24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਰਹਿੰਦ ਸ਼ਹਿਰ ਵਿਖੇ ਦੁਸਹਿਰੇ ਮੌਕੇ ਕਰਵਾਇਆ ਜਾਵੇਗਾ ਕੁਸ਼ਤੀ ਦੰਗਲ-ਕੈੜੇ, ਸੋਢੀ

Ad Position 21
No active advertisement
ਅਜੀਤ ਡੈਸਕ 28-09-2025
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਮਨਪ੍ਰੀਤ ਸਿੰਘ)-ਦੁਸਹਿਰਾ ਕਮੇਟੀ ਸਰਹਿੰਦ ਸ਼ਹਿਰ ਵਲੋਂ ਦੁਸਹਿਰੇ ਦੇ ਤਿਉਹਾਰ ਮੌਕੇ ਕਰਵਾਏ ਜਾ ਰਹੇ ਕੁਸ਼ਤੀ ਦੰਗਲ ਸੰਬੰਧੀ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਸਮੂਹ ਮੈਂਬਰਾਂ ਤੇ ਸ਼ਹਿਰ ਵਾਸੀਆਂ ਨੇ ਸ਼ਿਰਕਤ ਕਰਕੇ ਗਰਾਊਾਡ ਦਾ ਜਾਇਜ਼ਾ ਲਿਆ ਅਤੇ ਮੈਂਬਰਾਂ ਦੀ ਡਿਊਟੀਆਂ ਲਗਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਜਾਣਕਾਰੀ ਦਿੰਦਿਆਂ ਐਡਵੋਕੇਟ ਗੁਰਪ੍ਰੀਤ ਸਿੰਘ ਕੈੜੇ ਤੇ ਰਣਦੀਪ ਸਿੰਘ ਸੋਢੀ ਨੇ ਦੱਸਿਆ ਕਿ ਦੁਸਹਿਰਾ ਕਮੇਟੀ ਸਰਹਿੰਦ ਸ਼ਹਿਰ ਵਲੋਂ ਇਲਾਕਾਵਾਸੀਆਂ ਦੇ ਸਹਿਯੋਗ ਨਾਲ ਇਸ ਸਾਲ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੇ ਸਿੰਘ ਲਿਬੜਾ ਦੀ ਸਰਪ੍ਰਸਤੀ ਹੇਠ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਤੇ ਵਲੰਟੀਅਰ ਸ਼ਮੂਲੀਅਤ ਕਰਨਗੇ ਅਤੇ ਦੰਗਲ ਦੀ ਸ਼ੁਰੂਆਤ ਵਰਿੰਦਰ ਸਿੰਘ ਸੋਨੀ ਆਸਟੇ੍ਰਲੀਆ ਤੇ ਸੁਖਵਿੰਦਰ ਸਿੰਘ ਚਾਨੇ ਸਾਂਝੇ ਤੌਰ 'ਤੇ ਕਰਵਾਉਣਗੇ | ਉਪਰੰਤ ਜੇਤੂ ਪਹਿਲਵਾਨਾਂ ਨੂੰ ਇਨਾਮ ਵੰਡਣ ਦੀ ਰਸਮ ਚੇਅਰਮੈਨ ਅਜੇ ਸਿੰਘ ਲਿਬੜਾ ਤੇ ਗੁਰਮੀਤ ਸਿੰਘ ਵਲੋਂ ਅਦਾ ਕੀਤੀ ਜਾਵੇਗੀ | ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸਲਵਿੰਦਰ ਸਿੰਘ ਫ਼ੌਜੀ, ਜਗਵਿੰਦਰ ਸਿੰਘ ਜੱਗਾ ਪੀ.ਐਸ.ਪੀ.ਐਸ.ਐਲ. ਪ੍ਰਧਾਨ, ਕਾਲਾ ਧੀਮਾਨ, ਮੱਖਣ ਸਹੋਤਾ, ਇਕਬਾਲ ਸਿੰਘ, ਬਿੰਦਰ ਸਿੰਘ, ਰਿਖੀ ਕੁਮਾਰ, ਗੁਰਪ੍ਰੀਤ ਕਲੇਰ, ਡਾ. ਅਵਤਾਰ ਸਿੰਘ, ਲੱਕੀ ਡੋਲਾ, ਬਹਾਦਰ ਜਲਾਲ, ਹਰਪ੍ਰੀਤ ਸਿੰਘ ਨੋਨੀ, ਬੱਗਾ ਭਲਵਾਨ, ਤਰਸੇਮ ਸਿੰਘ, ਜੈਮਲ ਸਿੰਘ, ਹਰਦੀਪ ਸਿੰਘ ਹਨੀ ਆਸਟੇ੍ਰਲੀਆ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਮਲੋਹ ਪੁਲਿਸ ਨੇ ਤਿਉਹਾਰਾਂ ਮੱਦੇਨਜ਼ਰ ਨਾਕਾ ਲਗਾ ਕੇ ਕੀਤੀ ਚੈਕਿੰਗ ਅਗਲੀ ਖ਼ਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਭਾਈ ਹਵਾਰਾ ਦੀ ਮਾਤਾ ਦੀ ਸਿਹਤ ਦਾ ਜਾਣਿਆ ਹਾਲ
Ad Position 24