ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵਲੋਂ ਸਰਬਸੰਮਤੀ ਨਾਲ ਮੈਨੇਜਮੈਂਟ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ | ਇਸ ਮੌਕੇ ਬੀ.ਬੀ.ਏ. ਭਾਗ ਤੀਸਰਾ ਅਤੇ ਐਮ.ਬੀ.ਏ. ਭਾਗ ਪਹਿਲਾ ਤੇ ਦੂਸਰਾ ਦੇ ਵਿਦਿਆਰਥੀਆਂ ਦੀ ਅਹਿਮ ਇਕੱਤਰਤਾ ਕਰਵਾਈ ਗਈ ਜਿਸ ਵਿਚ ਵਿਦਿਆਰਥੀ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਚੁਣੇ ਗਏ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਉਮੀਦ ਜ਼ਾਹਿਰ ਕੀਤੀ ਕਿ ਉਹ ਵਿਭਾਗ ਦੀਆਂ ਸਰਗਰਮੀਆਂ ਕਰਵਾਉਣ ਵਿਚ ਮੋਹਰੀ ਭੂਮਿਕਾ ਨਿਭਾਉਣਗੇ | ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਨੇ ਅਹੁਦੇਦਾਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਐਸੋਸੀਏਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਉਸਾਰੂ ਸਮਾਗਮਾਂ ਦੇ ਆਯੋਜਨ ਲਈ ਪ੍ਰੇਰਿਤ ਕਰਨਾ ਹੈ | ਵਿਭਾਗ ਦੇ ਡਾ. ਸ਼ਿਵਾਨੀ ਬੈਕਟਰ, ਪ੍ਰੋ. ਰਤਨੇਸਾਲ ਸਿੰਘ ਅਤੇ ਡਾ. ਸੌਰਵ ਸ਼ਰਮਾ ਨੇ ਮੈਨੇਜਮੈਂਟ ਦੀ ਨਵੀਂ ਕਾਰਜਕਾਰੀ ਟੀਮ ਨੂੰ ਐਸੋਸੀਏਸ਼ਨ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ | ਇਸ ਮੌਕੇ ਮੈਨੇਜਮੈਂਟ ਐਸੋਸੀਏਸ਼ਨ ਵਿਚ ਮਨਜੋਤ ਸਿੰਘ ਨੂੰ ਪ੍ਰਧਾਨ, ਹਰਸ਼ਰਨਵੀਰ ਸਿੰਘ ਤੇ ਅਲੀਸ਼ਾ ਉਪ-ਪ੍ਰਧਾਨ, ਦਲਜਿੰਦਰ ਸਿੰਘ ਸਕੱਤਰ, ਹਰਸ਼ਪ੍ਰੀਤ ਕੌਰ ਫਾਈਨਾਂਸ ਇੰਚਾਰਜ, ਖੁਸ਼ਪ੍ਰੀਤ ਕੌਰ ਆਰਗਨਾਈਜਿੰਗ ਇੰਚਾਰਜ, ਉਦੈ ਸਿੰਘ ਲਾਇਸਨ ਅਫ਼ਸਰ ਨੂੰ ਕਮੇਟੀ ਇੰਚਾਰਜ, ਸੰਜਨਾ ਸ਼ਿਬੇ ਨੂੰ ਸਲਾਹਕਾਰੀ ਬੋਰਡ ਇੰਚਾਰਜ ਤੇ ਗੁਰਲੀਨ ਕੌਰ ਨੂੰ ਪ੍ਰੈਸ ਕਮੇਟੀ ਇੰਚਾਰਜ ਨਿਯੁਕਤ ਕੀਤਾ ਗਿਆ | ਇਸ ਮੌਕੇ ਵਿਭਾਗ ਦੇ ਡਾ. ਮਨਪ੍ਰੀਤ ਕੌਰ, ਪ੍ਰੋ. ਤਹਿਮਾਨ ਕੌਰ, ਪ੍ਰੋ. ਮੀਸ਼ਾ ਅਰੋੜਾ, ਡਾ. ਨੀਤਿਕਾ ਵਰਮਾ, ਪ੍ਰੋ. ਸਤਿੰਦਰ ਕੌਰ, ਪ੍ਰੋ ਰਮਨਜੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ |