22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸਕੂਲ ਆਫ਼ ਲਾਅ ਵਲੋਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਬਰੋਸ਼ਰ ਜਾਰੀ

Ad Position 21
No active advertisement
ਅਜੀਤ ਡੈਸਕ 02-11-2025
ਫ਼ਤਹਿਗੜ੍ਹ ਸਾਹਿਬ, 1 ਨਵੰਬਰ (ਬਲਜਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵਲੋਂ ਕਾਨੂੰਨੀ ਅਕਾਦਮਿਕ ਖੇਤਰ ਨੂੰ ਅਮੀਰ ਬਣਾਉਣ ਵਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਹਫ਼ਤੇ ਭਰ ਚੱਲਣ ਵਾਲੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਬਰੋਸ਼ਰ ਜਾਰੀ ਕੀਤਾ ਗਿਆ |
ਇਹ ਬਰੋਸ਼ਰ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫ਼ੈਸਰ ਪਰਿਤਪਾਲ ਸਿੰਘ, ਯੂਨੀਵਰਸਿਟੀ ਸਕੂਲ ਆਫ਼ ਲਾਅ ਦੀ ਮੁਖੀ ਤੇ ਡੀਨ ਡਾ. ਅਮਿਤਾ ਕੌਸ਼ਲ ਤੇ ਕਾਨੂੰਨੀ ਮਾਹਿਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਪ੍ਰਧਾਨਗੀ ਹੇਠ ਜਾਰੀ ਕੀਤਾ ਗਿਆ | ਸਮਾਜਿਕ ਅਪਰਾਧਾਂ ਦੇ ਖੇਤਰ ਵਿਚ ਮਨੋਵਿਗਿਆਨਕ ਅਤੇ ਕਾਨੂੰਨੀ ਮੁੱਦਿਆਂ ਦੀਆਂ ਪੇਚੀਦਗੀਆਂ ਨੂੰ ਨੇਵੀਗੇਟ ਕਰਨਾ ਸਿਰਲੇਖ ਵਾਲਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ 10 ਤੋਂ 17 ਨਵੰਬਰ ਤੱਕ ਆਨਲਾਈਨ ਕਰਵਾਇਆ ਜਾਣਾ ਹੈ | ਇਹ ਪ੍ਰੋਗਰਾਮ ਡਾ. ਨਵਨੀਤ ਕੌਰ ਦੀ ਅਗਵਾਈ ਹੇਠ ਡਾ. ਕਵਲਜੀਤ ਕੌਰ, ਡਾ. ਮੋਹਲੀਨ ਕੌਰ, ਮਨਕੀਰਤ ਕੌਰ, ਦਿਵਜਯੋਤ ਸੰਧੂ, ਰਾਜਨਦੀਪ ਕੌਰ, ਪ੍ਰਭਜੋਤ ਕੌਰ ਅਤੇ ਗੁਰਲੀਨ ਕੌਰ ਦੀ ਪ੍ਰਬੰਧਕੀ ਕਮੇਟੀ ਦੁਆਰਾ ਕਰਵਾਇਆ ਜਾ ਰਿਹਾ ਹੈ | ਇਹ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਮਕਾਲੀ ਮੁੱਦਿਆਂ 'ਤੇ ਇਕ ਬਹੁ-ਅਨੁਸ਼ਾਸਨੀ ਸੰਵਾਦ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਸ ਵਿਚ ਪ੍ਰਸਿੱਧ ਮਾਹਿਰਾਂ ਦੁਆਰਾ ਸੈਸ਼ਨ ਸ਼ਾਮਿਲ ਹਨ | ਯੂਨੀਵਰਸਿਟੀ ਸਕੂਲ ਆਫ਼ ਲਾਅ ਨੇ ਉਮੀਦ ਪ੍ਰਗਟਾਈ ਕਿ ਇਹ ਪ੍ਰੋਗਰਾਮ ਕਾਨੂੰਨੀ ਸਿੱਖਿਅਕਾਂ ਤੇ ਪ੍ਰੈਕਟੀਸ਼ਨਰਾਂ ਦੇ ਪੇਸ਼ਾਵਰ ਅਤੇ ਸੰਪੂਰਨ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਵੇਗਾ ਤੇ ਅਕਾਦਮਿਕ ਭਾਈਚਾਰੇ ਦੀ ਬੌਧਿਕ ਨੀਂਹ ਨੂੰ ਮਜ਼ਬੂਤ ਕਰੇਗਾ |
Ad Position 22
No active advertisement
ਪਿਛਲੀ ਖ਼ਬਰ ਸਦਰ ਸਮਾਣਾ ਪੁਲਿਸ ਵਲੋਂ ਪਰਾਲੀ ਸਾੜਨ ਦੇ ਤਿੰਨ ਮੁਕੱਦਮੇ ਦਰਜ ਅਗਲੀ ਖ਼ਬਰ 'ਆਪ' ਦੇ ਉਮੀਦਵਾਰ ਦੀ ਤਰਨ ਤਾਰਨ ਜ਼ਿਮਨੀ ਚੋਣ 'ਚ ਹੋਵੇਗੀ ਵੱਡੀ ਜਿੱਤ-ਲੱਕੀ ਭਲਵਾਨ, ਹਰਦੀਪ ਮਛਰਾਏ <br/>
Ad Position 24