24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਖ਼ਾਲਸਾ ਸਮਾਚਾਰ ਦੇ ਸਿੱਖ ਪੁਨਰ ਜਾਗਿ੍ਤੀ 'ਚ ਯੋਗਦਾਨ ਵਿਸ਼ੇ 'ਤੇ ਵਿਸ਼ਵ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਕਿਤਾਬ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 28-09-2025
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਖੇ ਗੁਰਤੇਜ ਸਿੰਘ ਦੀ ਕਿਤਾਬ 'ਖ਼ਾਲਸਾ ਸਮਾਚਾਰ ਸਿੱਖ ਪੁਨਰ ਜਾਗਿ੍ਤੀ ਵਿਚ ਯੋਗਦਾਨ' ਲੋਕ ਅਰਪਣ ਕੀਤੀ ਗਈ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਲੇਖਕ ਤੇ ਧਰਮ ਅਧਿਐਨ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਵਲੋਂ ਗੁਰਮਤਿ ਸਿਧਾਂਤ ਤੇ ਸਿੱਖ ਇਤਿਹਾਸ ਸੰਬੰਧੀ ਪ੍ਰਕਾਸ਼ਨ ਦੀ ਸ਼ੁਰੂ ਕੀਤੀ ਗਈ ਇਹ ਲੜੀ ਬੇਹੱਦ ਸ਼ਲਾਘਾਯੋਗ ਹੈ | ਉਪ ਕੁਲਪਤੀ ਪ੍ਰੋਫੈਸਰ ਪਰਿਤਪਾਲ ਸਿੰਘ ਨੇ ਦੱਸਿਆ ਕਿ ਕਿਤਾਬ ਦੇ ਲੇਖਕ ਡਾ. ਗੁਰਤੇਜ ਸਿੰਘ ਪਿੰ੍ਰਸੀਪਲ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਫ਼ਾਰ ਗਰਲਜ਼ ਆਕੜ ਇਸ ਵਿਸ਼ੇ ਦੇ ਚੰਗੇ ਮਾਹਿਰ ਵਿਦਵਾਨ ਹਨ | ਇਸ ਵਿਸ਼ੇ 'ਤੇ ਪ੍ਰਕਾਸ਼ਿਤ ਸਮਗਰੀ ਦੀ ਘਾਟ ਨੂੰ ਧਿਆਨ ਵਿਚ ਰੱਖਦੇ ਹੋਏ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਵਲੋਂ ਲੇਖਕ ਨਾਲ ਮਿਲ ਕੇ ਇਸ ਪ੍ਰਕਾਸ਼ਨ ਕਾਰਜ ਦੀ ਵਿਉਂਤ ਬਣਾਈ ਗਈ | ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਇਸ ਕਿਤਾਬ ਅੰਦਰ ਖ਼ਾਲਸਾ ਸਮਾਚਾਰ ਵਲੋਂ ਸਿੰਘ ਸਭਾ ਲਹਿਰ ਦੇ ਸਿੱਖ ਪਛਾਣ, ਗੁਰਬਾਣੀ ਵਿਆਖਿਆ, ਸਿੱਖ ਇਤਿਹਾਸਕਾਰੀ, ਸਿੱਖ ਅਕਾਦਮਿਕਤਾ, ਸਿੱਖ ਪੱਤਰਕਾਰੀ ਦੇ ਖੇਤਰ ਵਿਚ ਕੀਤੇ ਸਹਿਯੋਗ ਅਤੇ ਯੋਗਦਾਨ ਸੰਬੰਧੀ ਅਧਿਐਨ ਤੇ ਮੁਲਾਂਕਣ ਕੀਤਾ ਗਿਆ ਹੈ | ਡਾ. ਹਰਦੇਵ ਸਿੰਘ ਡੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਨੇ ਦੱਸਿਆ ਕਿ ਵਿਭਾਗ ਵਲੋਂ ਗੁਰਮਤਿ ਸਿਧਾਂਤ ਤੇ ਇਤਿਹਾਸ ਸੰਬੰਧੀ ਕਿਤਾਬਾਂ ਪ੍ਰਕਾਸ਼ਿਤ ਕੀਤੇ ਜਾਣ ਦੀ ਇਹ ਲੜੀ ਲਗਾਤਾਰ ਜਾਰੀ ਰਹੇਗੀ, ਖ਼ਾਸ ਕਰਕੇ ਜਿਨ੍ਹਾਂ ਵਿਸ਼ਿਆਂ ਬਾਰੇ ਪ੍ਰਕਾਸ਼ਿਤ ਸਮਗਰੀ ਦੀ ਘਾਟ ਮਹਿਸੂਸ ਹੁੰਦੀ ਹੈ | ਖ਼ਾਲਸਾ ਸਮਾਚਾਰ ਬਾਰੇ ਹਥਲੀ ਕਿਤਾਬ ਨੂੰ ਬੇਹੱਦ ਮਹੱਤਵਪੂਰਨ ਦੱਸਦਿਆਂ ਉਨ੍ਹਾਂ ਆਸ ਪ੍ਰਗਟਾਈ ਕਿ ਵਿਦਵਾਨ ਖ਼ੋਜੀ ਅਤੇ ਵਿਦਿਆਰਥੀ ਇਸ ਕਿਤਾਬ ਦਾ ਭਰਪੂਰ ਲਾਹਾ ਲੈਣਗੇ | ਇਸ ਮੌਕੇ ਡਾ. ਗੁਰਤੇਜ ਸਿੰਘ ਨੇ ਪਹੁੰਚੇ ਮਹਿਮਾਨਾਂ ਅਤੇ ਯੂਨੀਵਰਸਿਟੀ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਯੂਨੀਵਰਸਿਟੀ ਦੀ ਇਸ ਪਹਿਲਕਦਮੀ ਸਦਕਾ ਜਿੱਥੇ ਚੰਗੀਆਂ ਕਿਤਾਬਾਂ ਪ੍ਰਕਾਸ਼ਿਤ ਹੋਣਗੀਆਂ, ਉੱਥੇ ਨਵੇਂ ਖ਼ੋਜੀਆਂ ਨੂੰ ਵੀ ਉਤਸ਼ਾਹ ਅਤੇ ਪ੍ਰੇਰਨਾ ਮਿਲੇਗੀ |
Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਵਲੋਂ 4 ਹੜ੍ਹ-ਪੀੜਤ ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ-ਕਾਲਾ ਅਰੋ... ਅਗਲੀ ਖ਼ਬਰ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਨਾਮਜ਼ਦ
Ad Position 24