ਜਖਵਾਲੀ, 18 ਅਕਤੂਬਰ (ਨਿਰਭੈ ਸਿੰਘ)-ਸਨਦੀਪ ਸਿੰਘ ਭੰਗੂ ਦੇ ਪਿਤਾ ਤੇ ਸੀਨੀਅਰ ਪੱਤਰਕਾਰ ਬਹਾਦਰ ਸਿੰਘ ਟਿਵਾਣਾ ਦੇ ਨਜ਼ਦੀਕੀ ਰਿਸ਼ਤੇਦਾਰ ਸਵ. ਕਰਨੈਲ ਸਿੰਘ ਭੰਗੂ ਦੇ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਭਾਈ ਜੀਵਨ ਸਿੰਘ ਬਾੜਾ ਸਰਹਿੰਦ ਵਿਖੇ ਹੋਇਆ | ਜਿਸ ਦੌਰਾਨ ਸ੍ਰੀ ਸਹਿਜ ਪਾਠ ਦੇ ਭੋਗ ਉਪੰਰਤ ਰਾਗੀ ਜਥੇ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਇਆ | ਸ਼ਰਧਾਂਜਲੀ ਸਮਾਗਮ ਵਿਚ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ, ਭਾਜਪਾ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਾਬਕਾ ਚੇਅਰਮੈਨ ਬਲਜੀਤ ਸਿੰਘ ਭੱੁਟਾ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਅਮਰਿੰਦਰ ਸਿੰਘ ਲਿਬੜਾ, ਮਨਜੀਤ ਸ਼ਰਮਾ, ਰਣਜੀਤ ਸਿੰਘ ਤਰਖਾਣ ਮਾਜਰਾ, ਮੈਨੇਜਰ ਅਮਨਦੀਪ ਸਿੰਘ, ਜੈ ਸਿੰਘ ਬਾੜਾ, ਸੁਰਿੰਦਰ ਸਿੰਘ ਦਿੱਲੀ, ਸਿਮਰਨਦੀਪ ਸਿੰਘ ਸਨੀ, ਜਤਿੰਦਰ ਸਿੰਘ ਦਿੱਲੀ, ਸਰਪੰਚ ਰਾਜਦੀਪ ਸਿੰਘ ਰਾਜੂ, ਇੰਦਰਜੀਤ ਸਿੰਘ, ਨੰਬਰਦਾਰ ਜਗਦੀਪ ਸਿੰਘ ਚਨਾਰਥਲ, ਚੇਅਰਮੈਨ ਹਰਭਜਨ ਸਿੰਘ, ਗੁਰਕੀਰਤ ਸਿੰਘ ਸੇਵਾ ਮੁਕਤ ਐਕਸੀਅਨ, ਰਵਿੰਦਰ ਸਿੰਘ ਭੈਣੀ, ਬੂਟਾ ਸਿੰਘ ਟਿਵਾਣਾ, ਪਾਵੇਲ ਹਾਂਡਾ, ਕੁਲਦੀਪ ਸਿੰਘ ਮੁਢੜੀਆਂ, ਇੰਦਰਜੀਤ ਸਿੰਘ ਰੰਧਾਵਾ, ਯਾਦਵਿੰਦਰ ਸਿੰਘ ਵਿਰਕ, ਪਿਆਰਾ ਸਿੰਘ ਮਾਨਪੁਰ, ਗੁਲਸ਼ਨ ਰਾਏ ਬੌਬੀ, ਪਿ੍ਤਪਾਲ ਸਿੰਘ ਜੱਸੀ, ਗੁਰਮਹਿੰਦਰ ਸਿੰਘ ਤੂਰ, ਗੁਰਮੋਹਨ ਸਿੰਘ ਤੂਰ, ਸਰਬਜੀਤ ਸਿੰਘ ਸੁਹਾਗਹੇੜੀ, ਹਰਭਜਨ ਸਿੰਘ ਤੂਰ, ਹਰਿੰਦਰ ਸਿੰਘ, ਵਰਿੰਦਰਪਾਲ ਸਿੰਘ ਤੂਰ, ਅਮਰਿੰਦਰ ਸਿੰਘ ਤੂਰ, ਤਲਵਿੰਦਰ ਸਿੰਘ ਤੂਰ, ਠੁਕਵਿੰਦਰ ਸਿੰਘ, ਗੁਰਤਾਰ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਸਨ |