05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮਾਤਾ ਗੁਜਰੀ ਕਾਲਜ ਦੇ ਫੂਡ ਟੈਕਨਾਲੋਜੀ ਵਿਭਾਗ ਵਲੋਂ ਵਿੱਦਿਅਕ ਦੌਰਾ

Ad Position 21
No active advertisement
ਅਜੀਤ ਡੈਸਕ 26-09-2025
ਫ਼ਤਹਿਗੜ੍ਹ ਸਾਹਿਬ, 25 ਸਤੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਐਮ.ਐਸ.ਸੀ. ਫੂਡ ਟੈਕਨਾਲੋਜੀ ਅਤੇ ਬੀ.ਐਸ.ਸੀ. ਬਾਇਓਟੈਕਨਾਲੋਜੀ ਭਾਗ ਤੀਸਰਾ ਦੇ ਵਿਦਿਆਰਥੀਆਂ ਨੂੰ ਜੂਨੀਅਰ ਪੀਜ਼ਾ ਮੇਕਿੰਗ ਮੁਕਾਬਲੇ ਵਿਚ ਹਿੱਸਾ ਲੈਣ ਲਈ ਡੋਮਿਨੋਸ ਆਊਟਲੈੱਟ ਸਰਹਿੰਦ ਦਾ ਦੌਰਾ ਕਰਵਾਇਆ ਗਿਆ | ਇਸ ਮੌਕੇ ਆਊਟਲੈੱਟ ਇੰਚਾਰਜ ਗੁਰਪ੍ਰੀਤ ਸਿੰਘ ਤੇ ਟੀਮ ਵਲੋਂ ਵਿਦਿਆਰਥੀਆਂ ਨੂੰ ਪੀਜ਼ਾ ਤਿਆਰ ਕਰਨ ਮੌਕੇ ਸਮੱਗਰੀ ਦੀ ਚੋਣ ਕਰਨ, ਆਊਟਲੈੱਟ ਵਿਚ ਅਪਣਾਏ ਜਾਣ ਵਾਲੇ ਭੋਜਨ ਸੁਰੱਖਿਆ ਸਮੀਕਰਨ ਤੇ ਸਟੈਂਡਰਡਾਈਜ਼ਡ ਓਪਰੇਟਿੰਗ ਪ੍ਰੋਸੀਜਰ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਹਰ ਵਿਦਿਆਰਥੀਆਂ ਨੇ ਖ਼ੁਦ ਪੀਜ਼ਾ ਤਿਆਰ ਕੀਤਾ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਅਜਿਹੇ ਸਿੱਖਿਆ ਭਰਪੂਰ ਉਦਯੋਗਿਕ ਦੌਰੇ ਵਿਦਿਆਰਥੀਆਂ ਦੇ ਵਿਹਾਰਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਵੱਧ ਮੌਕੇ ਪ੍ਰਦਾਨ ਕਰਨ ਵਿਚ ਸਹਾਈ ਸਿੱਧ ਹੁੰਦੇ ਹਨ | ਫੂਡ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਅਜੇ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿਖਲਾਈ ਦੇਣ ਤੇ ਮਾਰਕੀਟ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਵਿਭਾਗ ਵਲੋਂ ਅਕਸਰ ਅਜਿਹੇ ਉਸਾਰੂ ਵਿੱਦਿਅਕ ਦੌਰੇ ਕਰਵਾਏ ਜਾਂਦੇ ਹਨ | ਇਸ ਮੌਕੇ ਬਾਇਓ ਟੈਕਨਾਲੋਜੀ ਵਿਭਾਗ ਤੋਂ ਡਾ. ਮੋਨਿਕਾ ਤੇ ਫੂਡ ਟੈਕਨਾਲੋਜੀ ਵਿਭਾਗ ਤੋਂ ਪ੍ਰੋ. ਅਮਨਦੀਪ ਕੌਰ ਨੇ ਵੀ ਇਸ ਦੌਰੇ ਵਿਚ ਹਿੱਸਾ ਲਿਆ |
Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਰਾਏ ਨੇ 164ਵੇਂ ਦੁਸਹਿਰਾ ਕਬੱਡੀ ਟੂਰਨਾਮੈਂਟ ਦਾ ਪੋਸਟਰ ਕੀਤਾ ਜਾਰੀ ਅਗਲੀ ਖ਼ਬਰ ਜੀ. ਐਸ. ਟੀ. 'ਚ ਕੀਤੀ ਕਟੌਤੀ ਦਾ ਹਰ ਵਰਗ ਨੂੰ ਪੁੱਜੇਗਾ ਲਾਭ-ਬਿਰਜ ਲਾਲ ਸ਼ਰਮਾ
Ad Position 24