ਅਮਲੋਹ, 5 ਦਸੰਬਰ (ਕੇਵਲ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਅਮਲੋਹ ਵਲੋਂ ਅੱਠ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ, ਉੱਥੇ ਹੀ ਲੋੜਵੰਦਾਂ ਵਲੋਂ ਸੁਸਾਇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ ਨੇ ਕਿਹਾ ਕਿ ਸੁਸਾਇਟੀ ਵਲੋਂ ਆਉਣ ਵਾਲੇ ਸਮੇਂ ਵਿਚ ਵੀ ਲੋੜਵੰਦਾਂ ਦੀ ਮਦਦ ਜਾਰੀ ਰਹੇਗੀ ਅਤੇ ਅੱਜ ਅੱਠ ਲੋੜਵੰਦਾਂ ਨੂੰ ਪੜ੍ਹਾਈ ਤੇ ਇਲਾਜ ਲਈ 60 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਵੰਡੀ ਗਈ ਹੈ | ਇਸ ਮੌਕੇ ਸਾਬਕਾ ਪ੍ਰਧਾਨ ਡਾ. ਜਸਵੰਤ ਸਿੰਘ, ਡਾ. ਅਰਜਨ ਸਿੰਘ ਜਨਰਲ ਸਕੱਤਰ, ਕੈਸ਼ੀਅਰ ਗਗਨ ਗੁਪਤਾ, ਜਥੇ ਹਰਬੰਸ ਸਿੰਘ ਬਡਾਲੀ, ਨੀਰਜ ਜਿੰਦਲ, ਅਮਰੀਕ ਸਿੰਘ ਮੇਜੀ, ਮੋਹਨ ਸਿੰਘ ਭੱਦਲਥੂਹਾ, ਬਲਦੇਵ ਸਿੰਘ ਐੱਸ. ਡੀ. ਓ., ਹਰਮੇਸ਼ ਸਿੰਘ ਭੱਦਲਥੂਹਾ, ਹਰਪ੍ਰੀਤ ਸਿੰਘ ਸੋਨੂੰ ਤੇ ਗਗਨ ਖੁੱਲਰ ਆਦਿ ਮੌਜੂਦ ਸਨ |