05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮਾਤਾ ਗੁਜਰੀ ਇਨਕਲੇਵ ਵੈੱਲਫੇਅਰ ਸੁਸਾਇਟੀ ਦੇ ਵਫ਼ਦ ਨੇ ਏ. ਡੀ. ਸੀ. ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 26-09-2025
ਫ਼ਤਹਿਗੜ੍ਹ ਸਾਹਿਬ, 25 ਸਤੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਇਨਕਲੇਵ ਵੈੱਲਫੇਅਰ ਸੁਸਾਇਟੀ ਫ਼ਤਹਿਗੜ੍ਹ ਸਾਹਿਬ ਦੇ ਵਫ਼ਦ ਵਲੋਂ ਕਾਲੋਨੀ ਨੂੰ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਵਿਚ ਸ਼ਾਮਿਲ ਕਰਨ ਸੰਬੰਧੀ ਕੌਂਸਲ ਪ੍ਰਧਾਨ ਅਤੇ ਏ.ਡੀ.ਸੀ. (ਜਨਰਲ) ਨਾਲ ਮੁਲਾਕਾਤ ਕੀਤੀ ਗਈ | ਏ.ਡੀ.ਸੀ. (ਜਨਰਲ) ਨੇ ਦੱਸਿਆ ਕਿ ਉਕਤ ਮੰਗ ਸਬੰਧੀ ਕਮੇਟੀ ਵਲੋਂ ਭੇਜਿਆ ਗਿਆ ਮਤਾ ਸਰਕਾਰ ਨੂੰ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ ਹੈ | ਇਸ ਉਪਰੰਤ ਸੁਸਾਇਟੀ ਦੀ ਨਵੀਂ ਚੁਣੀ ਪ੍ਰਧਾਨ ਰਾਜਪ੍ਰੀਤ ਕੌਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਮੁਹੱਲੇ ਅੰਦਰ ਪ੍ਰਵਾਸੀਆਂ ਨੂੰ ਕੁਆਟਰ ਬਣਾ ਕੇ ਨਾ ਦਿੱਤੇ ਜਾਣ ਅਤੇ ਜੋ ਕੁਆਟਰ ਪ੍ਰਵਾਸੀਆਂ ਲਈ ਬਣਾਏ ਜਾ ਰਹੇ ਸਨ, ਉਸ 'ਤੇ ਰੋਕ ਲਗਾ ਦਿੱਤੀ ਗਈ ਹੈ | ਮੁਹੱਲੇ ਦੀ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਰੱਖਣ ਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਵਾਸੀਆਂ 'ਤੇ ਧਿਆਨ ਰੱਖਣ ਦੀ ਤਾਕੀਦ ਕੀਤੀ ਗਈ | ਸੁਸਾਇਟੀ ਵਲੋਂ ਮੁੱਹਲਾਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਸਮੇਂ ਸਿਰ ਕਰਵਾਈ ਜਾਵੇ | ਇਸ ਮੀਟਿੰਗ ਵਿਚ ਕਾਕਾ ਸਿੰਘ ਚੇਅਰਮੈਨ, ਰਣਜੀਤ ਸਿੰਘ ਰਾਏਪੁਰ ਜਨਰਲ ਸਕੱਤਰ, ਅਮਰੀਕ ਸਿੰਘ ਲਹਿਰਾ ਵਿੱਤ ਸਕੱਤਰ, ਜਰਨੈਲ ਸਿੰਘ ਕਨਵੀਨਰ, ਧਰਮਿੰਦਰ ਸਿੰਘ ਸੀਨੀਅਰ ਵਾਈਸ ਪ੍ਰਧਾਨ, ਕੁਲਵਿੰਦਰ ਕੌਰ ਮੀਤ ਪ੍ਰਧਾਨ, ਮਨਦੀਪ ਕੌਰ ਹਵਾਰਾ ਸਲਾਹਕਾਰ, ਜੀਤ ਸਿੰਘ ਰੀਡਰ, ਅਜੈਬ ਸਿੰਘ ਰੁੜਕੀ ਸੁਪਰਡੈਂਟ, ਹਰਜੀਤ ਸਿੰਘ ਹਵਾਰਾ, ਬਲਵੀਰ ਸਿੰਘ, ਸਰਪ੍ਰਸਤ ਬਿਕਰਮਜੀਤ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਖੰਗੂੜਾ, ਐਡਵੋਕੇਟ ਜਗਦੀਪ ਸਿੰਘ ਜੁਆਇੰਟ ਸਕੱਤਰ ਵੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਵਿਖੇ ਨਾਮਾਲੂਮ ਵਿਅਕਤੀ ਦੀ ਮੌਤ ਅਗਲੀ ਖ਼ਬਰ ਵਿਧਾਇਕ ਗੈਰੀ ਬੜਿੰਗ ਨੇ ਮੰਡੀ ਗੋਬਿੰਦਗੜ੍ਹ 'ਚ ਸਵਿਮਿੰਗ ਪੂਲ ਦਾ ਨੀਂਹ ਪੱਥਰ ਰੱਖਿਆ
Ad Position 24