ਜਲੰਧਰ, 27 ਸਤੰਬਰ (ਅ.ਬ.)- ਡਾ. ਹਿਤੇਂਦਰ ਸੂਰੀ, ਕੰਸਲਟੈਂਟ ਪ੍ਰੋਕਟੋਲੋਜਿਸਟ, ਐਮ. ਡੀ. ਰਾਣਾ ਹਸਪਤਾਲ, ਸਰਹਿੰਦ ਨੇ ਕਿਹਾ ਕਿ ਬਵਾਸੀਰ ਜਾਂ ਫਿਰ ਫਿਸਟੂਲਾ ਹੋਵੇ, ਇਨ੍ਹਾਂ ਦਾ ਸਮੇਂ ਸਿਰ ਇਲਾਜ ਜ਼ਰੂਰੀ ਹੈ | ਇਲਾਜ ਵਿਚ ਦੇਰੀ ਕਰਨ ਨਾਲ ਬਿਮਾਰੀ ਗੰਭੀਰ ਹੋ ਜਾਂਦੀ ਹੈ ਅਤੇ ਦਰਦ ਵੱਧਦਾ ਹੈ | ਰਾਣਾ ਹਸਪਤਾਲ, ਸਰਹਿੰਦ 'ਚ ਅਸੀਂ ਮੰਨਦੇ ਹਾਂ ਕਿ ਜਾਗਰੂਕਤਾ ਅਤੇ ਸਮੇਂ ਸਿਰ ਇਲਾਜ ਹੀ ਸੁਖੀ ਜੀਵਨ ਦੀ ਕੁੰਜੀ ਹੈ | ਉਨ੍ਹਾਂ ਦੱਸਿਆ ਕਿ ਬਵਾਸੀਰ ਦੀ ਪਹਿਚਾਣ ਮਲਦੁਆਰ ਵਿੱਚ ਸੁੱਜੀਆਂ ਹੋਈਆਂ ਨਸਾਂ, ਜਿਨਾਂ ਨਾਲ ਖੁਜਲੀ, ਦਰਦ ਅਤੇ ਖੂਨ ਆਉਂਦਾ ਹੈ ਅਤੇ ਫਿਸਟੂਲਾ ਕਾਰਨ ਮਲਦੁਆਰ ਅਤੇ ਚਮੜੀ ਵਿਚਕਾਰ ਬਣਿਆ ਗਲਤ ਰਸਤਾ, ਜਿਸ ਤੋਂ ਪਸ ਜਾਂ ਪਾਣੀ ਨਿਕਲਦਾ ਹੈ | ਇਹ ਨਿਸ਼ਾਨੀਆਂ ਜੋ ਨਜ਼ਰਅੰਦਾਜ਼ ਨਹੀਂ ਕਰਨੀਆਂ ਜਿਨਾਂ੍ਹ ਵਿਚ ਮਲ ਨਾਲ ਖੂਨ ਆਉਣਾ, ਖੁਜਲੀ ਅਤੇ ਦਰਦ, ਸੁੱਜਣ ਜਾਂ ਗਿਠ ਬਣਨਾ, ਪਸ ਜਾਂ ਪਾਣੀ ਦਾ ਰਿਸਾਉਣਾ ਆਦਿ ਹਨ | ਸਮੇਂ ਸਿਰ ਇਲਾਜ ਕਰਕੇ ਬਿਮਾਰੀ ਨੂੰ ਪਹਿਲੀ ਪੱਧਰ 'ਤੇ ਹੀ ਕਾਬੂ ਕੀਤਾ ਜਾ ਸਕਦਾ ਹੈ | ਰਾਣਾ ਹਸਪਤਾਲ 'ਚ ਇਲਾਜ ਲੇਜ਼ਰ ਸਰਜਰੀ ਨਾਲ ਸੁਰੱਖਿਅਤ ਅਤੇ ਤੇਜ਼ ਠੀਕ ਹੋਣਾ, ਸਟੇਪਲਰ ਸਰਜਰੀ ਬਵਾਸੀਰ ਲਈ ਪ੍ਰਭਾਵਸ਼ਾਲੀ,ਫਿਸਟੂਲਾ ਇਲਾਜ ਲੇਜ਼ਰ ਤੇ ਹੋਰ ਆਧੁਨਿਕ ਢੰਗ, ਦਵਾਈਆਂ ਅਤੇ ਖੁਰਾਕੀ ਸਲਾਹ ਸ਼ੁਰੂਆਤੀ ਮਰੀਜ਼ਾਂ ਲਈ ਬਚਾਅ ਲਈ ਸਲਾਹ ਹੈ | ਡਾ. ਹਿਤੇਂਦਰ ਸੂਰੀ ਦੀ ਅਗਵਾਈ ਹੇਠ, ਰਾਣਾ ਹਸਪਤਾਲ ਸਰਹਿੰਦ ਲੋਕਾਂ ਨੂੰ ਭਰੋਸੇਯੋਗ ਅਤੇ ਅਧੁਨਿਕ ਇਲਾਜ ਪ੍ਰਦਾਨ ਕਰ ਰਿਹਾ ਹੈ |