25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਮਹਾਂਰਿਸ਼ੀ ਮੇਹੀਂ ਵਿੱਦਿਆ ਮੰਦਰ ਸਕੂਲ ਅਮਲੋਹ 'ਚ ਦੀਵਾਲੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 19-10-2025
ਅਮਲੋਹ, 18 ਅਕਤੂਬਰ (ਕੇਵਲ ਸਿੰਘ)-ਮਹਾਂਰਿਸ਼ੀ ਮੇਹੀਂ ਵਿੱਦਿਆ ਮੰਦਿਰ ਸਕੂਲ ਅਮਲੋਹ ਵਿਚ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ, ਜੋਸ਼ ਅਤੇ ਧਾਰਮਿਕ ਆਸਥਾ ਨਾਲ ਮਨਾਇਆ ਗਿਆ | ਸਕੂਲ ਨੂੰ ਰੰਗ-ਬਰੰਗੇ ਫੁੱਲਾਂ ਅਤੇ ਰੰਗੋਲੀਆਂ ਨਾਲ ਸਜਾਇਆ ਗਿਆ, ਜਿਸ ਨਾਲ ਸਾਰਾ ਮਾਹੌਲ ਖ਼ੁਸ਼ੀਆਂ ਅਤੇ ਚਮਕ ਨਾਲ ਭਰਪੂਰ ਹੋ ਗਿਆ | ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਕਲਾਸਾਂ ਅਨੁਸਾਰ ਦੀਵੇ ਸਜਾਉਣ, ਮੋਮਬੱਤੀ ਸਜਾਵਟ, ਕਾਰਡ ਮੇਕਿੰਗ ਅਤੇ ਰੰਗੋਲੀ ਮੁਕਾਬਲੇ ਵਿਚ ਭਾਗ ਲਿਆ | ਇਹ ਮੁਕਾਬਲੇ ਵਿਦਿਆਰਥੀਆਂ ਦੀ ਕਲਾ ਅਤੇ ਰਚਨਾਤਮਿਕਤਾ ਦਾ ਪ੍ਰਤੱਖ ਪ੍ਰਦਰਸ਼ਨ ਸਨ | ਇਸ ਮੌਕੇ 'ਤੇ ਸਕੂਲ ਦੀ ਪਿ੍ੰਸੀਪਲ ਜਸਵਿੰਦਰ ਕੌਰ ਨੇ ਸਾਰੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਦੀਵਾਲੀ ਸਿਰਫ਼ ਚਾਨਣ ਦਾ ਹੀ ਤਿਉਹਾਰ ਨਹੀਂ, ਸਗੋਂ ਇਹ ਸਾਨੂੰ ਸੱਚਾਈ, ਇਮਾਨਦਾਰੀ ਅਤੇ ਚੰਗੇ ਕਰਮਾਂ ਵੱਲ ਪ੍ਰੇਰਿਤ ਕਰਨ ਵਾਲਾ ਤਿਉਹਾਰ ਹੈ | ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਪਟਾਕੇ ਨਾ ਚਲਾਕੇ ਪ੍ਰਕਿਰਤੀ-ਮਿੱਤਰ ਦੀਵਾਲੀ ਮਨਾਉਣ ਅਤੇ ਸਮਾਜ ਵਿਚ ਖ਼ੁਸ਼ੀਆਂ ਵੰਡਣ | ਸਕੂਲ ਦੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਮਿਲ ਕੇ ਪ੍ਰਾਰਥਨਾ ਕੀਤੀ ਕਿ ਹਰ ਕਿਸੇ ਦੇ ਜੀਵਨ ਵਿਚ ਖ਼ੁਸ਼ਹਾਲੀ ਆਵੇ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਗਣਿਤ ਵਿਭਾਗ ਨੇ ਮਨਾਇਆ ਦੀਪ ਉਤਸਵ 2025 ਅਗਲੀ ਖ਼ਬਰ ਰੈੱਡ ਰਿਬਨ ਕਲੱਬਾਂ ਦੇ ਜ਼ਿਲ੍ਹਾ ਪੱਧਰੀ ਨਾਟਕ ਮੁਕਾਬਲੇ ਕਰਵਾਏ
Ad Position 24