ਅਮਲੋਹ, 25 ਸਤੰਬਰ (ਕੇਵਲ ਸਿੰਘ)-ਮਹਾਂਰਿਸ਼ੀ ਮੇਹੀਂ ਵਿੱਦਿਆ ਮੰਦਿਰ ਸਕੂਲ ਅਮਲੋਹ ਵਿਖੇ ਵਿਸ਼ਵ ਪੰਜਾਬੀ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਰਪੂਰ ਭਾਗੀਦਾਰੀ ਕਰਦਿਆਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ | ਕਾਰਜ-ਕ੍ਰਮ ਦੌਰਾਨ ਸੁੰਦਰ ਲਿਖਾਈ ਮੁਕਾਬਲਾ, ਸਲੋਗਨ ਲਿਖਣ ਦੀ ਪ੍ਰਤੀਯੋਗਤਾ ਅਤੇ ਕਵਿਤਾ ਗਾਇਣ ਆਯੋਜਿਤ ਕੀਤੇ ਗਏ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੇ ਪੰਜਾਬੀ ਮਾਂ ਬੋਲੀ ਲਈ ਆਪਣੇ ਜਜ਼ਬਾਤ ਰਚਨਾਤਮਿਕ ਢੰਗ ਨਾਲ ਪ੍ਰਗਟ ਕੀਤੇ | ਵਿਦਿਆਰਥੀਆਂ ਨੇ ਮਾਂ ਬੋਲੀ ਪੰਜਾਬੀ ਬਾਰੇ ਜੋਸ਼ੀਲੇ ਸਲੋਗਨ ਵੀ ਪੜ੍ਹੇ ਅਤੇ ਪੋਸਟਰ ਮੁਕਾਬਲੇ ਰਾਹੀਂ ਆਪਣੀ ਰਚਨਾਤਮਿਕਤਾ ਕਲਾ ਦਰਸਾਈ | ਸਕੂਲ ਦੇ ਪਿ੍ੰਸੀਪਲ ਜਸਵਿੰਦਰ ਕੌਰ ਨੇ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ | ਇਸ ਨੂੰ ਮਾਣ ਨਾਲ ਬੋਲਣਾ ਅਤੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ | ਇਸ ਮੌਕੇ ਸਕੂਲ ਦੇ ਅਧਿਆਪਕ ਮਨਪ੍ਰੀਤ ਸਿੰਘ, ਈਸ਼ਾ ਧੀਮਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ |