਆਂ ਨੂੰ ਪੰਜਾਬ ਦੇ ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤਾਂ ਦਾ ਸਾਰਾ ਕੰਮ ਠੇਕੇ 'ਤੇ ਦੇ ਦਿੱਤਾ ਗਿਆ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਨਗਰ ਕੌਂਸਲ ਦੀਆਂ ਵੱਖ-ਵੱਖ ਬ੍ਰਾਂਚਾਂ ਦੀਆਂ ਯੂਨੀਅਨਾਂ ਦੇ ਸਹਿਯੋਗ ਨਾਲ 29 ਤੇ 30 ਸਤੰਬਰ ਨੂੰ ਦੋ ਦਿਨ ਕੰਮ ਛੱਡ ਕੇ ਹੜਤਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਇਸ ਮੌਕੇ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ, ਕੌਂਸਲਰ ਪੁਨੀਤ ਗੋਇਲ, ਵਿਨੀਤ ਬਿੱਟੂ, ਸੋਮ ਨਾਥ, ਸੁਖਵਿੰਦਰ ਕੌਰ, 'ਆਪ' ਆਗੂ ਬਲਦੇਵ ਸ਼ਰਮਾ, ਰਣਜੀਤ ਸਿੰਘ ਅੰਬੇਮਾਜਰਾ, ਰਾਜੀਵ ਵਰਮਾ ਤੋਂ ਇਲਾਵਾ ਯੂਨੀਅਨ ਪ੍ਰਧਾਨ ਰਜਿੰਦਰ ਗਾਗਟ, ਚੇਅਰਮੈਨ ਪਵਨ ਕੁਮਾਰ ਪੰਮੀ, ਵਾਈਸ ਚੇਅਰਮੈਨ ਸੋਹਨ ਸਿੰਘ, ਮੀਤ ਪ੍ਰਧਾਨ ਸੰਦੀਪ ਬਰਾੜ, ਜਨਰਲ ਸੈਕਟਰੀ ਅਕਾਸ਼, ਰਵੀ ਕੁਮਾਰ ਧਾਲੀਵਾਲ, ਸੋਮਪਾਲ, ਪਰਵੀਨ ਕੁਮਾਰ, ਰਾਮਵੀਰ, ਰਵੀ ਗਾਗਟ, ਵਿਨੋਦ ਕੁਮਾਰ ਜੁਆਇੰਟ ਦਫ਼ਤਰ ਸਕੱਤਰ, ਸੋਮ ਨਾਥ ਪੈ੍ਰਸ ਸਕੱਤਰ, ਰਵੀ, ਰਿੰਕੂ, ਪਰਵੀਨ ਕੁਮਾਰ, ਜੈ ਕਰਨ, ਭੀਮ ਸਿੰਘ ਅਤੇ ਵੱਖ-ਵੱਖ ਬ੍ਰਾਂਚ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |