05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵਲੋਂ ਮੰਗਾਂ ਦੇ ਹੱਲ ਲਈ 28 ਤੋਂ ਕਲਮ ਛੋੜ ਹੜਤਾਲ ਦਾ ਐਲਾਨ

Ad Position 21
No active advertisement
ਅਜੀਤ ਡੈਸਕ 26-09-2025
ਫ਼ਤਹਿਗੜ੍ਹ ਸਾਹਿਬ, 25 ਸਤੰਬਰ (ਬਲਜਿੰਦਰ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਸੂਬਾਈ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਹੇਠ ਫ਼ਤਹਿਗੜ੍ਹ ਸਾਹਿਬ ਹੋਈ | ਮੀਟਿੰਗ ਵਿਚ 17 ਜ਼ਿਲਿ੍ਹਆਂ ਤੋਂ ਚੁਣੇ ਹੋਏ ਮੈਂਬਰ ਸ਼ਾਮਿਲ ਹੋਏ | ਮੀਟਿੰਗ ਦੌਰਾਨ ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਕਿਹਾ ਕਿ ਇਕ ਪਾਸੇ ਆਈ.ਸੀ.ਡੀ.ਐਸ ਸਕੀਮ ਪੰਜਾਹ ਵਰੇ੍ਹ ਪੂਰੇ ਹੋਣ 'ਤੇ ਆਪਣੀ ਗੋਲਡਨ ਜੁਬਲੀ ਮਨਾਉਣ ਜਾ ਰਹੀ ਹੈ ਪਰ ਦੂਜੇ ਪਾਸੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਅੱਜ ਵੀ ਨਿਗੁਣੇ ਜਿਹੇ ਮਾਣਭੱਤੇ ਵਿਚ ਕੰਮ ਕਰਨ ਲਈ ਮਜਬੂਰ ਹਨ ਅਤੇ ਉਹ ਮਾਣ ਭੱਤਾ ਵੀ 5-5 ਮਹੀਨੇ ਨਹੀਂ ਦਿੱਤਾ ਜਾਂਦਾ | ਆਂਗਣਵਾੜੀ ਕੇਂਦਰਾਂ ਦੇ ਕਿਰਾਏ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੋਸ਼ਣ ਅਭਿਆਨ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਕੰਮ ਵਾਸਤੇ ਮੋਬਾਈਲ ਤੇ ਇੰਟਰਨੈੱਟ ਦੇ ਖ਼ਰਚੇ ਦੇਣੇ ਤਾਂ ਇਕ ਪਾਸੇ ਰਹੇ, ਸਰਕਾਰ ਵਲੋਂ ਹੁਣ ਤੱਕ ਮੋਬਾਈਲ ਨਹੀਂ ਹੀ ਖ਼ਰੀਦੇ ਗਏ | ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਆਪਣੇ ਨਿੱਜੀ ਮੋਬਾਈਲ ਇਸਤੇਮਾਲ ਕਰਕੇ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਚਲਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਤੇ ਸਿਹਤ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਅਹਿਮ ਜ਼ਿੰਮੇਵਾਰੀ ਨਿਭਾਉਣ ਵਾਲੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵਿਭਾਗ ਵਲੋਂ ਬਣਦੀ ਸ਼ਾਬਾਸ਼ੀ ਤਾਂ ਕੀ ਦਿੱਤੀ ਜਾਣੀ ਸੀ, ਸਗੋਂ ਐਫ.ਆਰ.ਐਸ. ਨਾ ਕਰਨ ਬਦਲੇ ਕਾਰਨ ਦੱਸੋ ਨੋਟਿਸ, ਤਾੜਨਾ ਪੱਤਰ ਅਤੇ ਸੇਵਾਵਾਂ ਖ਼ਤਮ ਕਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਪੰਜ ਮਹੀਨੇ ਤੋਂ ਕੇਂਦਰ ਸਰਕਾਰ ਦਾ ਮਾਣ ਭੱਤਾ ਵੀ ਨਹੀਂ ਮਿਲਿਆ | ਪੋਸ਼ਣ ਟਰੈਕ ਐਪ 'ਤੇ ਕੰਮ ਕਰਨ ਲਈ ਇੰਨਸੈਂਟਿਵ ਨਹੀਂ ਦਿੱਤਾ ਗਿਆ | ਜਿਸ ਨੂੰ ਲੈ ਕੇ ਸਮੂਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਿਚ ਤਿੱਖਾ ਰੋਸ ਹੈ | ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ 28 ਸਤੰਬਰ ਤੱਕ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਂਗਣਵਾੜੀ ਵਰਕਰਾਂ ਵਲੋਂ ਕਲਮ ਛੋੜ ਹੜਤਾਲ ਕਰਕੇ ਪੋਸ਼ਣ ਟਰੈਕ ਐਪ ਨੂੰ ਸੰਪੂਰਨ ਬੰਦ ਕੀਤਾ ਜਾਵੇਗਾ | ਮੀਟਿੰਗ ਵਿਚ ਵਿੱਤ ਸਕੱਤਰ ਅੰਮਿ੍ਤਪਾਲ ਕੌਰ, ਮੀਤ ਪ੍ਰਧਾਨ ਕਿ੍ਸ਼ਨਾ ਕੁਮਾਰੀ, ਮੀਤ ਪ੍ਰਧਾਨ ਬਲਰਾਜ ਕੌਰ, ਗੁਰਮੀਤ ਕੌਰ, ਨਿਰਲੇਪ ਕੌਰ, ਅਨੂਪ ਕੌਰ, ਜੁਆਇੰਟ ਸਕੱਤਰ ਗੁਰਦੀਪ ਕੌਰ, ਸਕੱਤਰ ਭਿੰਦਰ ਕੌਰ ਗੋਸਲ, ਸੁਰਜੀਤ ਕੌਰ, ਗੁਰਪ੍ਰੀਤ ਕੌਰ, ਗੁਰਮਿੰਦਰ ਕੌਰ ਮਜੀਠਾ ਵੀ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਜੀ. ਐਸ. ਟੀ. 'ਚ ਕੀਤੀ ਕਟੌਤੀ ਦਾ ਹਰ ਵਰਗ ਨੂੰ ਪੁੱਜੇਗਾ ਲਾਭ-ਬਿਰਜ ਲਾਲ ਸ਼ਰਮਾ ਅਗਲੀ ਖ਼ਬਰ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਦਾ ਹਾਲ ਜਾਣਨ ਪਹੁੰਚੇ ਸਿਮਰਨਜੀਤ ਸਿੰਘ ਮਾਨ ਤੇ ਜਥੇ. ਗੜਗੱਜ
Ad Position 24