ਫ਼ਤਹਿਗੜ੍ਹ ਸਾਹਿਬ, 18 ਅਕਤੂਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਗਣਿਤ ਵਿਭਾਗ ਦੀ ਗਣਿਤ ਐਸੋਸੀਏਸ਼ਨ 'ਦਿ ਲੌਜਿਕ ਲੈਜੈਂਡਜ਼' ਵਲੋਂ ਦੀਪ ਉਤਸਵ ਤਰਕ ਨਾਲ ਰੌਸ਼ਨੀ ਦਾ ਜਸ਼ਨ ਮਨਾਉਣਾ ਸਮਾਗਮ ਆਯੋਜਿਤ ਕਰਵਾਇਆ ਗਿਆ ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਸਮਝਦਾਰੀ ਅਤੇ ਜ਼ਿੰਮੇਵਾਰੀ ਨਾਲ ਦੀਵਾਲੀ ਮਨਾਉਣ ਬਾਰੇ ਜਾਗਰੂਕ ਕਰਨਾ ਸੀ | ਇਸ ਮੌਕੇ ਵਿਦਿਆਰਥੀਆਂ ਨੇ ਪੋਸਟਰ ਪੇਸ਼ਕਾਰੀ, ਮਹਿੰਦੀ ਲਗਾਉਣ, ਰੰਗੋਲੀ ਅਤੇ ਦੀਵਾ ਬਣਾਉਣ ਆਦਿ ਮੁਕਾਬਲਿਆਂ 'ਚ ਹਿੱਸਾ ਲਿਆ | ਇਨ੍ਹਾਂ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਪ੍ਰਦੂਸ਼ਣ-ਮੁਕਤ ਅਤੇ ਹਰੀ-ਭਰੀ ਦੀਵਾਲੀ ਮਨਾਉਣ ਦਾ ਮਹੱਤਵਪੂਰਨ ਸੰਦੇਸ਼ ਦਿੱਤਾ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਮਨਾਂ ਅੰਦਰ ਜਗ ਰਹੇ ਰਚਨਾਤਮਿਕਤਾ ਅਤੇ ਕਲਾਤਮਿਕਤਾ ਦੇ ਦੀਵਿਆਂ ਨੂੰ ਸਹੀ ਰੌਸ਼ਨੀ ਅਤੇ ਦਿਸ਼ਾ ਪ੍ਰਦਾਨ ਕਰਦੇ ਹਨ | ਗਣਿਤ ਵਿਭਾਗ ਦੇ ਮੁਖੀ ਪ੍ਰੋ. ਨਮਿਤਾ ਬੇਰੀ ਨੇ ਕਿਹਾ ਕਿ ਗਣਿਤ ਸਿਰਫ਼ ਅੰਕਾਂ ਬਾਰੇ ਹੀ ਨਹੀਂ, ਸਗੋਂ ਤਰਕਪੂਰਨ ਸੋਚ, ਸੰਗਠਨ ਅਤੇ ਰਚਨਾਤਮਿਕ ਪ੍ਰਗਟਾਵੇ ਬਾਰੇ ਵੀ ਹੈ, ਇਸ ਲਈ ਵਿਭਾਗ ਵਲੋਂ ਈਕੋ ਫਰੈਂਡਲੀ ਦੀਵਾਲੀ ਮਨਾਉਣ ਦੇ ਉਦੇਸ਼ ਦੇ ਤਹਿਤ ਇਹ ਮੁਕਾਬਲੇ ਕਰਵਾਏ ਗਏ ਹਨ | ਗਣਿਤ ਐਸੋਸੀਏਸ਼ਨ ਦੀ ਟੀਮ ਵਿਚ ਅਮਨਦੀਪ ਕੌਰ ਪ੍ਰਧਾਨ, ਰਾਜਪ੍ਰੀਤ ਕੌਰ ਉਪ-ਪ੍ਰਧਾਨ, ਪਰਨੀਤ ਕੌਰ ਸਕੱਤਰ ਅਤੇ ਜਸਮੀਨ ਕੌਰ ਖ਼ਜ਼ਾਨਚੀ ਸ਼ਾਮਿਲ ਸਨ | ਜਿਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਕੁਸ਼ਲਤਾ ਨਾਲ ਨਿਭਾਈਆਂ | ਗਣਿਤ ਐਸੋਸੀਏਸ਼ਨ ਦੀ ਇੰਚਾਰਜ ਪ੍ਰੋ. ਸ਼ਿਵਦੀਪ ਕੌਰ ਨੇ ਵਿਦਿਆਰਥੀਆਂ ਦੀ ਲਗਨ ਅਤੇ ਟੀਮ ਵਰਕ ਦੀ ਭਰਪੂਰ ਪ੍ਰਸ਼ੰਸਾ ਕੀਤੀ | ਮੁਕਾਬਲਿਆਂ ਦਾ ਨਿਰਨਾ ਕਾਲਜ ਦੇ ਫੈਕਲਟੀ ਮੈਂਬਰਾਂ ਡਾ. ਅਵਨੀਤ ਕੌਰ, ਪ੍ਰੋ. ਸੀਮਾ ਮਹੇਸ਼ਵਰੀ ਅਤੇ ਡਾ. ਰਮਣੀਕ ਕੌਰ ਦੁਆਰਾ ਕੀਤਾ ਗਿਆ | ਇਸ ਮੌਕੇ ਵਿਭਾਗ ਦੇ ਪ੍ਰੋ. ਪੂਨਮ ਚਾਵਲਾ, ਡਾ. ਰਾਜਿੰਦਰ ਪਾਲ, ਡਾ. ਸ਼ਾਮ ਬਾਂਸਲ, ਪ੍ਰੋ. ਅਮਰਪ੍ਰੀਤ ਕੌਰ, ਪ੍ਰੋ. ਹਿਮਾਂਸ਼ੀ ਸ਼ਰਮਾ, ਪ੍ਰੋ. ਸਿਮਰਨਜੋਤ ਕੌਰ, ਪ੍ਰੋ. ਸਲੋਨੀ ਕੌਰ, ਅਤੇ ਪ੍ਰੋ. ਬਿੰਦੀਆ ਸਮੇਤ ਸਮੂਹ ਫੈਕਲਟੀ ਮੈਂਬਰ ਹਾਜ਼ਰ ਸਨ |