05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਾਨੂੰ ਸਾਰਿਆਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ-ਬੜਿੰਗ, ਬਬਲਜੀਤ ਕੁਮਾਰ

Ad Position 21
No active advertisement
ਅਜੀਤ ਡੈਸਕ 26-09-2025
ਅਮਲੋਹ, 25 ਸਤੰਬਰ (ਕੇਵਲ ਸਿੰਘ)-ਵਸੀਕਾ ਨਵੀਸ ਅਤੇ ਵਕੀਲਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ 26 ਹਜ਼ਾਰ 300 ਰੁਪਏ ਦੀ ਰਕਮ ਚੀਫ਼ ਮਿਨਿਸਟਰ ਰੰਗਲਾ ਪੰਜਾਬ ਫ਼ੰਡ ਵਿਚ ਯੋਗਦਾਨ ਵਜੋਂ ਦਿੱਤੀ ਗਈ | ਇਹ ਰਕਮ ਐਸ.ਡੀ.ਐਮ. ਅਮਲੋਹ ਚੇਤਨ ਬੰਗੜ ਨੂੰ ਚੈੱਕ ਰਾਹੀਂ ਸੌਂਪੀ ਗਈ | ਇਸ ਮੌਕੇ 'ਤੇ ਐਡਵੋਕੇਟ ਕਮਲਜੀਤ ਸਿੰਘ ਬੜਿੰਗ ਅਤੇ ਐਡਵੋਕੇਟ ਬਬਲਜੀਤ ਕੁਮਾਰ ਨੇ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ | ਹੜ੍ਹ ਪੀੜਤਾਂ ਨੂੰ ਇਸ ਸਮੇਂ ਵਧੇਰੇ ਮਦਦ ਦੀ ਲੋੜ ਹੈ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਆਮਦਨ 'ਚੋਂ ਕੁਝ ਹਿੱਸਾ ਇਨ੍ਹਾਂ ਪੀੜਤਾਂ ਦੀ ਭਲਾਈ ਲਈ ਯੋਗਦਾਨ ਵਜੋਂ ਦੇਣ | ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਗੁਰਪਾਲ ਸਿੰਘ ਵਸੀਕਾ ਨਵੀਸ, ਮਨਦੀਪ ਪੁਰੀ, ਜਸਪਾਲ ਸਿੰਘ ਲੱਕੀ, ਅੰਕਿਤ ਬਾਂਸਲ, ਨੀਰਜ ਬਾਂਸਲ, ਨਰਿੰਦਰ ਸਿੰਘ ਨਿੰਦੀ ਭੱਦਲਥੂਹਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਹਾਂਰਿਸ਼ੀ ਮੇਹੀਂ ਵਿੱਦਿਆ ਮੰਦਰ ਅਮਲੋਹ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਹਲਕਾ ਵਿਧਾਇਕ ਰਾਏ ਨੇ 164ਵੇਂ ਦੁਸਹਿਰਾ ਕਬੱਡੀ ਟੂਰਨਾਮੈਂਟ ਦਾ ਪੋਸਟਰ ਕੀਤਾ ਜਾਰੀ
Ad Position 24