21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਡੀ. ਬੀ. ਯੂ.-ਆਈ. ਸੀ. ਸੀ. ਲੀਡਰਸ਼ਿਪ ਸਮਿਟ-2026 ਕਰਵਾਇਆ

ਅਮਲੋਹ, 21 ਅਗਸਤ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਵਲੋਂ ਡੀ. ਬੀ.

Ad Position 21
No active advertisement
ਅਜੀਤ ਡੈਸਕ 22-08-2026
ਅਮਲੋਹ, 21 ਅਗਸਤ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਵਲੋਂ ਡੀ. ਬੀ. ਯੂ.-ਆਈ. ਸੀ. ਸੀ. ਲੀਡਰਸ਼ਿਪ ਸਮਿਟ-2026 ਕਰਵਾਇਆ। ਸਮਾਗਮ ਵਿਚ ਵੱਖ-ਵੱਖ ਖੇਤਰਾਂ ਨਾਲ ਜੁੜੇ ਆਗੂਆਂ, ਸਿੱਖਿਆ ਮਾਹਿਰਾਂ ਤੇ ਪੇਸ਼ਾਵਰਾਂ ਨੇ ਹਿੱਸਾ ਲਿਆ। ਇਸ ਦੌਰਾਨ ਅਗਵਾਈ, ਸਿੱਖਿਆ, ਨਵੀਨਤਾ ਤੇ ਵਿਦਿਆਰਥੀਆਂ ਲਈ ਨਵੇਂ ਮੌਕਿਆਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਸਮਾਗਮ ਵਿਚ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਤੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਮੌਜੂਦ ਰਹੇ। ਉਪ-ਕੁਲਪਤੀ ਡਾ. ਹਰਸ਼ ਸਦਾਵਰਤੀ ਨੇ ਆਪਣੇ ਸੰਬੋਧਨ ਵਿਚ ਯੂਨੀਵਰਸਿਟੀ ਦੀਆਂ ਸਿੱਖਿਅਕ ਸਹੂਲਤਾਂ, ਵੱਖ-ਵੱਖ ਕੋਰਸਾਂ ਤੇ ਵਿਦਿਆਰਥੀਆਂ ਲਈ ਉਪਲਬਧ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਸਮਿਟ ’ਚ ਐਜੂਕਨੈਕਟ ਦੇ ਸੰਸਥਾਪਕ ਸੰਦੀਪ ਸ਼ਰਮਾ, ਡੀ. ਬੀ. ਯੂ. ਦੇ ਰਣਨੀਤੀਆਂ ਤੇ ਵਿੱਕਰੀ ਸਲਾਹਕਾਰ ਦਿਨੇਸ਼ ਸ਼ਰਮਾ, ਦਾਖਲਾ ਤੇ ਕਾਊਂਸਲਿੰਗ ਮੁਖੀ ਪਰਮਜੀਤ ਸ਼ਾਹ ਅਤੇ ਸੀਨੀਅਰ ਮੈਨੇਜਰ ਰਵੀ ਸ਼ਰਮਾ ਵੀ ਮੌਜੂਦ ਰਹੇ। ਬਿਜ਼ਨਸ ਮੈਨੇਜਮੈਂਟ ਤੇ ਕਾਮਰਸ ਦੀ ਡਾਇਰੈਕਟਰ ਡਾ. ਨਿਧੀ ਗੁਪਤਾ ਨੇ ਡੀ. ਬੀ. ਯੂ. ਆਨਲਾਈਨ ਅਤੇ ਓਪਨ ਐਂਡ ਡਿਸਟੈਂਸ ਲਰਨਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਤਕਨਾਲੋਜੀ ਦੀ ਮਦਦ ਨਾਲ ਵਿਦਿਆਰਥੀਆਂ ਲਈ ਘਰ ਬੈਠੇ ਆਸਾਨ ਢੰਗ ਨਾਲ ਉੱਚ ਸਿੱਖਿਆ ਹਾਸਿਲ ਕਰਨ ਦੇ ਮੌਕੇ ਵਧ ਰਹੇ ਹਨ। ਇਸ ਮੌਕੇ ਡੀ. ਬੀ. ਯੂ-ਆਈ. ਸੀ. ਸੀ. ਮੈਗਜ਼ੀਨ ਵੀ ਰਿਲੀਜ਼ ਕੀਤਾ, ਜਿਸ ਵਿਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਤੇ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਪਹਿਲਕਦਮੀ ਦੀ ਵੀ ਸ਼ੁਰੂਆਤ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਨਿਯਮਾਂ ਦੀ ਨਹੀਂ ਪ੍ਰਵਾਹ, ਹਾਈਵੇ ਪੁਲ ਉੱਤੋਂ ਦੀ ਲੰਘ ਜਾਂਦੀਆਂ ਨੇ ਸਰਕਾਰੀ ਬੱਸਾਂ ਅਗਲੀ ਖ਼ਬਰ ਸੰਤ ਬਾਬਾ ਅਜੀਤ ਸਿੰਘ ਨਥਮੱਲਪੁਰ ਵਾਲਿਆਂ ਦੀ 47 ਵੀਂ ਬਰਸੀ 24 ਨੂੰ
Ad Position 24