05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਦਾ ਹਾਲ ਪੁੱਛਣ ਲਈ ਪਿੰਡ ਹਵਾਰਾ ਕਲਾਂ ਵਿਖੇ ਪਹੁੰਚੇ

Ad Position 21
No active advertisement
ਅਜੀਤ ਡੈਸਕ 26-09-2025
ਖਮਾਣੋਂ, 25 ਸਤੰਬਰ (ਮਨਮੋਹਣ ਸਿੰਘ ਕਲੇਰ)-ਭਾਈ ਜਗਤਾਰ ਸਿੰਘ ਦੀ ਮਾਤਾ ਬੀਬੀ ਨਰਿੰਦਰ ਕੌਰ ਜਿਹੜੇ ਕਿ ਪਿਛਲੇ ਦਿਨੀਂ ਅਮਰੀਕਾ ਤੋਂ ਆਪਣੇ ਦੂਜੇ ਬੇਟੇ ਅਵਤਾਰ ਸਿੰਘ ਕੋਲੋਂ ਆਪਣੇ ਜੱਦੀ ਪਿੰਡ ਹਵਾਰਾ ਕਲਾਂ ਤਹਿਸੀਲ ਖਮਾਣੋਂ ਜ਼ਿਲ੍ਹਾ ਫ਼ਤਹਿਗੜ ਸਾਹਿਬ ਵਿਖੇ ਪਹੁੰਚੇ ਹਨ | ਜਿੰਨ੍ਹਾਂ ਦੀ ਬਿਰਧ ਅਵਸਥਾ ਹੋਣ ਕਾਰਨ ਉਹ ਸਿਹਤ ਪੱਖੋਂ ਨਾਸਾਜ਼ ਹਨ | ਉਨ੍ਹਾਂ ਦੀ ਸਿਹਤ ਦਾ ਹਾਲ ਪੁੱਛਣ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਅੱਜ ਬਾਅਦ ਦੁਪਹਿਰ ਵਿਸ਼ੇਸ਼ ਤੌਰ 'ਤੇ ਪਿੰਡ ਹਵਾਰਾ ਕਲਾਂ ਵਿਖੇ ਪਹੁੰਚੇ | ਇਸ ਮੌਕੇ ਉਨ੍ਹਾਂ ਬੀਬੀ ਦੀ ਸਾਂਭ-ਸੰਭਾਲ ਕਰ ਰਹੇ ਸੇਵਾਦਾਰਾਂ ਨਾਲ ਮਿਲ ਕੇ ਬੀਬੀ ਦੀ ਸਿਹਤ ਦਾ ਹਾਲ ਪੁੱਛਿਆ, ਜਿਨ੍ਹਾਂ ਨੇ ਦੱਸਿਆ ਕਿ ਬੀਬੀ ਨਰਿੰਦਰ ਕੌਰ ਹੁਣ ਪਛਾਣਨ ਦੀ ਸਮਰੱਥਾ ਨਹੀਂ ਰੱਖਦੇ, ਜਦੋਂਕਿ ਬੋਲਦੇ ਵੀ ਬਹੁਤ ਜ਼ਿਆਦਾ ਘੱਟ ਹਨ | ਜਿਹੜੇ ਖਾਣ ਤੇ ਪੀਣ ਲਈ ਤਰਲ ਪਦਾਰਥ ਅਤੇ ਦਲ਼ੀਆ ਹੀ ਭੋਜਨ ਦੇ ਰੂਪ 'ਚ ਲੈ ਰਹੇ ਹਨ | ਇਸ ਮੌਕੇ ਭਾਈ ਧਾਮੀ ਨੇ ਬੀਬੀ ਦੀ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਕਾਮਨਾ ਕਰਦਿਆਂ ਕਿਹਾ ਕੇ ਬੀਬੀ ਜੀ ਨੇ ਸਿੱਖ ਕੌਮ ਨੂੰ ਭਾਈ ਜਗਤਾਰ ਸਿੰਘ ਹਵਾਰਾ ਵਰਗਾ ਹੀਰਾ ਦਿੱਤਾ ਹੈ | ਜਿਸ ਨੇ ਸਿੱਖ ਕੌਮ ਦੀ ਵੱਡੀ ਸੇਵਾ ਕਰਦਿਆਂ ਆਪਣਾ ਜੀਵਨ ਜੇਲ੍ਹ 'ਚ ਗੁਜ਼ਾਰ ਦਿੱਤਾ ਹੈ | ਜਿਹੜੇ ਆਪਣੀ ਸਜ਼ਾ ਪੂਰੀ ਕਰਦੇ ਹੋਏ ਹੁਣ ਵੀ ਬੇਕਸੂਰ ਜੇਲ੍ਹ 'ਚ ਬੰਦ ਹਨ | ਉਨ੍ਹਾਂ ਬੀਬੀ ਅਤੇ ਭਾਈ ਹਵਾਰਾ ਦੀ ਮੁਲਾਕਾਤ ਸੰਬੰਧੀ ਪੁੱਛੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਇਸ ਮਸਲੇ 'ਚ ਸਰਕਾਰਾਂ ਅਤੇ ਕਾਨੰੂਨ ਦੀਆਂ ਕਈ ਅੜਚਣਾਂ ਹਨ | ਇਸ ਲਈ ਉਮੀਦ ਕਰਦੇ ਹਨ ਕਿ ਇਹ ਮੁਲਾਕਾਤ ਜਲਦ ਹੋ ਜਾਵੇ | ਇਸ ਮੌਕੇ ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਚਰਨ ਸਿੰਘ ਬਾਪੂ, ਗੁਰਦੀਪ ਸਿੰਘ ਕੰਗ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸੁਖਦੇਵ ਸਿੰਘ ਕੋਟਾਂ ਮੈਨੇਜਰ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਰਾਣਵਾਂ, ਅਮਰੀਕ ਸਿੰਘ ਸਾਬਕਾ ਮੈਨੇਜਰ, ਕੁਲਬੀਰ ਕੌਰ ਧਾਮੀ ਗੁਰੂ ਆਸਰਾ ਟਰੱਸਟ ਮੋਹਾਲੀ, ਸੁਰਜੀਤ ਸਿੰਘ ਕੋਹਲੀ, ਸਤਬੀਰ ਸਿੰਘ ਮੋਹਾਲੀ ਅਤੇ ਦਲਵੀਰ ਸਿੰਘ ਗ੍ਰੰਥੀ ਰਾਣਵਾਂ ਆਦਿ ਤੋਂ ਇਲਾਵਾ ਨਗਰ ਨਿਵਾਸੀ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਦਾ ਹਾਲ ਜਾਣਨ ਪਹੁੰਚੇ ਸਿਮਰਨਜੀਤ ਸਿੰਘ ਮਾਨ ਤੇ ਜਥੇ. ਗੜਗੱਜ ਅਗਲੀ ਖ਼ਬਰ ਚੈੱਕ ਬਾਊਾਸ ਮਾਮਲੇ ਵਿਚ ਭਗੌੜਾ ਗਿ੍ਫ਼ਤਾਰ
Ad Position 24