24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪੀ.ਆਈ.ਐਮ.ਟੀ. 'ਚ ਵਿਸ਼ਵ ਸੈਰ-ਸਪਾਟਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 28-09-2025
ਮੰਡੀ ਗੋਬਿੰਦਗੜ੍ਹ, 27 ਸਤੰਬਰ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਲੋਂ ਕੋਆਰਡੀਨੇਟਰ ਬੱਬਲ ਸਿੰਘ, ਦਿਵਿਤਾ ਸ਼ਰਮਾ ਅਤੇ ਕੋ-ਕੋਆਰਡੀਨੇਟਰ ਕਾਜਲ ਅਵਸਥੀ ਦੀ ਨਿਗਰਾਨੀ ਹੇਠ ਵਿਸ਼ਵ ਸੈਰ-ਸਪਾਟਾ ਦਿਵਸ ਮਨਾਇਆ ਗਿਆ | ਸਮਾਗਮ ਵਿਚ ਬੀ.ਟੀ.ਟੀ.ਐਮ. ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਸਮਾਗਮ ਦਾ ਉਦਘਾਟਨ ਕਾਲਜ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਰਿਬਨ ਕੱਟ ਕੇ ਕੀਤਾ | ਇਸ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਸ਼ਵ ਸੈਰ-ਸਪਾਟਾ ਦਿਵਸ ਕਿਉਂ ਮਨਾਇਆ ਜਾਂਦਾ ਹੈ | ਇਸ ਸਾਲ ਦਾ ਵਿਸ਼ਾ ਸੈਰ-ਸਪਾਟਾ ਅਤੇ ਟਿਕਾਊ ਪਰਿਵਰਤਨ ਸੀ, ਜਿਸ ਦੀ ਮੇਜ਼ਬਾਨੀ ਮਲੇਸ਼ੀਆ ਦੁਆਰਾ ਅੰਤਰਰਾਸ਼ਟਰੀ ਪੱਧਰ 'ਤੇ ਕੀਤੀ ਗਈ ਹੈ | ਇਸ ਮੌਕੇ 'ਤੇ ਸੰਸਥਾ ਦੇ ਟੂਰਿਜ਼ਮ ਅਤੇ ਯਾਤਰਾ ਪ੍ਰਬੰਧਨ ਵਿਭਾਗ ਨੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ, ਜਿਸ ਵਿਚ ਇਕ ਪੇਸ਼ਕਾਰੀ ਮੁਕਾਬਲਾ, ਮਾਡਲ-ਮੇਕਿੰਗ ਅਤੇ ਇਕ ਕੁਇਜ਼ ਮੁਕਾਬਲਾ ਸ਼ਾਮਿਲ ਸੀ | ਕੁਇਜ਼ ਮੁਕਾਬਲੇ ਵਿਚ ਪਹਿਲਾ ਸਥਾਨ ਟੀਮ ਇੰਡੀਆ ਬਿਗਿਨਸ ਹੇਅਰ ਪਰਮਿੰਦਰ, ਮਨਪ੍ਰੀਤ ਅਤੇ ਕਰਨ ਬੀ.ਟੀ.ਟੀ.ਐਮ.-ਤੀਜਾ ਸਮੈਸਟਰ, ਦੂਜਾ ਸਥਾਨ ਟੀਮ ਅਮੇਜ਼ਿੰਗ ਹੈਰੀਟੇਜ ਐਂਡ ਗ੍ਰੇਟ ਐਕਸਪੀਰੀਐਂਸ ਖ਼ੁਸ਼ੀ, ਅਭਿਸ਼ੇਕ ਅਤੇ ਕੁਲਦੀਪ ਠਾਕੁਰ ਅਤੇ ਤੀਜਾ ਸਥਾਨ ਟੀਮ ਏ ਪਰਫੈਕਟ ਹੌਲੀਡੇ ਡੈਸਟੀਨੇਸ਼ਨ ਨੀਲੂ, ਸ਼ਿਵਲੀ ਅਤੇ ਅੰਜਲੀ ਕੁਮਾਰੀ ਯਾਦਵ ਨੇ ਪ੍ਰਾਪਤ ਕੀਤਾ | ਪੇਸ਼ਕਾਰੀ ਮੁਕਾਬਲੇ ਵਿਚ ਆਯੂਸ਼ ਨੇ ਸਰਵੋਤਮ ਪੇਸ਼ਕਾਰੀ ਪੁਰਸਕਾਰ ਜਿੱਤਿਆ |
ਪ੍ਰੋਗਰਾਮ ਦੇ ਅੰਤ ਵਿਚ ਪੀ.ਆਈ.ਐਮ.ਟੀ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਸਾਰੇ ਜੇਤੂਆਂ ਨੂੰ ਇਨਾਮ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ | ਇਸ ਮੌਕੇ 'ਤੇ ਬੀ.ਟੀ.ਟੀ.ਐਮ. ਵਿਭਾਗ ਦੇ ਮੁਖੀ ਬੱਬਲ ਸਿੰਘ ਨੇ ਵਿਦਿਆਰਥੀਆਂ ਨੂੰ ਟਿਕਾਊ ਸੈਰ-ਸਪਾਟੇ ਦੀ ਮਹੱਤਤਾ 'ਤੇ ਚਾਨਣਾ ਪਾਇਆ | ਉਨ੍ਹਾਂ ਵਿਦਿਆਰਥੀਆਂ ਨੂੰ ਉੱਤਮਤਾ, ਮਾਰਗ ਦਰਸ਼ਨ ਅਤੇ ਨੇਕ ਵਿਚਾਰਾਂ ਦੇ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਨਿਸ਼ਾਨੀਆਂ ਨੂੰ ਨਜ਼ਰ-ਅੰਦਾਜ਼ ਨਾ ਕਰੋ ਤੇ ਬਵਾਸੀਰ ਅਤੇ ਫਿਸਟੂਲਾ ਦਾ ਸਮੇਂ 'ਤੇ ਇਲਾਜ ਕਰਵਾਓ-ਡਾ. ਹਿਤੇਂਦਰ ਸੂਰੀ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਫਿਜ਼ਿਕਸ ਵਿਭਾਗ ਨੇ ਕਰਵਾਏ ਰਚਨਾਤਮਿਕ ਮੁਕਾਬਲੇ
Ad Position 24