15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹਿੰਦ ਦੀ ਮਹੀਨਾਵਾਰ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 27-09-2025
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹਿੰਦ ਦੀ ਮਹੀਨਾਵਾਰ ਮੀਟਿੰਗ ਰਿਆਸਤ-ਏ- ਰਾਣਾ ਹੋਟਲ ਵਿਚ ਹੋਈ | ਇਸ ਮੀਟਿੰਗ ਵਿਚ ਹਿਤੇਸ਼ ਸ਼ਰਮਾ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਪਰਦੀਪ ਮਲਹੋਤਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸੰਸਥਾ ਦੇ ਪ੍ਰਧਾਨ ਰਾਮ ਨਾਥ ਸ਼ਰਮਾ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਹਿਤੇਸ਼ ਸ਼ਰਮਾ ਡੀ.ਐਸ.ਪੀ. ਨੇ ਕਿਹਾ ਕਿ ਉਹ ਬਜ਼ੁਰਗਾਂ ਦਾ ਦਿਲੋਂ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੇ ਦਫ਼ਤਰ ਦੇ ਦਰਵਾਜ਼ੇ ਹਮੇਸ਼ਾ ਬਜ਼ੁਰਗਾਂ ਲਈ ਖੱੁਲ੍ਹੇ ਹਨ | ਪਰਦੀਪ ਮਲਹੋਤਰਾ ਨੇ ਆਪਣੇ ਭਾਸ਼ਣ ਵਿਚ ਬਜ਼ੁਰਗਾਂ ਪ੍ਰਤੀ ਪਿਆਰ ਤੇ ਸਤਿਕਾਰ ਪ੍ਰਗਟ ਕੀਤਾ | ਉਪਰੰਤ ਸਤਪਾਲ ਪੁਰੀ, ਡਾ: ਸੁਦੇਸ਼ ਚੋਪੜਾ, ਵਿਨੋਦ ਗਿਰਧਰ, ਡਾ: ਰਘਵੀਰ ਸੂਰੀ ਅਤੇ ਮਲਕੀਤ ਸਿੰਘ ਟਿਵਾਣਾ ਨੇ ਬਜ਼ੁਰਗਾਂ ਨੂੰ ਸਿਹਤਮੰਦ ਜ਼ਿੰਦਗੀ ਗੁਜ਼ਾਰਨ ਦੇ ਨੁਕਤੇੇ ਦੱਸੇ | ਤਵਿੰਦਰ ਸਿੰਘ ਚੱਢਾ ਤੇ ਕਰਨੈਲ ਸਿੰਘ ਨੇ ਕਵਿਤਾ ਸੁਣਾ ਕੇ ਮੀਟਿੰਗ ਵਿਚ ਆਪਣੀ ਹਾਜ਼ਰੀ ਲਗਵਾਈ | ਤਰਸੇਮ ਖੁੱਲਰ ਨੇ ਗੀਤ ਸੁਣਾਇਆ | ਇਸ ਮੀਟਿੰਗ ਵਿਚ ਆਏ ਰਾਜੀਵ ਵਰਮਾ ਤੇ ਮੀਨਾਕਸ਼ੀ ਵਰਮਾ ਨੇ ਚੰਗੀ ਸਿਹਤ ਲਈ ਨੁਸਖ਼ੇ ਦੱਸੇ | ਅਖੀਰ ਵਿਚ ਪ੍ਰੋਫੈਸਰ ਅਸ਼ੋਕ ਸੂਦ ਨੇ ਸਾਰੇ ਮੈਂਬਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅਮਰਜੀਤ ਸਿੰਘ ਤੇ ਮੇਜਰ ਸਿੰਘ ਦੁਆਰਾ ਸੀਨੀਅਰ ਸਿਟੀਜ਼ਨਾਂ ਲਈ ਭੋਜਨ ਦੀ ਵਿਵਸਥਾ ਕੀਤੀ ਗਈ | ਸਤੰਬਰ ਮਹੀਨੇ ਵਿਚ ਜਨਮ ਦਿਨ ਵਾਲੇ ਮੈਂਬਰਾਂ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਕੇਕ ਕੱਟ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ | ਨਕੇਸ਼ ਜਿੰਦਲ ਨੂੰ ਆਲ ਇੰਡੀਆ ਨੈਸ਼ਨਲ ਰੈੱਡ ਕਰਾਸ ਸੁਸਾਇਟੀ ਦਾ ਮੈਂਬਰ ਬਣਨ, ਸੁਰਿੰਦਰ ਮੋਨਿਕਾ (ਅਸ਼ਟਾ) ਨੂੰ ਆਲ ਇੰਡੀਆ ਸਵਰਨਕਾਰ ਸੰਘ ਦਾ ਮੈਂਬਰ ਬਣਨ ਅਤੇ ਡਾ: ਸੁਦੇਸ਼ ਚੋਪੜਾ ਨੂੰ ਸਮਾਜ ਸੇਵਾ ਦੇ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ | ਮੀਟਿੰਗ ਰਾਮ ਨਾਥ ਸ਼ਰਮਾ ਪ੍ਰਧਾਨ, ਨਕੇਸ਼ ਜਿੰਦਲ ਜਨਰਲ ਸਕੱਤਰ, ਪ੍ਰੋਫੈਸਰ ਅਸ਼ੋਕ ਸੂਦ, ਸਤਪਾਲ ਪੁਰੀ, ਹਰਜਿੰਦਰ ਸਿੰਘ ਚੱਢਾ, ਤਰਸੇਮ ਖੁੱਲਰ, ਅਮਰਜੀਤ ਭਾਰਦਵਾਜ, ਵਿਨੋਦ ਗਿਰਧਰ, ਰਾਧੇ ਸ਼ਾਮ ਸੂਦ, ਕੁਲਦੀਪ ਸ਼ਰਮਾ, ਅਮਰਜੀਤ ਸਿੰਘ, ਮੇਜਰ ਸਿੰਘ, ਡਾ: ਰਘਵੀਰ ਸੂਰੀ, ਸੁਰਿੰਦਰ ਸ਼ਰਮਾ, ਸੁਰਿੰਦਰ ਮੋਨਿਕਾ, ਸੰਜੀਵ ਵਰਮਾ, ਰਾਮ ਨੀਲ ਸ਼ਰਮਾ, ਡਾ: ਸੁਦੇਸ਼ ਚੋਪੜਾ, ਕਰਨੈਲ ਸਿੰਘ, ਤਵਿੰਦਰ ਸਿੰਘ ਚੱਢਾ, ਅਸ਼ਵਨੀ ਕੌੜਾ ਐਡਵੋਕੇਟ, ਬੀ.ਬੀ. ਸ਼ਰਮਾ, ਮਲਕੀਤ ਸਿੰਘ ਟਿਵਾਣਾ, ਰਾਮ ਰਤਨ ਲੂੰਬਾ, ਅਸ਼ਵਨੀ ਗਰਗ, ਰਾਕੇਸ਼ ਸੂਦ, ਰੁਪਿੰਦਰ ਪੁਰੀ ਸੀ.ਏ., ਸੁਰਿੰਦਰ ਭਾਰਦਵਾਜ, ਅਸ਼ੋਕ ਬਾਂਸਲ ਸੀ.ਏ., ਪੁਸ਼ਪਿੰਦਰ ਜਿੰਦਲ ਵੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਖੰਟ ਨੇ ਵਿਧਾਇਕ ਹੈਪੀ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ <br/> ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵਲੋਂ ਮੈਨੇਜਮੈਂਟ ਐਸੋਸੀਏਸ਼ਨ ਦਾ ਗਠਨ <br/>
Ad Position 24