ਬਸੀ ਪਠਾਣਾਂ, 3 ਨਵੰਬਰ (ਐਚ.ਐਸ.ਗੌਤਮ)-ਪ੍ਰਾਚੀਨ ਸ੍ਰੀ ਰਾਮ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਸੁਰਜੀਤ ਸਿੰਗਲਾ ਦੀ ਅਗਵਾਈ ਹੇਠ ਰਾਮ ਮੰਦਿਰ 'ਚ ਸਥਿਤ ਬਾਬਾ ਖ਼ਾਟੂ ਸ਼ਿਆਮ ਮੰਦਰ ਵਿਖੇ ਬਾਬਾ ਖਾਟੂ ਸ਼ਿਆਮ ਜੀ ਦਾ ਜਨਮ ਉਤਸਵ ਧੂਮਧਾਮ ਨਾਲ ਮਨਾਇਆ ਗਿਆ | ਕਮੇਟੀ ਪ੍ਰਧਾਨ ਸਿੰਗਲਾ ਤੇ ਸ਼ਿਆਮ ਪ੍ਰੇਮੀਆਂ ਨੇ ਜਯੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਭਜਨ ਗਾਇਕ ਦੀਪਕ ਜੈਨ ਲੁਧਿਆਣਾ ਨੇ ਭਜਨਾਂ ਰਾਹੀਂ ਸ੍ਰੀ ਖਾਟੂ ਸ਼ਿਆਮ ਜੀ ਦੀ ਮਹਿਮਾ ਦਾ ਗੁਨਗਾਣ ਕੀਤਾ | ਇਸ ਸੰਕੀਰਤਨ 'ਚ ਸੈਂਕੜੇ ਔਰਤਾਂ ਤੇ ਸ਼ਿਆਮ ਪ੍ਰੇਮੀਆਂ ਨੇ ਹਿੱਸਾ ਲਿਆ | ਇਸ ਮੌਕੇ ਜੋੜੇ ਸੰਭਾਲਣ ਦੀ ਸੇਵਾ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਤੇ ਉਨ੍ਹਾਂ ਦੇ ਟੀਮ ਮੈਂਬਰਾਂ ਵਲੋਂ ਕੀਤੀ ਗਈ | ਕੀਰਤਨ ਸਮਾਪਤੀ ਉਪਰੰਤ ਬਾਬਾ ਜੀ ਦਾ ਛੰਪਨ ਭੋਗ ਮੰਦਿਰ ਦੀ ਪ੍ਰਬੰਧਕੀ ਕਮੇਟੀ ਵਲੋਂ ਸ਼ਰਧਾਲੂਆਂ ਵਿਚ ਵੰਡਿਆ ਅਤੇ ਅਤੁੱਟ ਭੰਡਾਰਾ ਵਰਤਾਇਆ ਗਿਆ | ਇਸ ਮੌਕੇ ਪ੍ਰਧਾਨ ਸੁਰਜੀਤ ਸਿੰਗਲਾ, ਪੰਡਿਤ ਸੇਵਕ ਰਾਮ ਸ਼ਰਮਾ, ਜਨਰਲ ਸਕੱਤਰ ਓਮ ਪ੍ਰਕਾਸ਼ ਗੌਤਮ, ਮੀਤ ਪ੍ਰਧਾਨ ਹੇਮਮਿੰਦਰ ਦਲਾਲ, ਪ੍ਰੈਸ ਸਕੱਤਰ ਰਾਜਨ ਭੱਲਾ, ਕੈਸ਼ੀਅਰ ਡਾ.ਦੀਵਾਨ ਧੀਰ, ਐਡਵੋਕੇਟ ਗੌਰਵ ਗੋਇਲ, ਪੰਕਜ ਭਨੋਟ, ਐਡਵੋਕੇਟ ਅੰਕੁਸ਼ ਖੱਤਰੀ, ਰਿਸ਼ੀ ਸਿੰਗਲਾ, ਦੀਵਲ ਕੁਮਾਰ ਹੈਰੀ, ਹਰਿੰਦਰ ਮਲਹੋਤਰਾ, ਪਿ੍ੰਸ ਕੁਮਾਰ, ਦਿਨੇਸ਼ ਗੁਪਤਾ, ਅਮਿਤ ਜਿੰਦਲ, ਰਾਜ ਕੁਮਾਰ ਪਹੂਜਾ, ਕਿਸ਼ੋਰੀ ਲਾਲ ਚੁੱਘ, ਅਸ਼ੋਕ ਟੁਲਾਨੀ, ਵਿਨੋਦ ਸ਼ਰਮਾ, ਮੋਹਨ ਲਾਲ ਗੋਗਨਾ ਤੇ ਸੰਜੇ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਸ਼ਰਧਾਲੂ ਹਾਜ਼ਰ ਸਨ |