26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਨਸ਼ੇ ਖ਼ਿਲਾਫ਼ ਸਰਕਾਰ ਦੀ ਕਾਰਵਾਈ ਮਹਿਜ਼ ਸਿਆਸੀ ਡਰਾਮਾ-ਡਾ. ਨਰੇਸ਼ ਚੌਹਾਨ

ਸੰਘੋਲ, 26 ਸਤੰਬਰ (ਪਰਮਵੀਰ ਸਿੰਘ ਧਨੋਆ)-ਸੂਬਾ ਸਰਕਾਰ ਦੇ ਨਸ਼ੇ ਖ਼ਿਲਾਫ਼ ਕਾਰਵਾਈ ਦੇ ਦਾਅਵੇ ਅਤੇ ਲੋਕਾਂ ਸਾਹਮਣੇ ਪੇਸ਼ ਕੀਤੇ ਜਾਂਦੇ ਅੰਕੜੇ ਸਿਆਸੀ ਸਟੰਟ ਤੋਂ ਵੱਧ ਕੁਝ ਨਹੀਂ ਹੈ। ਉਕਤ ਵਿਚਾਰ ਸਾਬਕਾ ਐਸ.

Ad Position 21
No active advertisement
ਅਜੀਤ ਡੈਸਕ 27-09-2026
ਸੰਘੋਲ, 26 ਸਤੰਬਰ (ਪਰਮਵੀਰ ਸਿੰਘ ਧਨੋਆ)-ਸੂਬਾ ਸਰਕਾਰ ਦੇ ਨਸ਼ੇ ਖ਼ਿਲਾਫ਼ ਕਾਰਵਾਈ ਦੇ ਦਾਅਵੇ ਅਤੇ ਲੋਕਾਂ ਸਾਹਮਣੇ ਪੇਸ਼ ਕੀਤੇ ਜਾਂਦੇ ਅੰਕੜੇ ਸਿਆਸੀ ਸਟੰਟ ਤੋਂ ਵੱਧ ਕੁਝ ਨਹੀਂ ਹੈ। ਉਕਤ ਵਿਚਾਰ ਸਾਬਕਾ ਐਸ.ਐਮ.ਓ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਨਰੇਸ਼ ਚੌਹਾਨ ਨੇ ਵਿਸ਼ੇ ਦੇ ਸਬੰਧ ’ਚ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਪੁਲਿਸ ਬਹੁਤੇ ਮਾਮਲਿਆਂ ਵਿਚ ਛੋਟੇ ਮੋਟੇ ਨਸ਼ੇੜੀਆਂ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਤਹਿਤ ਪਰਚੇ ਦਰਜ ਕਰ ਕੇ ਕਥਿਤ ਫ਼ਰਜ਼ੀ ਅੰਕੜਿਆਂ ਰਾਹੀਂ ਲੋਕਾਂ ਵਿਚ ਪ੍ਰਚਾਰਦੀ ਹੈ ਕਿ ਇੰਨੇ ਪਰਚੇ ਦਰਜ਼ ਕੀਤੇ ਗਏ ਹਨ, ਜਦੋਂਕਿ ਜ਼ਮੀਨੀ ਸਚਾਈ ਵੱਖਰੀ ਹੈ। ਨਸ਼ੇ ਦੇ ਵੱਡੇ ਕਾਰੋਬਾਰੀ ਜਲਦ ਪੁਲਿਸ ਅੜਿੱਕੇ ਨਹੀਂ ਆਉਂਦੇ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਪੁਲਿਸ ਨਾਕੇ ਜਾਂ ਗਸ਼ਤ ਦਾ ਬਹਾਨਾ ਬਣਾ ਰਾਹ ਜਾਂਦੇ ਸ਼ੱਕੀ ਨੂੰ ਰੋਕਣ ਦਾ ਬਹਾਨਾ ਬਣਾ ਉਨ੍ਹਾਂ ਦਾ ਡੋਪ ਟੈੱਸਟ ਕਰਵਾ, ਪੋਜ਼ਿਟਿਵ ਆਉਣ ਮਗਰੋਂ ਕਾਨੂੰਨੀ ਢਿੱਲ ਦਾ ਲਾਹਾ ਲੈਂਦਿਆਂ ਨੌਜਵਾਨਾਂ ਨੂੰ ਨਸ਼ਾ ਮੁਕਤੀ ਕੇਂਦਰ ਦਾਖਲ ਕਰਵਾ ਦਿੰਦੀ ਹੈ। ਇਕ ਪਾਸੇ ਕਿਹਾ ਜਾ ਰਿਹਾ ਕਿ ਨਸ਼ਾ ਕਾਬੂ ਹੇਠ ਕਰ ਲਿਆ ਗਿਆ ਹੈ, ਦੂਜੇ ਪਾਸੇ ਜੇਕਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹੀ ਗੱਲ ਕਰੀਏ ਤਾਂ ਸਰਕਾਰੀ ਅੰਕੜੇ ਦੱਸਦੇ ਨੇ ਕਿ ਰੋਜ਼ਾਨਾ 3-4 ਜਣੇ ਨਸ਼ਾ ਮੁਕਤੀ ਕੇਂਦਰ ਇਲਾਜ ਲਈ ਦਾਖਲ ਕਰਵਾਏ ਜਾਂਦੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਪੁਲਿਸ ਨੂੰ ਨਸ਼ਾ ਕਰਨ ਵਾਲੇ ਤਾਂ ਸੜਕਾਂ ’ਤੇ ਤੁਰੇ ਫਿਰਦੇ ਆਮ ਲੱਭ ਰਹੇ ਹਨ, ਜਦੋਂਕਿ ਫੜੇ ਗਏ ਨਸ਼ੇੜੀ ਨਸ਼ਾ ਲਿਆਉਂਦੇ ਕਿਥੋਂ ਹਨ, ਇਹ ਕਦੇ ਨਹੀਂ ਲੱਭਿਆ ਜਾਂਦਾ ਹੈ?। ਹਾਲਾਤ ਇੰਨੇ ਬਦਤਰ ਬਣ ਚੁੱਕੇ ਹਨ ਕਿ ਹਸਪਤਾਲਾਂ ਵਿਚ ਆਮ ਮਰੀਜ਼ ਘੱਟ ਰਹੇ ਹਨ, ਜਦੋਂਕਿ ਨਸ਼ਾ ਛੜਨ ਦੀ ਦਵਾਈ ਲੈਣ ਵਾਲਿਆਂ ਦੀ ਲੰਮੀਆਂ ਕਤਾਰਾਂ ਹਨ। ਸਰਕਾਰ ਨੇ ਅਮਲੀਆਂ ਨੂੰ ਉਲਟਾ ਮੌਜਾਂ ਲੱਗਾ ਦਿੱਤੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਅਮਲੋਹ ਦੇ ਮੀਤ ਪ੍ਰਧਾਨ ਬਣੇ ਐਡਵੋਕੇਟ ਅਮਰਿੰਦਰ ਗਰਗ ਦਾ ਭਾਵਿਪ ਵਿਵੇਕਾਨੰਦ ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 150 ਵਾਹਨਾਂ ਦੇ ਚਲਾਨ ਕੀਤੇ-ਚੌਕੀ ਇੰਚਾਰਜ ਜਗਦੀਪ ਸਿੰਘ
Ad Position 24