05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਦੀ ਚੋਣ ਮੌਕੇ ਇੰਜੀ. ਦਵਿੰਦਰ ਸਿੰਘ ਨੂੰ ਪ੍ਰਧਾਨ ਚੁਣਿਆ

Ad Position 21
No active advertisement
ਅਜੀਤ ਡੈਸਕ 26-09-2025
ਫ਼ਤਹਿਗੜ੍ਹ ਸਾਹਿਬ, 25 ਸਤੰਬਰ (ਮਨਪ੍ਰੀਤ ਸਿੰਘ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਵਲੋਂ ਯੂਨੀਅਨ ਦੀ ਚੋਣ ਸੂਬਾ ਪ੍ਰਧਾਨ ਇੰਜੀਨੀਅਰ ਪਰਮਜੀਤ ਸਿੰਘ ਖੱਟੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜੂਨੀਅਰ ਇੰਜੀਨੀਅਰਾਂ ਦੁਆਰਾ ਵਿਚਾਰ ਵਟਾਂਦਰਾ ਤੇ ਸਹਿਮਤੀ ਨਾਲ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਇਸ ਮੌਕੇ ਕੌਂਸਲ ਵਲੋਂ ਯੂਨੀਅਨ ਦੇ ਸਰਪ੍ਰਸਤ ਇੰਜੀ. ਜਸਵੀਰ ਸਿੰਘ ਏ.ਈ.ਈ ਰਿਟਾ. , ਯੂਨੀਅਨ ਦਾ ਪ੍ਰਧਾਨ, ਇੰਜੀ. ਦਵਿੰਦਰ ਸਿੰਘ ਏ.ਈ.ਈ ਵਾਇਸ ਪ੍ਰਧਾਨ, ਜਗਰੂਪ ਸਿੰਘ, ਸਕੱਤਰ, ਜਸਵਿੰਦਰ ਸਿੰਘ, ਜੁਆਇੰਟ ਸਕੱਤਰ ਫ਼ਤਹਿ ਸਿੰਘ, ਫਾਇਨਾਂਸ ਸਕੱਤਰ ਇੰਜੀ. ਹਰਪਾਲ ਸਿੰਘ, ਆਰਗਨਾਇਜੇਸ਼ਨ ਸਕੱਤਰ ਇੰਜੀ. ਦਵਿੰਦਰ ਸਿੰਘ, ਪ੍ਰੈਸ ਸਕੱਤਰ ਇੰਜੀ. ਪਰਮਿੰਦਰ ਸਿੰਘ, ਐਕਜ਼ੈਟਿਵ ਕਮੇਟੀ ਮੈਂਬਰ ਇੰਜੀ. ਹਰਮਨ ਸਿੰਘ ਬਰਾੜ, ਇੰਜੀ. ਮੋਹਿਤ ਬਾਂਸਲ, ਇੰਜੀ. ਬਲਵਿੰਦਰ ਸਿੰਘ, ਇੰਜੀ. ਮਨਪ੍ਰੀਤ ਸਿੰਘ ਤੇ ਇੰਜੀ. ਗੁਰਪ੍ਰੀਤ ਸਿੰਘ ਨੂੰ ਚੁਣਿਆ ਗਿਆ | ਇਸ ਮੌਕੇ ਨਵੇਂ ਬਣੇ ਪ੍ਰਧਾਨ ਦੁਆਰਾ ਸਾਰੇ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਯੂਨੀਅਨ ਦੀ ਸਮੱਸਿਆਵਾਂ ਸਬੰਧੀ ਉੱਚ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਕਰਨਗੇ ਤਾਂ ਜੋ ਜੂਨੀਅਰ ਇੰਜੀਨੀਅਰਾਂ ਦੀਆਂ ਮੰਗਾਂ ਨੂੰ ਹੱਲ ਕਰਵਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਪੇਂਡੂ ਖੇਤਰ 'ਚ ਫੌਗਿੰਗ ਕਰਾਉਣੀ ਯਕੀਨੀ ਬਣਾਈ ਜਾਵੇ-ਏ. ਡੀ. ਸੀ. ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਦੇਹ ਵਪਾਰ ਦੇ ਧੰਦੇ ਦਾ ਕੀਤਾ ਪਰਦਾਫਾਸ਼
Ad Position 24