05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਦਾ ਹਾਲ ਜਾਣਨ ਪਹੁੰਚੇ ਸਿਮਰਨਜੀਤ ਸਿੰਘ ਮਾਨ ਤੇ ਜਥੇ. ਗੜਗੱਜ

Ad Position 21
No active advertisement
ਅਜੀਤ ਡੈਸਕ 26-09-2025
ਖਮਾਣੋਂ, 25 ਸਤੰਬਰ (ਜੋਗਿੰਦਰ ਪਾਲ)-ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਨਰਿੰਦਰ ਕੌਰ ਦੇ ਅਮਰੀਕਾ ਤੋਂ ਆਪਣੀ ਜੱਦੀ ਪਿੰਡ ਹਵਾਰਾ ਪਰਤਣ 'ਤੇ ਅਨੇਕਾਂ ਰਾਜਨੀਤਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਉਨ੍ਹਾਂ ਦਾ ਹਾਲ ਚਾਲ ਜਾਣਿਆ ਤੇ ਉਨ੍ਹਾਂ ਦੀ ਤੰਦਰੁਸਤ ਸਿਹਤ ਦੀ ਕਾਮਨਾ ਵੀ ਕੀਤੀ | ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮਾਤਾ ਦੀ ਉਮਰ 80 ਸਾਲ ਤੋਂ ਉੱਪਰ ਹੋਣ ਕਾਰਨ ਉਨ੍ਹਾਂ ਦੀ ਸਿਹਤ ਬੇਸ਼ੱਕ ਕਮਜ਼ੋਰ ਪੈ ਗਈ ਪ੍ਰੰਤੂ ਉਹ ਚੜ੍ਹਦੀ ਕਲਾ 'ਚ ਹਨ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਬਡਲਾ, ਬਲਾਕ ਖਮਾਣੋਂ ਪ੍ਰਧਾਨ ਸੁਖਦੇਵ ਸਿੰਘ ਗੱਗੜਵਾਲ, ਧਰਮ ਸਿੰਘ ਕਲੌੜ, ਡਾ: ਦਿਲਜੀਤ ਸਿੰਘ ਸੋਢੀ ਅਬਜ਼ਰਵਰ ਰੂਪਨਗਰ (ਅਕਾਲੀ ਦਲ ਵਾਰਸ ਪੰਜਾਬ), ਸਰਪੰਚ ਹਰਜੀਤ ਸਿੰਘ ਮਨਸੂਹਾ, ਕੁਲਵਿੰਦਰ ਸਿੰਘ ਪੰਜੋਲਾ, ਰਿਤਿਕ ਕੁਮਾਰ ਤੇ ਗੁਰਦੀਪ ਸਿੰਘ ਚਨੌਲੀ, ਸੰਦੀਪ ਸਿੰਘ ਰੁਪਾਲੋਂ ਅਬਜ਼ਰਵਰ ਲੁਧਿਆਣਾ, ਹਰਬੰਸ ਸਿੰਘ ਗਿੱਲ, ਗਗਨਦੀਪ ਸਿੰਘ ਪਾਇਲ, ਜਥੇਦਾਰ ਰੌਸ਼ਨ ਵਾਰਿਸ ਪੰਜਾਬ ਦੇ, ਬਿਕਰ ਸਿੰਘ ਘੁਡਾਣੀ, ਹਾਜੀ ਬਿੱਟੂ ਚੌਹਾਨ ਮਲੇਰਕੋਟਲਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਲਜਿੰਦਰ ਸਿੰਘ ਲਸੋਈ, ਕੁਲਦੀਪ ਸਿੰਘ ਦਬਾਲੀ, ਜਸਵੰਤ ਸਿੰਘ ਚੀਮਾ, ਪਰਵਿੰਦਰ ਸਿੰਘ ਬਾਜਵਾ, ਜਤਿੰਦਰ ਸਿੰਘ ਬਿਜਲੀਪੁਰ, ਭਾਈ ਜਤਿੰਦਰ ਸਿੰਘ ਈਸੜੂ (ਸਕੱਤਰ ਜਨਰਲ ਯੂਨਾਈਟਡ ਅਕਾਲੀ ਦਲ), ਪੀ.ਏ. ਜਗਤਾਰ ਸਿੰਘ ਹਵਾਰਾ ਬਲਵੀਰ ਸਿੰਘ ਫ਼ਤਹਿਗੜ੍ਹ ਸਾਹਿਬ, ਅਵਤਾਰ ਸਿੰਘ ਮੋਹਣ ਮਾਜਰਾ, ਗੁਰਮੁਖ ਸਿੰਘ ਸਮਸ਼ਪੁਰ ਸਿੰਘਾਂ, ਪਵਨਪ੍ਰੀਤ ਸਿੰਘ ਢੋਲੇਵਾਲ, ਜੋਰਾ ਸਿੰਘ ਮਕਾਰੋਂਪੁਰ, ਗੁਰਪ੍ਰੀਤ ਸਿੰਘ ਬਰਵਾਲੀ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵਲੋਂ ਮੰਗਾਂ ਦੇ ਹੱਲ ਲਈ 28 ਤੋਂ ਕਲਮ ਛੋੜ ਹੜਤਾਲ ਦਾ ਐਲਾਨ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਦਾ ਹਾਲ ਪੁੱਛਣ ਲਈ ਪਿੰਡ ਹਵਾਰਾ ਕਲਾਂ ਵਿਖ...
Ad Position 24