05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਹਲਕਾ ਵਿਧਾਇਕ ਰਾਏ ਨੇ 164ਵੇਂ ਦੁਸਹਿਰਾ ਕਬੱਡੀ ਟੂਰਨਾਮੈਂਟ ਦਾ ਪੋਸਟਰ ਕੀਤਾ ਜਾਰੀ

Ad Position 21
No active advertisement
ਅਜੀਤ ਡੈਸਕ 26-09-2025
ਜਖਵਾਲੀ, 25 ਸਤੰਬਰ (ਨਿਰਭੈ ਸਿੰਘ)-ਜ਼ਿਲੇ੍ਹ ਦਾ ਇਤਿਹਾਸਕ ਪਿੰਡ ਚਨਾਰਥਲ ਕਲਾਂ ਵਿਖੇ 164ਵਾਂ ਸ਼ਾਨਦਾਰ ਦੁਸਹਿਰਾ ਕਬੱਡੀ ਟੂਰਨਾਮੈਂਟ ਦਾ ਪੋਸਟਰ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਜਾਰੀ ਕੀਤਾ | ਇਸ ਮੌਕੇ ਹਲਕਾ ਵਿਧਾਇਕ ਰਾਏ ਨੇ ਕਿਹਾ ਕਿ ਇਹ ਇਤਿਹਾਸਕ ਪਿੰਡ ਚਨਾਰਥਲ ਕਲਾਂ ਵਿਖੇ ਬਹੁਤ ਹੀ ਪੁਰਾਣੇ ਸਮਿਆਂ ਤੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ, ਜਿਸ ਵਿਚ ਪੰਜਾਬ ਭਰ 'ਚੋਂ ਖਿਡਾਰੀ ਆਪਣੇ ਜੌਹਰ ਦਿਖਾਉਂਦੇ ਹਨ | ਇਸ ਸਬੰਧੀ ਸਰਪੰਚ ਰਾਜਦੀਪ ਸਿੰਘ ਰਾਜੂ ਨੇ ਦੱਸਿਆ ਕਿ 1, 2 ਅਤੇ 3 ਅਕਤੂਬਰ ਨੂੰ ਸ਼ਾਨਦਾਰ ਕਬੱਡੀ ਟੂਰਨਾਮੈਂਟ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਅਤੇ 3 ਅਕਤੂਬਰ ਨੂੰ ਇਨਾਮਾਂ ਦੀ ਵੰਡ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਰਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਿਕਾਰੀ ਸਭਾ ਦੇ ਪ੍ਰਧਾਨ ਸਵਰਨਜੀਤ ਸਿੰਘ, ਆੜ੍ਹਤੀ ਭੁਪਿੰਦਰ ਸਿੰਘ, ਕੁਲਵੰਤ ਸਿੰਘ ਫਰੀਦੂ, ਪੰਚ ਸਰਬਜੀਤ ਸਿੰਘ, ਬੌਬੀ ਪੰਚ, ਪ੍ਰਭਜੋਤ ਸਿੰਘ, ਰਸਮੀਤ ਸਿੰਘ, ਪੰਚ ਕੁਲਬੀਰ ਸਿੰਘ ਬੀਰੀ, ਹੈਰੀ ਆਸਟੇ੍ਰਲੀਆ, ਡਾ. ਬਲਜਿੰਦਰ ਸਿੰਘ ਸੋਢੀ, ਜੱਗਾ ਸਿੰਘ ਸੀਨੀਅਰ ਮੀਤ ਪ੍ਰਧਾਨ, ਰੂਪ ਚੰਦ ਸ਼ਰਮਾ ਖ਼ਜ਼ਾਨਚੀ, ਸੰਜੀਵ ਕੁਮਾਰ ਜਨਰਲ ਸਕੱਤਰ, ਡਾ. ਹਰਮਿੰਦਰ ਸਿੰਘ ਸਟੇਜ ਸਕੱਤਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਨੂੰ ਸਾਰਿਆਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ-ਬੜਿੰਗ, ਬਬਲਜੀਤ ਕੁਮਾਰ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਫੂਡ ਟੈਕਨਾਲੋਜੀ ਵਿਭਾਗ ਵਲੋਂ ਵਿੱਦਿਅਕ ਦੌਰਾ
Ad Position 24