06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਟ੍ਰੈਫਿਕ ਪੁਲਿਸ ਵਲੋਂ 4 ਨੂੰ ਪੋਲੋ ਗਰਾਊਾਡ ਵਿਖੇ ਲਾਈਟ ਐਂਡ ਸਾਊਾਡ ਸ਼ੋਅ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ

Ad Position 21
No active advertisement
ਅਜੀਤ ਡੈਸਕ 04-11-2025
ਪਟਿਆਲਾ, 3 ਨਵੰਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਟ੍ਰੈਫਿਕ ਪੁਲਿਸ ਨੇ 4 ਨਵੰਬਰ ਨੂੰ ਪੋਲੋ ਗਰਾਊਾਡ ਵਿਖੇ ਹੋਣ ਵਾਲੇ ਲਾਈਟ ਐਂਡ ਸਾਊਾਡ ਸੋਅ ਲਈ ਭਾਰੀ ਟ੍ਰੈਫਿਕ ਦੀ ਸੰਭਾਵਨਾ ਦੇ ਮੱਦੇਨਜ਼ਰ ਆਮ ਲੋਕਾਂ ਤੇ ਰਾਹਗੀਰਾਂ ਲਈ ਟ੍ਰੈਫਿਕ ਸਲਾਹਕਾਰੀ ਜਾਰੀ ਕੀਤੀ ਹੈ | ਐੱਸ. ਪੀ. ਟ੍ਰੈਫਿਕ ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਹ ਸਲਾਹਕਾਰੀ 4 ਨਵੰਬਰ ਨੂੰ ਸ਼ਾਮ 4 ਵਜੇ ਤੋਂ ਰਾਤ 11 ਵਜੇ ਤੱਕ ਲਈ ਹੈ, ਕਿਉਂਕਿ ਇਸ ਸ਼ਾਮ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਪੋਲੋ ਗਰਾਊਾਡ, ਪਟਿਆਲਾ ਵਿਖੇ ਲਾਈਟ ਐਂਡ ਸਾਊਾਡ ਸ਼ੋਅ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਲਈ ਪ੍ਰਭਾਵਿਤ ਰੂਟਾਂ ਬਾਰੇ ਸਲਾਹਕਾਰੀ ਜਾਰੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸਦਰਨ ਬਾਈਪਾਸ (ਮੇਨ ਚੌਂਕ ਤੋਂ ਸੂਲਰ ਪੁਲੀ ਤੱਕ) ਭਾਰੀ ਟ੍ਰੈਫਿਕ ਰਹੇਗੀ, ਜਦੋਂ ਕਿ ਸਦਰਨ ਬਾਈਪਾਸ ਡਕਾਲਾ ਰੋਡ (ਡੀਅਰ ਪਾਰਕ ਤੋਂ ਐੱਨ.ਆਈ.ਐੱਸ. ਤੱਕ) ਭੀੜ ਦੀ ਸੰਭਾਵਨਾ ਹੈ | ਇਸੇ ਤਰ੍ਹਾਂ ਮੋਦੀ ਕਾਲਜ ਤੋਂ ਬਿ੍ਟਿਸ਼ ਸਕੂਲ ਤੱਕ ਵਾਲੀ ਸੜਕ ਵਾਹਨਾਂ ਲਈ ਬੰਦ ਰਹੇਗੀ, ਸਿਰਫ ਪੈਦਲ ਯਾਤਰੀਆਂ ਲਈ ਖੁੱਲ੍ਹੀ ਰਹੇਗੀ, ਜਦੋਂ ਕਿ ਸੇਵਾ ਸਿੰਘ ਠੀਕਰੀਵਾਲਾ ਚੌਂਕ ਤੋਂ ਵਾਈ.ਪੀ.ਐੱਸ. ਚੌਂਕ ਤੱਕ ਦੀ ਸੜਕ ਦਾ ਇਕ ਪਾਸਾ ਹੀ ਖੁੱਲ੍ਹਾ ਰਹੇਗਾ | ਐੱਸ. ਪੀ. ਹਰਿੰਦਰ ਸਿੰਘ ਮਾਨ ਨੇ ਲੋਕਾਂ ਲਈ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਸਮਾਗਮ ਸਥਾਨ ਦੇ ਨੇੜੇ ਵਾਹਨ ਪਾਰਕ ਨਾ ਕਰੇ, ਸਿਰਫ ਨਿਰਧਾਰਿਤ ਪਾਰਕਿੰਗ ਸਥਾਨਾਂ ਦੀ ਵਰਤੋਂ ਕਰੋ ਤੇ ਟ੍ਰੈਫਿਕ ਨਿਸ਼ਾਨਾਂ ਦੀ ਪਾਲਣਾ ਕਰੋ ਅਤੇ ਪੁਲਿਸ ਨਾਲ ਸਹਿਯੋਗ ਕਰੋ | ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ, ਪਟਿਆਲਾ ਆਮ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ | ਐਸ.ਪੀ. ਟ੍ਰੈਫਿਕ ਨੇ ਦੱਸਿਆ ਕਿ ਪੋਲੋ ਗਰਾਊਾਡ ਵਿਖੇ ਆਉਣ ਵਾਲੇ ਸਾਰੇ ਸ਼ਰਧਾਲੂਆਂ ਦੀ ਸੁਵਿਧਾ ਲਈ ਪਾਰਕਿੰਗ ਵਿਵਸਥਾਵਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਨਿਰਧਾਰਿਤ ਪਾਰਕਿੰਗ ਸਥਾਨ, ਬੁੱਢਾ ਦਲ ਗਰਾਊਾਡ ਕੰਪਲੈਕਸ (ਪੀ.ਪੀ. ਆਫ਼ੀਸਰ ਕਾਲੋਨੀ ਪਿੱਛੇ), ਮਹਿੰਦਰਾ ਕਾਲਜ ਗਰਾਊਾਡ, ਗੁਰਦੁਆਰਾ ਮੋਤੀ ਬਾਗ ਸਾਹਿਬ, ਆਯੁਰਵੈਦਿਕ ਕਾਲਜ ਅਤੇ ਹਸਪਤਾਲ, ਮੋਦੀ ਕਾਲਜ, ਫੂਲ ਸਿਨੇਮਾ, ਮਾਲਵਾ ਸਿਨੇਮਾ, ਗੁਰਦੁਆਰਾ ਸਾਹਿਬ ਸਿੰਘ ਸਭਾ (ਫਾਊਾਟੇਨ ਚੌਂਕ ਨੇੜੇ) ਪਾਰਕਿੰਗ ਸਥਾਨ ਬਣਾਏ ਗਏ ਹਨ | ਹਰਿੰਦਰ ਸਿੰਘ ਮਾਨ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਇਲਾਕੇ ਨੋ ਪਾਰਕਿੰਗ ਇਲਾਕੇ ਬਣਾਏ ਗਏ ਹਨ, ਇਨ੍ਹਾਂ ਵਿਚ ਫੁਹਾਰਾ ਚੌਂਕ ਤੋਂ ਵਾਈ.ਪੀ.ਐਸ. ਚੌਂਕ ਤੱਕ ਦਾ ਰਸਤਾ, ਫੁਹਾਰਾ ਚੌਂਕ ਤੋਂ ਮਹਿੰਦਰਾ ਕਾਲਜ ਤੱਕ ਦਾ ਰਸਤਾ, ਸਮਾਗਮ ਦੇ ਮੁੱਖ ਪ੍ਰਵੇਸ਼ 'ਤੇ ਨਿਕਾਸ ਦੁਆਰ | ਉਨ੍ਹਾਂ ਕਿਹਾ ਕਿ ਪਾਰਕਿੰਗ ਸੰਬੰਧੀ ਨਿਯਮ ਸ਼ਾਮ 4 ਵਜੇ ਤੋਂ ਰਾਤ 11 ਵਜੇ ਤੱਕ (4 ਨਵੰਬਰ 2025) ਲਾਗੂ ਰਹਿਣਗੇ | ਐਸ.ਪੀ. ਮਾਨ ਨੇ ਲੋਕਾਂ ਲਈ ਅਪੀਲ ਕਰਦਿਆਂ ਕਿਹਾ ਹੈ ਕਿ ਸਾਰੇ ਸ਼ਰਧਾਲੂ ਤੇ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਟ੍ਰੈਫਿਕ ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ, ਸਿਰਫ ਨਿਰਧਾਰਿਤ ਥਾਵਾਂ 'ਤੇ ਹੀ ਵਾਹਨ ਖੜ੍ਹੇ ਕਰਨ 'ਤੇ ਸੜਕਾਂ ਦੇ ਕਿਨਾਰੇ ਪਾਰਕਿੰਗ ਤੋਂ ਬਚਣ |
Ad Position 22
No active advertisement
ਪਿਛਲੀ ਖ਼ਬਰ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ 'ਚ ਬਣਨ ਵਾਲੀਆਂ ਸੜਕਾਂ ਦਾ ਚੇਅਰਮੈਨ ਹਡਾਣਾ ਵਲੋਂ ਉਦਘਾਟਨ ਅਗਲੀ ਖ਼ਬਰ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ 'ਚ ਬਣਨ ਵਾਲੀਆਂ ਸੜਕਾਂ ਦਾ ਚੇਅਰਮੈਨ ਹਡਾਣਾ ਵਲੋਂ ਉਦਘਾਟਨ
Ad Position 24
No active advertisement