ਖਮਾਣੋਂ, 27 ਸਤੰਬਰ (ਮਨਮੋਹਣ ਸਿੰਘ ਕਲੇਰ)-ਖੇੜੀ ਨੌਧ ਸਿੰਘ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕੈਨੇਡਾ, ਅਮਰੀਕਾ ਅਤੇ ਅਰਮਾਨੀਆਂ ਵਿਦੇਸ਼ ਭੇਜਣ 'ਤੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਤਿੰਨ ਵੱਖ-ਵੱਖ ਮੁਕੱਦਮਿਆਂ 'ਚ ਨਾਮਜ਼ਦ ਕੀਤਾ ਹੈ | ਜਾਣਕਾਰੀ ਮੁਤਾਬਿਕ ਸੁਰਜੰਟ ਸਿੰਘ ਵਾਸੀ ਪਿੰਡ ਮਛਰਾਏ ਕਲਾਂ ਥਾਣਾ ਅਮਲੋਹ, ਕਰਨਜੀਤ ਸਿੰਘ ਵਾਸੀ ਪਿੰਡ ਕੋਟਲਾ ਭੜ੍ਹੀ ਥਾਣਾ ਸਮਰਾਲਾ ਅਤੇ ਸੀਤਲ ਸਿੰਘ ਵਾਸੀ ਪਿੰਡ ਦੇਹ ਕਲਾਂ ਥਾਣਾ ਸਦਰ ਖਰੜ ਨੇ ਜਤਿੰਦਰ ਸਿੰਘ ਵਾਸੀ ਪਿੰਡ ਵਾਜ਼ੀਦਪੁਰ ਪਿੰਡ ਤੇ ਡਾਕਖ਼ਾਨਾ ਹਦਲੌਰ ਜ਼ਿਲ੍ਹਾ ਬਿਜਨੌਰ ਉੱਤਰ ਪ੍ਰਦੇਸ਼ ਹਾਲ-ਆਬਾਦ ਮਨੀ ਮਾਜਰਾ ਖ਼ਿਲਾਫ਼ ਦਰਖ਼ਾਸਤਾਂ ਉੱਚ ਅਧਿਕਾਰੀਆਂ ਨੂੰ ਦਿੱਤੀਆਂ ਸਨ | ਜਿਨ੍ਹਾਂ ਦੀ ਪੜਤਾਲ ਇੰਚਾਰਜ ਐਂਟੀ ਹਿਊਮਨ ਟ੍ਰੈਫ਼ਕਿੰਗ ਯੂਨਿਟ ਫ਼ਤਹਿਗੜ ਸਾਹਿਬ ਵਲੋਂ ਕੀਤੀ ਗਈ ਸੀ | ਪਹਿਲੀ ਦਰਖ਼ਾਸਤ ਸੁਰਜੰਟ ਸਿੰਘ ਨੇ ਦਿੱਤੀ ਜਿਸ 'ਚ ਉਸ ਨੇ ਦੱਸਿਆ ਕਿ ਜਤਿੰਦਰ ਸਿੰਘ ਨੇ ਸਾਲ 2023 ਤੋਂ 2024 ਦਰਮਿਆਨ ਕੈਨੇਡਾ ਭੇਜਣ 'ਤੇ ਉਸ ਨਾਲ ਅੱਠ ਲੱਖ ਰੁਪਏ ਧੋਖਾਧੜੀ ਕੀਤੀ ਹੈ | ਦੂਜੀ ਦਰਖ਼ਾਸਤ ਕਰਨਜੀਤ ਸਿੰਘ ਨੇ ਦਿੱਤੀ ਸੀ ਕਿ ਜਤਿੰਦਰ ਸਿੰਘ ਨੇ ਉਸ ਨੂੰ ਅਮਰੀਕਾ ਭੇਜਣ 'ਤੇ ਦਸ ਲੱਖ ਸੱਠ ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ ਹੈੇ | ਤੀਜੀ ਦਰਖ਼ਾਸਤ ਸੀਤਲ ਸਿੰਘ ਨੇ ਦਿੱਤੀ ਸੀ ਕਿ ਜਤਿੰਦਰ ਸਿੰਘ ਨੇ ਅਰਮਾਨੀਆਂ ਭੇਜਣ 'ਤੇ ਉਸ ਨਾਲ ਸਾਢੇ ਚਾਰ ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ | ਪੁਲਿਸ ਨੇ ਤਿੰਨਾਂ ਦਰਖ਼ਾਸਤਾਂ 'ਤੇ ਕਾਰਵਾਈ ਕਰਦੇ ਹੋਏ ਉਕਤ ਜਤਿੰਦਰ ਸਿੰਘ ਖ਼ਿਲਾਫ਼ ਧਾਰਾ 406, 420, 120 ਬੀ ਆਈ.ਪੀ.ਸੀ. ਅਤੇ 13 ਪੰਜਾਬ ਟ੍ਰੈਵਿਲੰਗ ਪ੍ਰੋਫੈਸ਼ਨਲ ਐਕਟ 2014 ਤਹਿਤ ਖੇੜੀ ਨੌਧ ਵਿਖੇ ਤਿੰਨ ਵੱਖ-ਵੱਖ ਮੁਕੱਦਮੇ ਦਰਜ ਕਰਕੇ ਉਕਤ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ |