ਸੰਘੋਲ, 3 ਨਵੰਬਰ (ਗੁਰਨਾਮ ਸਿੰਘ ਚੀਨਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਗੁਰਦੁਆਰਾ ਸ੍ਰੀ ਧਰਮਸ਼ਾਲਾ ਸਾਹਿਬ ਪਿੰਡ ਭੜੀ ਵਿਖੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਜਾਣਕਾਰੀ ਦਿੰਦਿਆਂ ਹਰਕੀਤ ਸਿੰਘ ਭੜੀ ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸ਼ਹੀਦ ਬਾਬਾ ਨੌਧ ਸਿੰਘ, ਧਰਮਸ਼ਾਲਾ ਬਾਬਾ ਬਾਲਮੀਕ ਜੀ, ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ, ਬੱਸ ਸਟੈਂਡ, ਗੁਰਦੁਆਰਾ ਸ਼ਹੀਦ ਬਾਬਾ ਰਾਏ ਸਿੰਘ, ਭੰਗੂ ਪੱਤੀ ਤੇ ਸੇਖੋਂ ਪੱਤੀ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਭਾਈ ਸੁਖਵਿੰਦਰ ਸਿੰਘ ਦੇ ਜਥੇ ਵਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ | ਨਗਰ ਕੀਰਤਨ ਦੌਰਾਨ ਭੜੀ ਵਾਸੀਆਂ ਵਲੋਂ ਸੰਗਤਾਂ ਲਈ ਥਾਂ-ਥਾਂ 'ਤੇ ਮਠਿਆਈਆਂ ਆਦਿ ਦੇ ਲੰਗਰ ਲਗਾਏ ਗਏ ਸਨ | ਇਸ ਮੌਕੇ ਕੁਲਦੀਪ ਸਿੰਘ ਸੇਖੋਂ, ਨਾਜ਼ਰ ਸਿੰਘ ਖ਼ਾਲਸਾ, ਭਿੰਦਰ ਸਿੰਘ ਖ਼ਾਲਸਾ, ਨਛੱਤਰ ਸਿੰਘ, ਜਸਪਾਲ ਸਿੰਘ, ਹਰਕੀਤ ਸਿੰਘ ਭੜੀ, ਕੁਲਵਿੰਦਰ ਸਿੰਘ, ਲਖਬੀਰ ਸਿੰਘ ਲੱਖੀ, ਨਿਰਮਲ ਸਿੰਘ ਵਾਲੀਆ, ਲਖਵੀਰ ਸਿੰਘ ਸੇਖੋਂ, ਨਿਰਮਲ ਸਿੰਘ ਪੱਪੀ, ਟਹਿਲ ਸਿੰਘ ਸੇਖੋਂ, ਸਵਰਨ ਸਿੰਘ, ਗੁਰਪ੍ਰੀਤ ਸਿੰਘ ਪ੍ਰੀਤ, ਸੁਖਵੰਤ ਸਿੰਘ ਨੀਨਾ ਆਦਿ ਤੋਂ ਇਲਾਵਾ ਸੰਗਤਾਂ ਨੇ ਸ਼ਮੂਲੀਅਤ ਕੀਤੀ |