23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਐਸ. ਡੀ. ਐਮ. ਹਰਜੋਤ ਕੌਰ ਮਾਵੀ ਨੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਕੀਤੀ ਬੈਠਕ

ਦੇਵੀਗੜ੍ਹ, 23 ਅਕਤੂਬਰ (ਰਾਜਿੰਦਰ ਸਿੰਘ ਮੌਜੀ)- ਮਾਰਕਿਟ ਕਮੇਟੀ ਦੂਧਨਸਾਧਾਂ ਅਧੀਨ ਆਉਂਦੀ ਨਵੀਂ ਅਨਾਜ ਮੰਡੀ ਦੂਧਨਸਾਧਾਂ ਤੇ ਦੇਵੀਗੜ੍ਹ ਮੰਡੀ ਵਿਖੇ ਝੋਨੇ ਦੀ ਖ਼ਰੀਦ ਸੰਬੰਧੀ ਐਸ. ਡੀ.

Ad Position 21
No active advertisement
ਅਨਾਜ ਮੰਡੀ ਦੁੱਧਨ ਸਾਧਾਂ ਵਿਖੇ ਝੋਨੇ ਦੀ ਖਰੀਦ ਸੰਬੰਧੀ ਜਾਇਜ਼ਾ ਲੈਣ ਪਹੁੰਚੇ ਐਸ.ਡੀ.ਐਮ. ਹਰਜੋਤ ਕੌਰ ਮਾਵੀ। ਅਜੀਤ ਤਸਵੀਰ 24-10-2026
ਦੇਵੀਗੜ੍ਹ, 23 ਅਕਤੂਬਰ (ਰਾਜਿੰਦਰ ਸਿੰਘ ਮੌਜੀ)- ਮਾਰਕਿਟ ਕਮੇਟੀ ਦੂਧਨਸਾਧਾਂ ਅਧੀਨ ਆਉਂਦੀ ਨਵੀਂ ਅਨਾਜ ਮੰਡੀ ਦੂਧਨਸਾਧਾਂ ਤੇ ਦੇਵੀਗੜ੍ਹ ਮੰਡੀ ਵਿਖੇ ਝੋਨੇ ਦੀ ਖ਼ਰੀਦ ਸੰਬੰਧੀ ਐਸ. ਡੀ. ਐਮ. ਹਰਜੋਤ ਕੌਰ ਨੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹਦਾਇਤ ਕੀਤੀ ਕਿ ਝੋਨੇ ਦੀ ਖ਼ਰੀਦ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਬਲਦੇਵ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ, ਅਸਲਮ ਮੁਹੰਮਦ, ਖੇਤੀਬਾੜੀ ਅਫ਼ਸਰ ਬਲਾਕ ਭੁੱਨਰਹੇੜੀ ਮਨਦੀਪ ਸਿੰਘ ਤੇ ਵਿਮਲਪ੍ਰੀਤ ਸਿੰਘ ਜੋਸ਼ਨ, ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਵਰਿੰਦਰਪਾਲ ਕੌਰ ਸਮੇਤ ਸਕੱਤਰ ਮਾਰਕਿਟ ਕਮੇਟੀ ਅਸ਼ੋਕ ਕੁਮਾਰ ਜਿੰਦਲ ਵੀ ਹਾਜ਼ਰ ਸਨ। ਦਫਤਰ ਮਾਰਕਿਟ ਕਮੇਟੀ ਦੁੱਧਨਸਾਧਾਂ ਵਿਖੇ ਵਿਸਥਾਰਪੂਰਵਕ ਮੀਟਿੰਗ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਨਾਲੋਂ ਇਸ ਸਾਲ ਪਰਮਲ ਜੀਰੀ ਦਾ ਝਾੜ ਬਹੁਤ ਵਧੀਆ ਰਿਹਾ ਹੈ ਅਤੇ ਫਸਲ ਨੂੰ ਕੋਈ ਬਿਮਾਰੀ ਵੀ ਨਹੀਂ ਰਹੀ। ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਨੇ ਬਾਸਮਤੀ ਦੀ ਜਗ੍ਹਾ ਪਰਮਲ ਝੋਨੇ ਦੀ ਬਿਜਾਈ ਕੀਤੀ ਹੈ ਅਤੇ ਇਸ ਤੋਂ ਇਲਾਵਾ ਇਸ ਸਾਲ ਬਹੁਤ ਸਾਰੇ ਕਿਸਾਨ ਅਜਿਹੇ ਹਨ, ਜਿਹੜੇ ਪਰਮਲ ਝੋਨੇ ਤਹਿਤ ਨਵੀਂ ਮੈਪਿੰਗ ਕਰਵਾ ਕੇ ਆਪਣੀ ਫਸਲ ਵੇਚ ਰਹੇ ਹਨ। ਇਹਨਾਂ ਕਾਰਨਾਂ ਕਰਕੇ ਇਸ ਵਾਰ ਮੰਡੀ ਵਿੱਚ ਬੰਪਰ ਪਰਮਲ ਝੋਨੇ ਦੀ ਆਮਦ ਹੋ ਰਹੀ ਹੈ। ਇਸ ਲਈ ਮੰਡੀ ਦੁੱਧਨਸਾਧਾਂ ਅਤੇ ਦੇਵੀਗੜ੍ਹ ਵਿਖੇ ਪਿਛਲੇ ਸਾਲਾਂ ਨਾਲੋਂ ਝੋਨੇ ਦੀ ਆਮਦ ਵਿੱਚ ਕਾਫੀ ਵਾਧਾ ਹੋਵੇਗਾ, ਇਸ ਲਈ ਮੰਡੀ ਦੁੱਧਨਸਾਧਾਂ ਅਤੇ ਦੇਵੀਗੜ੍ਹ ਮੰਡੀ ਵਿੱਚ ਝੋਨੇ ਦੀ ਖਰੀਦ ਦੇ ਟੀਚੇ ਵਧਾਏ ਜਾਣ। ਬੈਠਕ ਦੌਰਾਨ ਸਮੂਹ ਅਧਿਕਾਰੀਆਂ ਨੇ ਕਿਸਾਨਾਂ ਅਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿਵਾਇਆ, ਜਿਸ ਤੇ ਕਿਸਾਨਾਂ ਅਤੇ ਵਪਾਰੀਆਂ ਵੱਲੋਂ ਸਹਿਮਤੀ ਪ੍ਰਗਟਾਈ। ਐਸ.ਡੀ.ਐਮ. ਹਰਜੋਤ ਕੌਰ ਮਾਵੀ ਨੇ ਦੁੱਧਨਸਾਧਾਂ ਮੰਡੀ ਵਿਖੇ ਝੋਨੇ ਦੀ ਰੁਕੀ ਹੋਈ ਖਰੀਦ ਸ਼ੁਰੂ ਕਰਵਾਈ ਅਤੇ ਕਿਹਾ ਗਿਆ ਕਿ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਉਹਨਾਂ ਦੀ ਫਸਲ ਵੇਚਣ ਵਿੱਚ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਅਨਾਜ ਮੰਡੀ ਦੁੱਧਨਸਾਧਾਂ ਅਤੇ ਦੇਵੀਗੜ੍ਹ ਮੰਡੀਆਂ ਦਾ ਦੌਰਾ ਕੀਤਾ, ਜਿੱਥੇ ਕਿਸਾਨਾਂ ਤੇ ਆੜ੍ਹਤੀਆਂ ਨੇ ਮਾਰਕਿਟ ਕਮੇਟੀ ਵਲੋਂ ਮੰਡੀਆਂ ਵਿੱਚ ਕੀਤੇ ਖਰੀਦ ਪ੍ਰਬੰਧਾਂ ਸਬੰਧੀ ਤਸੱਲੀ ਪ੍ਰਗਟਾਈ। ਇਸ ਮੌਕੇ ਲੇਖਾਕਾਰ ਮਾਰਕਿਟ ਕਮੇਟੀ ਸਾਹਿਲ ਜਿੰਦਲ, ਮੰਡੀ ਸੁਪਰਵਾਈਜਰ ਨਵਤੇਜ ਸਿੰਘ, ਇੰਸਪੈਕਟਰ ਪਨਗ੍ਰੇਨ ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ ਸੈਣੀ, ਨਰਿੰਦਰ ਸਿੰਘ ਲਹਿਲਾਂ, ਜਸਪਾਲ ਸਿੰਘ ਗਰੋਲੀ, ਧਰਮਪਾਲ ਸ਼ਰਮਾ, ਜੀਤ ਸਿੰਘ ਮੀਰਾਂਪੁਰ, ਭੁਪਿੰਦਰ ਸਿੰਘ ਜੱਜ, ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਦੁੱਧਨਸਾਧਾਂ, ਵੇਦ ਪ੍ਰਕਾਸ਼, ਪ੍ਰਧਾਨ ਕਿਸਾਨ ਯੂਨੀਅਨ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਤੇ ਆੜ੍ਹਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਨੇ ਪੰਜਾਬ ਨੂੰ ਦਿੱਲੀ ਵਾਲਿਆਂ ਕੋਲ ਲੀਜ਼ ’ਤੇ ਦੇ ਦਿੱਤਾ ਹੈ- ਚੰਦੂਮਾਜਰਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ
Ad Position 24