05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਵਿਧਾਇਕ ਗੈਰੀ ਬੜਿੰਗ ਨੇ ਮੰਡੀ ਗੋਬਿੰਦਗੜ੍ਹ 'ਚ ਸਵਿਮਿੰਗ ਪੂਲ ਦਾ ਨੀਂਹ ਪੱਥਰ ਰੱਖਿਆ

Ad Position 21
No active advertisement
ਅਜੀਤ ਡੈਸਕ 26-09-2025
ਮੰਡੀ ਗੋਬਿੰਦਗੜ੍ਹ, 25 ਸਤੰਬਰ (ਇਕਬਾਲਦੀਪ ਸੰਧੂ, ਰਾਜੇਸ਼ ਸ਼ਰਮਾ)-ਵਿਧਾਨ ਸਭਾ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅੱਜ ਮੰਡੀ ਗੋਬਿੰਦਗੜ੍ਹ ਦੇ ਜਿੰਮਖਾਨਾ ਕਲੱਬ ਵਿਖੇ 4.56 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਆਲ ਵੈਦਰ ਸਵਿਮਿੰਗ ਪੂਲ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਇਸ ਸਵਿਮਿੰਗ ਪੂਲ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋਵੇਗੀ ਅਤੇ ਇਸ ਸਵਿਮਿੰਗ ਪੂਲ ਦਾ ਕੰਮ ਆਉਂਦੇ 6 ਮਹੀਨਿਆਂ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਲੋਕਾਂ ਲਈ ਇਸ ਪੂਲ ਵਿਚ ਸਰਦੀਆਂ ਦੌਰਾਨ ਗਰਮ ਪਾਣੀ ਤੇ ਗਰਮੀਆਂ ਦੌਰਾਨ ਤਾਜ਼ੇ ਪਾਣੀ ਦੀ ਸੁਵਿਧਾ ਉਪਲੱਬਧ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਸਵਿਮਿੰਗ ਪੂਲ ਦਾ ਆਕਾਰ, ਉਲੰਪਿਕ ਸਵਿਮਿੰਗ ਪੂਲ ਦੇ ਨਾਲੋਂ ਅੱਧਾ ਹੋਵੇਗਾ ਜਿੱਥੇ ਕਿ ਮਾਹਿਰ ਤੈਰਾਕੀ ਕੋਚ ਵਲੋਂ ਸਿਖਲਾਈ ਦਿੱਤੀ ਜਾਵੇਗੀ | ਵਿਧਾਇਕ ਨੇ ਦੱਸਿਆ ਕਿ ਸਵਿਮਿੰਗ ਪੂਲ ਦੇ ਨਾਲ-ਨਾਲ ਚੇਜ਼ਿੰਗ ਰੂਮ, ਕੋਚ ਦਾ ਕਮਰਾ ਅਤੇ ਲੜਕੇ ਤੇ ਲੜਕੀਆਂ ਲਈ ਵੱਖਰੇ ਪਖ਼ਾਨੇ ਬਣਾਏ ਜਾਣਗੇ | ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੇ ਲੋਕਾਂ ਨਾਲ ਸਵਿਮਿੰਗ ਪੂਲ ਬਣਾਉਣ ਦਾ ਵਾਅਦਾ ਕੀਤਾ ਸੀ ਜੋ ਕਿ ਅਗਲੇ ਛੇ ਮਹੀਨਿਆਂ ਦੇ ਅੰਦਰ-ਅੰਦਰ ਪੂਰਾ ਹੋ ਰਿਹਾ ਹੈ | ਇਸ ਮੌਕੇ ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ, ਮੀਤ ਪ੍ਰਧਾਨ ਅਸ਼ੋਕ ਸ਼ਰਮਾ, ਕੌਂਸਲਰ ਟੀਨਾ ਸ਼ਰਮਾ, ਸੁਖਵਿੰਦਰ ਕੌਰ, ਪਰਮਜੀਤ ਵਾਲੀਆ, ਰਣਧੀਰ ਸਿੰਘ ਹੈਪੀ, ਸੋਮਨਾਥ ਸਿੰਘ, ਏ.ਐਮ.ਈ ਵਰਿੰਦਰ ਕੁਮਾਰ, ਜੇ ਈ ਗੌਰਵ ਧੀਰ ਤੋਂ ਇਲਾਵਾ 'ਆਪ' ਆਗੂ ਕਿ੍ਸ਼ਨ ਵਰਮਾ ਬੌਬੀ, ਸਤਿਆਪਾਲ ਲੋਧੀ, ਬਲਦੇਵ ਸ਼ਰਮਾ, ਸੰਚਿਤ ਸਿੰਗਲਾ, ਅਮਿੱਤ ਠਾਕੁਰ, ਪ੍ਰਦੀਪ ਕੁਮਾਰ, ਹੇਮੰਤ ਗੋਇਲ, ਰੋਹਿਤ ਕੁਮਾਰ, ਮੁਨੀਸ਼ ਕੁਮਾਰ, ਨਰੇਸ਼ ਸ਼ਰਮਾ, ਬਲਵਿੰਦਰ ਖੱਟੜਾ, ਦਲਜੀਤ ਵਿਰਕ, ਹਰਚੰਦ ਨਸਰਾਲੀ, ਅਦਿੱਤਿਆ ਪਾਂਡੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਇਨਕਲੇਵ ਵੈੱਲਫੇਅਰ ਸੁਸਾਇਟੀ ਦੇ ਵਫ਼ਦ ਨੇ ਏ. ਡੀ. ਸੀ. ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਮਹਾਂਰਿਸ਼ੀ ਮੇਹੀਂ ਵਿੱਦਿਆ ਮੰਦਰ ਅਮਲੋਹ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ
Ad Position 24